ਪੜਚੋਲ ਕਰੋ

Honey Trap: ਕੁੜੀ ਤੇ 2000 ਰੁਪਏ ਦੇ ਚੱਕਰ 'ਚ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ! ਪਾਕਿਸਤਾਨ ਭੇਜੀ ਖੂਫੀਆ ਜਾਣਕਾਰੀ

ATS Arrested Kalpesh Baykar: ਪਾਕਿਸਤਾਨ ਭਾਰਤੀ ਜਲ ਸੈਨਾ ਨਾਲ ਸਬੰਧਤ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਹਨੀ ਟਰੈਪ ਦੀ ਵਰਤੋਂ ਕਰ ਰਿਹਾ ਹੈ। ਹਾਲ ਹੀ ਵਿੱਚ, ਮਹਾਰਾਸ਼ਟਰ ਏਟੀਐਸ ਨੇ ਮਜ਼ਗਾਓਂ ਡੌਕ ਵਿੱਚ ਕੰਮ ਕਰਦੇ...

ATS Arrested Kalpesh Baykar: ਪਾਕਿਸਤਾਨ ਭਾਰਤੀ ਜਲ ਸੈਨਾ ਨਾਲ ਸਬੰਧਤ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਹਨੀ ਟਰੈਪ ਦੀ ਵਰਤੋਂ ਕਰ ਰਿਹਾ ਹੈ। ਹਾਲ ਹੀ ਵਿੱਚ, ਮਹਾਰਾਸ਼ਟਰ ਏਟੀਐਸ ਨੇ ਮਾਝਗਾਓਂ ਡੌਕ ਵਿੱਚ ਕੰਮ ਕਰਦੇ ਕਲਪੇਸ਼ ਬਾਯਕਰ ਨਾਮ ਦੇ 30 ਸਾਲਾ ਵਿਅਕਤੀ ਨੂੰ ਪਾਕਿਸਤਾਨੀ ਖੁਫੀਆ ਆਪਰੇਟਿਵ (ਪੀਆਈਓ) ਏਜੰਟਾਂ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਪੀਆਈਓ ਏਜੰਟ ਨੇ ਮੁਲਜ਼ਮ ਕਲਪੇਸ਼ ਦੇ ਖਾਤੇ ਵਿੱਚ 2000 ਰੁਪਏ ਭੇਜੇ ਸਨ ਅਤੇ ਇਹ ਪੈਸੇ ਭੇਜਣ ਲਈ ਕਿਰਨ ਪਾਲ ਸਿੰਘ ਵਾਸੀ ਨਵੀਂ ਦਿੱਲੀ ਦੇ ਬੈਂਕ ਖਾਤੇ ਦੀ ਵਰਤੋਂ ਕੀਤੀ ਗਈ ਸੀ। ਸਿੰਘ ਐਸਬੀਆਈ ਵਿੱਚ ਕੰਮ ਕਰਦਾ ਸੀ ਅਤੇ ਮੌਜੂਦਾ ਸਮੇਂ ਵਿੱਚ ਸੇਵਾਮੁਕਤ ਹੈ, ਸਿੰਘ ਨੇ ਏਟੀਐਸ ਨੂੰ ਦੱਸਿਆ ਕਿ ਉਸਨੇ ਮਸ਼ਹੂਰ "ਬਿਟਕੋਇਨ ਐਕਸਚੇਂਜ ਅਤੇ ਅਲਟਕੋਇਨ ਕ੍ਰਿਪਟੋ  ਐਕਸਚੇਂਜ ਐਪਲੀਕੇਸ਼ਨ" 'ਤੇ ਡਾਲਰ ਖਰੀਦਣ ਲਈ 2000 ਰੁਪਏ ਦਿੱਤੇ ਸਨ ਅਤੇ ਇਹ ਪੈਸੇ ਕਲਪੇਸ਼ ਦੇ ਖਾਤੇ ਵਿੱਚ ਕਿਵੇਂ ਗਏ, ਉਸਨੂੰ ਪਤਾ ਨਹੀਂ ਹੈ।  

25 ਪਣਡੁੱਬੀਆਂ ਅਤੇ ਜੰਗੀ ਜਹਾਜ਼ਾਂ ਦੇ ਸਕੈਚ ਸਾਂਝੇ ਕੀਤੇ

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕਲਪੇਸ਼ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਪੀਆਈਓ ਦੀ ਮਹਿਲਾ ਏਜੰਟ ਸੋਨਾਲੀ ਸ਼ਰਮਾ ਨਾਲ 25 ਪਣਡੁੱਬੀਆਂ ਅਤੇ ਜੰਗੀ ਜਹਾਜ਼ਾਂ ਦੇ ਸਕੈਚ ਸਾਂਝੇ ਕੀਤੇ ਸਨ। ਇਸ ਜਾਂਚ 'ਚ ਏਜੰਸੀਆਂ ਨੂੰ ਪਤਾ ਲੱਗਾ ਕਿ ਕਿਸ ਤਰ੍ਹਾਂ ਪਾਕਿਸਤਾਨੀ ਆਈਐੱਸਆਈ ਏਜੰਟਾਂ ਵੱਲੋਂ ਬਿਟਕੁਆਇਨ ਐਕਸਚੇਂਜ ਅਤੇ ਅਲਟਕੋਇਨ ਕ੍ਰਿਪਟੋ ਐਕਸਚੇਂਜ ਐਪਲੀਕੇਸ਼ਨ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਜੋ ਉਹ ਆਪਣੀ ਪਛਾਣ ਲੁਕਾਉਣ 'ਚ ਕਾਮਯਾਬ ਹੋ ਸਕਣ ਅਤੇ ਭਾਰਤ ਦੀ ਸੰਵੇਦਨਸ਼ੀਲ ਜਾਣਕਾਰੀ ਵੀ ਹਾਸਲ ਕਰ ਸਕਣ।

ਚੀਨ ਨਾਲ ਵੀ ਕਨੈਕਸ਼ਨ

ਏਟੀਐਸ ਨੇ ਚੀਨੀ ਨਾਗਰਿਕ ਦੁਆਰਾ ਬਣਾਈ ਗਈ ਐਪਲੀਕੇਸ਼ਨ ਨੂੰ ਚਲਾਉਣ ਵਾਲੀ ਕੰਪਨੀ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਦੌਰਾਨ ਕਲਪੇਸ਼ ਨੇ ਦੱਸਿਆ ਕਿ ਉਸ ਦਾ 29ਵਾਂ ਜਨਮ ਦਿਨ ਸੀ ਜਦੋਂ ਉਸ ਨੇ ਸੋਨਾਲੀ ਸ਼ਰਮਾ (ਪੀਆਈਓ ਦੀ ਮਹਿਲਾ ਏਜੰਟ) ਨੂੰ ਕਿਹਾ ਕਿ ਉਹ ਉਸ ਦੇ ਜਨਮ ਦਿਨ ਦਾ ਤੋਹਫਾ ਚਾਹੁੰਦਾ ਹੈ ਅਤੇ ਉਹ ਚਾਹੁੰਦਾ ਸੀ ਕਿ ਉਸ ਦਿਨ ਸੋਨਾਲੀ ਉਸ ਨੂੰ ਨਿੱਜੀ ਤੌਰ 'ਤੇ ਮਿਲੇ।

ਪਰ ਉਸ ਦਿਨ ਸੋਨਾਲੀ ਨੇ ਕਿਸੇ ਬਹਾਨੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਕਿਸੇ ਹੋਰ ਦਿਨ ਉਸ ਨੂੰ ਮਿਲ ਲਵੇਗੀ ਅਤੇ ਉਸ ਨੇ ਸਿੰਘ ਦੇ ਖਾਤੇ ਵਿੱਚੋਂ 2000 ਰੁਪਏ ਕਲਪੇਸ਼ ਦੇ ਬੈਂਕ ਖਾਤੇ ਵਿੱਚ ਭੇਜ ਦਿੱਤੇ ਅਤੇ ਉਸ ਨੂੰ ਇਸ ਪੈਸੇ ਨਾਲ ਖਰੀਦਦਾਰੀ ਕਰਨ ਲਈ ਕਿਹਾ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਟਾਪ ਹੈਡਲਾਈਨ

BJP ਦੇ ਸੀਨੀਅਰ ਆਗੂ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ , ਰਾਜ ਮੰਤਰੀ ਵਜੋਂ ਨਿਭਾ ਰਹੇ ਸਨ ਸੇਵਾਵਾਂ  
BJP ਦੇ ਸੀਨੀਅਰ ਆਗੂ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ , ਰਾਜ ਮੰਤਰੀ ਵਜੋਂ ਨਿਭਾ ਰਹੇ ਸਨ ਸੇਵਾਵਾਂ  
Elections 2027 : ਇਸ ਤਾਰੀਕ ਤੋਂ ਬਾਅਦ ਹੋਣਗੀਆਂ ਵਿਧਾਨ ਸਭਾ ਚੋਣਾਂ? ਪ੍ਰੀਖਿਆਵਾਂ ਦੀਆਂ ਤਰੀਕਾਂ ਮਗਰੋਂ ਚਰਚਾ ਤੇਜ਼
Elections 2027 : ਇਸ ਤਾਰੀਕ ਤੋਂ ਬਾਅਦ ਹੋਣਗੀਆਂ ਵਿਧਾਨ ਸਭਾ ਚੋਣਾਂ? ਪ੍ਰੀਖਿਆਵਾਂ ਦੀਆਂ ਤਰੀਕਾਂ ਮਗਰੋਂ ਚਰਚਾ ਤੇਜ਼
Sonia-Rahul Gandhi Assets: ਹਾਈ ਕੋਰਟ ਵੱਲੋਂ ਗਾਂਧੀ ਪਰਿਵਾਰ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਨੂੰ ਲੈ ਕੇ ਵੱਡਾ ਅਪਡੇਟ, ED ਨੂੰ...
ਹਾਈ ਕੋਰਟ ਵੱਲੋਂ ਗਾਂਧੀ ਪਰਿਵਾਰ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਨੂੰ ਲੈ ਕੇ ਵੱਡਾ ਅਪਡੇਟ, ED ਨੂੰ...
Transfer News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IPS ਸਣੇ ਇਨ੍ਹਾਂ ਅਫਸਰਾਂ ਦੇ ਅਚਾਨਕ ਤਬਾਦਲੇ, ਜਾਣੋ ਕਿਸਨੂੰ ਕਿਹੜੀ ਜ਼ਿੰਮੇਵਾਰੀ ਮਿਲੀ ਅਤੇ ਕੌਣ ਕਿੱਥੇ ਹੋਇਆ ਤਾਇਨਾਤ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IPS ਸਣੇ ਇਨ੍ਹਾਂ ਅਫਸਰਾਂ ਦੇ ਅਚਾਨਕ ਤਬਾਦਲੇ, ਜਾਣੋ ਕਿਸਨੂੰ ਕਿਹੜੀ ਜ਼ਿੰਮੇਵਾਰੀ ਮਿਲੀ ਅਤੇ ਕੌਣ ਕਿੱਥੇ ਹੋਇਆ ਤਾਇਨਾਤ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਦੇ ਸਾਬਕਾ OSD ਕਾਂਗਰਸ 'ਚ ਸ਼ਾਮਲ , ਕਾਂਗਰਸ 'ਚ ਜਾਂਦਿਆਂ ਹੀ ਦਿੱਤਾ ਵੱਡਾ ਬਿਆਨ
CM ਭਗਵੰਤ ਮਾਨ ਦੇ ਸਾਬਕਾ OSD ਕਾਂਗਰਸ 'ਚ ਸ਼ਾਮਲ , ਕਾਂਗਰਸ 'ਚ ਜਾਂਦਿਆਂ ਹੀ ਦਿੱਤਾ ਵੱਡਾ ਬਿਆਨ
BJP ਦੇ ਸੀਨੀਅਰ ਆਗੂ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ , ਰਾਜ ਮੰਤਰੀ ਵਜੋਂ ਨਿਭਾ ਰਹੇ ਸਨ ਸੇਵਾਵਾਂ  
BJP ਦੇ ਸੀਨੀਅਰ ਆਗੂ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ , ਰਾਜ ਮੰਤਰੀ ਵਜੋਂ ਨਿਭਾ ਰਹੇ ਸਨ ਸੇਵਾਵਾਂ  
Mad Sandhu ਦੇ ਕਤਲ ਮਾਮਲੇ ’ਚ ਗੁਜਰਾਤ ਤੋਂ 2 ਹੋਰ ਮੁਲਜ਼ਮ ਗ੍ਰਿਫ਼ਤਾਰ, ਵਿਦੇਸ਼ਾਂ ’ਚ ਬੈਠੇ ਹੈਂਡਲਰਾਂ ਨਾਲ ਜੁੜੇ ਤਾਰ
Mad Sandhu ਦੇ ਕਤਲ ਮਾਮਲੇ ’ਚ ਗੁਜਰਾਤ ਤੋਂ 2 ਹੋਰ ਮੁਲਜ਼ਮ ਗ੍ਰਿਫ਼ਤਾਰ, ਵਿਦੇਸ਼ਾਂ ’ਚ ਬੈਠੇ ਹੈਂਡਲਰਾਂ ਨਾਲ ਜੁੜੇ ਤਾਰ
Parvinder Singh Jhota News : ਪਰਵਿੰਦਰ ਸਿੰਘ ਝੋਟਾ ਦੀ ਮੌਤ ’ਤੇ ਮਾਂ ਦਾ ਦਰਦ ਛਲਕਿਆ, ਰੋਂਦੀ ਮਾਂ ਨੇ ਮੰਗਿਆ ਇਨਸਾਫ਼
Parvinder Singh Jhota News : ਪਰਵਿੰਦਰ ਸਿੰਘ ਝੋਟਾ ਦੀ ਮੌਤ ’ਤੇ ਮਾਂ ਦਾ ਦਰਦ ਛਲਕਿਆ, ਰੋਂਦੀ ਮਾਂ ਨੇ ਮੰਗਿਆ ਇਨਸਾਫ਼
Punjab News: ਪੰਜਾਬ ਤੋਂ ਵੱਡੀ ਖਬਰ, CM ਦੇ OSD ਘੁੰਮਣ ਦੇ ਮਾਮਲੇ ਵਿੱਚ ED ਦੀ ਐਂਟਰੀ, ਹੁਣ ਜਲੰਧਰ 'ਚ ਕੇਸ ਦਰਜ; ਸੁਪਰੀਮ ਕੋਰਟ ਨੇ ਪਹਿਲਾਂ ਗ੍ਰਿਫ਼ਤਾਰੀ 'ਤੇ...
ਪੰਜਾਬ ਤੋਂ ਵੱਡੀ ਖਬਰ, CM ਦੇ OSD ਘੁੰਮਣ ਦੇ ਮਾਮਲੇ ਵਿੱਚ ED ਦੀ ਐਂਟਰੀ, ਹੁਣ ਜਲੰਧਰ 'ਚ ਕੇਸ ਦਰਜ; ਸੁਪਰੀਮ ਕੋਰਟ ਨੇ ਪਹਿਲਾਂ ਗ੍ਰਿਫ਼ਤਾਰੀ 'ਤੇ...
Punjab News : ਕੈਨੇਡਾ ਜਾਣ ਲਈ ਕਰਵਾਇਆ ਵਿਆਹ, 50 ਲੱਖ ਲੈ ਕੇ ਪਤੀ ਨੂੰ ਭੁੱਲੀ! 7 ਸਾਲ ਬਾਅਦ ਏਅਰਪੋਰਟ ’ਤੇ ਇੰਝ ਫਸੀ…
Punjab News : ਕੈਨੇਡਾ ਜਾਣ ਲਈ ਕਰਵਾਇਆ ਵਿਆਹ, 50 ਲੱਖ ਲੈ ਕੇ ਪਤੀ ਨੂੰ ਭੁੱਲੀ! 7 ਸਾਲ ਬਾਅਦ ਏਅਰਪੋਰਟ ’ਤੇ ਇੰਝ ਫਸੀ…
UPI ’ਤੇ ਚਾਰਜ ਲਾਉਣ ਦਾ ਫੈਸਲਾ ਦੀਵਾਲੀ ਤੋਂ ਬਾਅਦ ਤੱਕ ਟਲਿਆ, ਸਰਕਾਰ ਦਾ ਵੱਡਾ ਐਲਾਨ
UPI ’ਤੇ ਚਾਰਜ ਲਾਉਣ ਦਾ ਫੈਸਲਾ ਦੀਵਾਲੀ ਤੋਂ ਬਾਅਦ ਤੱਕ ਟਲਿਆ, ਸਰਕਾਰ ਦਾ ਵੱਡਾ ਐਲਾਨ
Parvinder Singh Jhota News : ਪਰਿਵਾਰ ਨੇ ਪੁੱਤ ਦਾ ਅੰਤਿਮ ਸਸਕਾਰ ਕਰਨ ਤੋਂ ਕੀਤਾ ਇਨਕਾਰ ,ਮਾਂ ਬੋਲੀ- ਪੰਜਾਬ ਦੀ ਜਵਾਨੀ ਬਚਾਉਣ ਵਾਲੇ ਪੁੱਤ ਨੂੰ ਮਾਰ ਦਿੱਤਾ!
Parvinder Singh Jhota News : ਪਰਿਵਾਰ ਨੇ ਪੁੱਤ ਦਾ ਅੰਤਿਮ ਸਸਕਾਰ ਕਰਨ ਤੋਂ ਕੀਤਾ ਇਨਕਾਰ ,ਮਾਂ ਬੋਲੀ- ਪੰਜਾਬ ਦੀ ਜਵਾਨੀ ਬਚਾਉਣ ਵਾਲੇ ਪੁੱਤ ਨੂੰ ਮਾਰ ਦਿੱਤਾ!
Embed widget