ਪੜਚੋਲ ਕਰੋ
Advertisement
ਪ੍ਰਮੋਟਰ ਸਿੰਘ ਭਰਾਵਾਂ ਨੂੰ ਵੱਡਾ ਝਟਕਾ, ਜਾਇਦਾਦ ਕੁਰਕ ਕਰਨ ਦੇ ਹੁਕਮ
ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਫੋਰਟਿਸ ਹੈਲਥ ਕੇਅਰ' ਦੇ ਪ੍ਰਮੋਟਰ ਸਿੰਘ ਭਰਾਵਾਂ ਮਾਲਵਿੰਦਰ ਅਤੇ ਸ਼ਵਿੰਦਰ ਸਿੰਘ ਦੀਆਂ 2 ਹੋਲਡਿੰਗ ਕੰਪਨੀਆਂ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਆਰ. ਐੱਚ. ਸੀ. ਹੋਲਡਿੰਗਜ਼ (ਸਿੰਗਾਪੁਰ) ਅਤੇ ਆਸਕਰ ਇਨਵੈਸਟਮੈਂਟ (ਨਵੀਂ ਦਿੱਲੀ) ਦੋਵੇਂ ਪ੍ਰਾਈਵੇਟ ਕੰਪਨੀਆਂ ਹਨ, ਜਿਨ੍ਹਾਂ ਦੀ ਜਾਇਦਾਦ ਕੁਰਕ ਹੋਵੇਗੀ, ਜੋ ਕਿ ਕਿਤੇ ਵੀ ਗਿਰਵੀ ਨਹੀਂ ਹੈ।
ਅਦਾਲਤ ਨੇ ਆਰ. ਐੱਚ. ਸੀ. ਹੋਲਡਿੰਗਜ਼ ਦੇ ਬੈਂਕ ਖਾਤੇ ਦੀ ਵਰਤੋਂ 'ਤੇ ਵੀ ਰੋਕ ਲਾ ਦਿੱਤੀ ਹੈ। ਇਸ ਖਾਤੇ 'ਚੋਂ ਸਿਰਫ਼ ਕਰਮਚਾਰੀਆਂ ਨੂੰ ਤਨਖ਼ਾਹਾਂ ਦਿੱਤੀਆਂ ਜਾ ਸਕਦੀਆਂ ਹਨ। ਅਦਾਲਤ ਨੇ ਮਾਲਵਿੰਦਰ ਅਤੇ ਸ਼ਵਿੰਦਰ ਨੂੰ ਬਿਨਾ ਗਿਰਵੀ ਵਾਲੀ ਨਿੱਜੀ ਜਾਇਦਾਦ ਦੀ ਜਾਣਕਾਰੀ ਦੇਣ ਦੇ ਵੀ ਹੁਕਮ ਜਾਰੀ ਕੀਤੇ ਹਨ।
ਕੀ ਹੈ ਮਾਮਲਾ-
ਅਦਾਲਤ ਨੇ ਇਹ ਹੁਕਮ ਜਾਪਾਨ ਦੀ ਦਾਇਚੀ ਸੈਂਕਿਓ ਨੂੰ 3,500 ਕਰੋੜ ਰੁਪਏ ਦੇਣ ਦੇ ਸੰਦਰਭ 'ਚ ਦਿੱਤਾ ਹੈ। ਮਾਲਵਿੰਦਰ ਅਤੇ ਸ਼ਵਿੰਦਰ ਦਾਇਚੀ ਦੇ ਖ਼ਿਲਾਫ਼ ਸਿੰਗਾਪੁਰ ਆਰਬੀਟ੍ਰੇਸ਼ਨ ਅਦਾਲਤ 'ਚ ਕੇਸ ਕਰ ਚੁੱਕੇ ਹਨ। ਦਿੱਲੀ ਹਾਈਕੋਰਟ ਨੇ ਆਰਬੀਟ੍ਰੇਸ਼ਨ ਅਦਾਲਤ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਸੀ।
ਸਿੰਘ ਭਰਾਵਾਂ ਨੇ ਦਿੱਲੀ ਹਾਈਕੋਰਟ ਦੇ ਫ਼ੈਸਲੇ ਨੂੰ ਇਹ ਕਹਿ ਕੇ ਸੁਪਰੀਮ ਕੋਰਟ 'ਚ ਚੁਨੌਤੀ ਦਿੱਤੀ ਕਿ ਆਰਬੀਟ੍ਰਏਸ਼ਨ ਅਦਾਲਤ ਦਾ ਫ਼ੈਸਲਾ ਭਾਰਤ 'ਚ ਲਾਗੂ ਨਹੀਂ ਹੋ ਸਕਦਾ ਪਰ ਕੋਰਟ ਨੇ ਇਹ ਦਲੀਲ ਰੱਦ ਕਰ ਦਿੱਤੀ।
ਮਾਮਲਾ ਰਨਬੈਕਸੀ ਨਾਲ ਜੁੜਿਆ ਹੋਇਆ ਹੈ। ਸਿੰਘ ਭਰਾਵਾਂ ਨੇ 2008 'ਚ ਦਾਇਚੀ ਨੂੰ ਕਰੀਬ 29,000 ਕਰੋੜ ਰੁਪਏ 'ਚ ਵੇਚਿਆ ਸੀ। ਅਮਰੀਕੀ ਡਰੱਗ ਰੈਗੂਲੇਟਰ ਐੱਫ. ਡੀ. ਏ. ਨੇ ਡਾਟੇ 'ਚ ਧੋਖਾਧੜੀ ਕਾਰਨ ਰਨਬੈਕਸੀ 'ਤੇ 3,250 ਕਰੋੜ ਜੁਰਮਾਨਾ ਲਾਇਆ।
ਦਾਇਚੀ ਨੇ ਕਿਹਾ ਕਿ ਸਿੰਘ ਭਰਾਵਾਂ ਨੇ ਕੰਪਨੀ ਵੇਚਦੇ ਸਮੇਂ ਇਹ ਜਾਣਕਾਰੀ ਛੁਪਾਈ। ਸਿੰਘ ਭਰਾਵਾਂ 'ਤੇ 'ਫੋਰਟਿਸ ਹੈਲਥ ਕੇਅਰ' ਅਤੇ ਉਨ੍ਹਾਂ ਦੀ ਫਾਇਨਾਂਸ਼ੀਅਲ ਸਰਵਿਸਿਜ਼ ਕੰਪਨੀ ਰੈਲੀਗੇਅਰ ਇੰਟਰਪ੍ਰਾਈਜਿਜ਼ ਤੋਂ ਗ਼ਲਤ ਤਰੀਕੇ ਨਾਲ ਪੈਸੇ ਕੱਢਣ ਦਾ ਦੋਸ਼ ਵੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਵਿਸ਼ਵ
ਪੰਜਾਬ
ਦੇਸ਼
Advertisement