ਭਾਜਪਾ ਮਹਿਲਾ ਆਗੂ 'ਤੇ ਸੜਕ ਵਿਚਾਲੇ ਹਮਲਾ, ਵੀਡੀਓ ਆਈ ਸਾਹਮਣੇ
ਸੁਲਤਾਨਾ ਨੇ ਕੁਝ ਦਿਨ ਪਹਿਲਾਂ ਪਾਰਟੀ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾ ਬਹੁਤ ਡਰੀ ਹੋਈ ਹੈ।
ਮੁੰਬਈ : ਮੁੰਬਈ 'ਚ ਭਾਜਪਾ ਮਹਿਲਾ ਨੇਤਾ ਸੁਲਤਾਨਾ ਖਾਨ 'ਤੇ ਹਮਲਾ ਹੋਇਆ ਹੈ। ਇਹ ਹਮਲਾ ਐਤਵਾਰ ਰਾਤ ਕਰੀਬ 11 ਵਜੇ ਹੋਇਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਲਤਾਨਾ ਖਾਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਹਾਲਾਂਕਿ ਹਮਲਾਵਰ ਕੌਣ ਸਨ? ਇਸ ਸਬੰਧੀ ਜਾਣਕਾਰੀ ਨਹੀਂ ਮਿਲ ਸਕੀ।
BJP pradesh mahila Minority cell - sultana khan was attacked by few unidentified at Mira Road just now.
— Dhiraj Mishra 🇮🇳 (@DhirajRMishra21) July 17, 2022
She is admitted at Indra Gandhi hospital Mira Road.
Demand for strict action @DGPMaharashtra @BJPMahilaMorcha @bjpmaharashtra3 @BJP4Maharashtra
◽️Source local news reporter. pic.twitter.com/RytQoZqHwo
ਸੁਲਤਾਨਾ ਖਾਨ ਭਾਜਪਾ ਦੇ ਘੱਟ ਗਿਣਤੀ ਮੋਰਚੇ ਦੀ ਸੂਬਾ ਪ੍ਰਧਾਨ ਹੈ। ਉਹ ਐਤਵਾਰ ਰਾਤ ਨੂੰ ਆਪਣੇ ਪਤੀ ਨਾਲ ਡਾਕਟਰ ਕੋਲ ਜਾ ਰਹੀ ਸੀ। ਉਦੋਂ ਦੋ ਬਾਈਕ ਸਵਾਰਾਂ ਨੇ ਮੀਰਾ ਰੋਡ ਨੇੜੇ ਉਸਦੀ ਕਾਰ ਰੋਕੀ ਅਤੇ ਸੁਲਤਾਨਾ ਖਾਨ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦੇ ਪਤੀ ਨੇ ਹਮਲਾਵਰਾਂ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਉਸ ਨਾਲ ਬਦਸਲੂਕੀ ਵੀ ਕੀਤੀ ਗਈ।
ਹਮਲੇ ਤੋਂ ਬਾਅਦ ਜਦੋਂ ਉਸ ਦੇ ਪਤੀ ਨੇ ਰੌਲਾ ਪਾਇਆ ਤਾਂ ਉੱਥੇ ਵੱਡੀ ਭੀੜ ਇਕੱਠੀ ਹੋ ਗਈ, ਜਿਸ ਤੋਂ ਬਾਅਦ ਸੁਲਤਾਨਾ ਖਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਸੁਲਤਾਨਾ ਦੇ ਪਤੀ ਨੇ ਸ਼ੱਕ ਪ੍ਰਗਟਾਇਆ ਹੈ ਕਿ ਇਸ ਹਮਲੇ ਪਿੱਛੇ ਪਾਰਟੀ ਦੇ ਕੁਝ ਵਰਕਰਾਂ ਦਾ ਵੀ ਹੱਥ ਹੋ ਸਕਦਾ ਹੈ।
ਦਰਅਸਲ ਸੁਲਤਾਨਾ ਨੇ ਕੁਝ ਦਿਨ ਪਹਿਲਾਂ ਪਾਰਟੀ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾ ਬਹੁਤ ਡਰੀ ਹੋਈ ਹੈ, ਇਸ ਲਈ ਉਹ ਅਜੇ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ।