ਨਵੀਂ ਦਿੱਲੀ-ਭਾਰਤੀ ਹਵਾਈ ਫ਼ੌਜ ਦੀ ਫਲਾਇੰਗ ਅਫ਼ਸਰ ਅਵਨੀ ਚੁਤਰਵੇਦੀ ਇਕੱਲਿਆ ਲੜਾਕੂ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਹੈ।
ਅਵਨੀ ਨੇ ਇਕੱਲਿਆ ਮਿਗ-21 ਉਡਾ ਕੇ ਭਾਰਤ ਦੇ ਆਸਮਾਨ 'ਚ ਨਵਾਂ ਇਤਿਹਾਸ ਰਚਿਆ ਹੈ। ਬੀਤੀ 19 ਫਰਵਰੀ ਨੂੰ ਅਵਨੀ ਚਤੁਰਵੇਦੀ ਨੇ ਗੁਜਰਾਤ ਦੇ ਜਾਮਨਗਰ ਸੈਨਿਕ ਹਵਾਈ ਅੱਡੇ ਤੋਂ ਇਕੱਲਿਆ ਲੜਾਕੂ ਜਹਾਜ਼ ਮਿਗ-21 ਨਾਲ ਉਡਾਣ ਭਰੀ ਅਤੇ ਸਫ਼ਲਤਾਪੂਰਵਕ ਆਪਣਾ ਮਿਸ਼ਨ ਪੂਰਾ ਕੀਤਾ।
ਅਵਨੀ ਚਤੁਰਵੇਦੀ, ਮੋਹਨਾ ਸਿੰਘ ਅਤੇ ਭਾਵਨਾ ਕੰਠ ਨੂੰ ਜੂਨ 2016 ਵਿਚ ਹਵਾਈ ਫ਼ੌਜ਼ ਦੇ ਲੜਾਕੂ ਸਕੂਐਡ 'ਚ ਸ਼ਾਮਿਲ ਕੀਤਾ ਗਿਆ ਸੀ।