ਨਵੀਂ ਦਿੱਲੀ- ਕਰਮਚਾਰੀ ਭਵਿੱਖ ਨਿੱਧੀ ਸੰਗਠਨ (ਈ. ਪੀ. ਐਫ. ਓ.) ਨੇ ਸਾਲ 2017-18 ਲਈ ਵਿਆਜ ਦਰ ਨੂੰ ਘਟਾ ਦਿੱਤਾ ਹੈ।
ਨਵੀਂ ਵਿਆਜ ਦਰ 8.55 ਫ਼ੀਸਦੀ ਹੋਵੇਗੀ, ਜੋ ਪਿਛਲੇ ਸਾਲ 8.65 ਫ਼ੀਸਦੀ ਸੀ। ਪ੍ਰਾਵੀਡੈਂਡ ਫੰਡ ਡਿਪਾਜਿਟ 'ਤੇ ਵਿਆਜ ਦਾ ਇਹ ਫ਼ੈਸਲਾ ਈ.ਪੀ.ਐਫ.ਓ. ਦੇ ਕੇਂਦਰੀ ਬੋਰਡ ਦੇ ਟਰੱਸਟੀਆਂ ਦੀ ਬੋਰਡ ਮੀਟਿੰਗ ਵਿਚ ਲਿਆ ਗਿਆ।
ਇਸ ਤੋਂ ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਈ.ਪੀ.ਐਫ.ਓ. ਮੌਜੂਦਾ ਵਿੱਤੀ ਸਾਲ ਲਈ 8.65 ਫ਼ੀਸਦੀ ਦੀ ਵਿਆਜ ਦਰ ਬਰਕਰਾਰ ਰੱਖ ਸਕਦਾ ਹੈ। ਈ.ਪੀ.ਐਫ.ਓ. ਨੇ 2016-17 ਲਈ 8.65 ਫ਼ੀਸਦੀ ਵਿਆਜ ਦਰ ਤੈਅ ਕੀਤੀ ਸੀ, ਜੋ ਪਿਛਲੇ 2015-16 'ਚ 8.8 ਫ਼ੀਸਦੀ ਸੀ। ਇਸ ਤਰ੍ਹਾਂ ਲਗਾਤਾਰ ਦੂਜੇ ਸਾਲ ਇਸ ਨੂੰ ਘਟਾਇਆ ਗਿਆ ਹੈ।