(Source: ECI/ABP News/ABP Majha)
ਰਾਮ ਮੰਦਰ ਦੀ ਤਰਜ਼ 'ਤੇ 104 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਅਯੋਧਿਆ ਧਾਮ ਰੇਲਵੇ ਸਟੇਸ਼ਨ
ਰੇਲਵੇ ਸਟੇਸ਼ਨ ਦਾ ਨਾਂਅ ਅਯੋਧਿਆ ਹੋਣ ਦੀ ਸੰਭਾਵਨਾ ਹੈ। ਇਸ ਦਾ ਡਿਜ਼ਾਇਨ ਰਾਮ ਮੰਦਰ ਦੇ ਆਧਾਰ 'ਤੇ ਹੋ ਸਕਦਾ ਹੈ। ਇਸ ਸਟੇਸ਼ਨ 'ਤੇ ਆਉਂਦਿਆਂ ਹੀ ਲੋਕਾਂ ਨੂੰ ਰਾਮ ਮੰਦਰ ਦਾ ਅਹਿਸਾਸ ਹੋਵੇਗਾ।
ਰਾਮ ਨਗਰੀ ਅਯੋਧਿਆ 'ਚ ਵਿਸ਼ਾਲ ਰਾਮ ਮੰਦਰ ਬਣਾਇਆ ਜਾ ਰਿਹਾ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਅਯੋਧਿਆ 'ਚ ਸੁੰਦਰ ਕਲਾਕ੍ਰਿਤੀਆਂ ਦਾ ਨਿਰਮਾਣ ਹੋਵੇਗਾ। ਇਸੇ ਕ੍ਰਮ 'ਚ ਇੱਥੋਂ ਦੇ ਰੇਲਵੇ ਸਟੇਸ਼ਨ ਨੂੰ ਵੀ ਵੱਡਾ ਤੇ ਖੂਬਸੂਰਤ ਬਣਾਉਣ ਦੀ ਯੋਜਨਾ ਉਲੀਕੀ ਗਈ ਹੈ। ਰੇਲਵੇ ਸਟੇਸ਼ਨ ਦਾ ਕੰਮ ਹੁਣ ਤੇਜ਼ੀ ਫੜਨ ਲੱਗਾ ਹੈ ਤੇ ਉੱਤਰੀ ਰੇਲਵੇ ਪ੍ਰਬੰਧਕ ਆਸ਼ੁਤੋਸ਼ ਗੰਗਨ ਨੇ ਸੋਮਵਾਰ ਇਸ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ।
ਇਸ ਰੇਲਵੇ ਸਟੇਸ਼ਨ ਦਾ ਨਾਂਅ ਅਯੋਧਿਆ ਹੋਣ ਦੀ ਸੰਭਾਵਨਾ ਹੈ। ਇਸ ਦਾ ਡਿਜ਼ਾਇਨ ਰਾਮ ਮੰਦਰ ਦੇ ਆਧਾਰ 'ਤੇ ਹੋ ਸਕਦਾ ਹੈ। ਇਸ ਸਟੇਸ਼ਨ 'ਤੇ ਆਉਂਦਿਆਂ ਹੀ ਲੋਕਾਂ ਨੂੰ ਰਾਮ ਮੰਦਰ ਦਾ ਅਹਿਸਾਸ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਰੇਲਵੇ ਸਟੇਸ਼ਨ ਨੂੰ ਬਣਾਉਣ 'ਚ 104 ਕਰੋੜ ਰੁਪਏ ਦਾ ਖਰਚ ਆਵੇਗਾ।
104 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਰੇਲਵੇ ਸਟੇਸ਼ਨ
ਰੇਲਵੇ ਪਹਿਲੇ ਗੇੜ 'ਚ 104 ਕਰੋੜ ਰੁਪਏ ਦੀ ਲਾਗਤ ਨਾਲ ਵੱਡੇ ਅਯੋਧਿਆ ਧਾਮ ਰੇਲਵੇ ਸਟੇਸ਼ਨ ਦਾ ਨਿਰਮਾਣ ਕਰ ਰਿਹਾ ਹੈ। ਇਹ ਰੇਲਵੇ ਸਟੇਸ਼ਨ ਰਾਮ ਮੰਦਰ ਮਾਡਲ ਦੀ ਤਰਜ 'ਤੇ ਬਣਾਇਆ ਜਾ ਰਿਹਾ ਹੈ। ਇਸ ਨੂੰ ਬਾਹਰ ਤੋਂ ਦੇਖਣ 'ਤੇ ਰਾਮ ਜਨਮ ਭੂਮੀ ਮੰਦਰ ਦਾ ਨਜ਼ਾਰਾ ਮਿਲੇਗਾ। ਇਹੀ ਨਹੀਂ ਅਯੋਧਿਆ ਧਾਮ ਰੇਲਵੇ ਸਟੇਸ਼ਨ ਨੂੰ ਇਸ ਤਰ੍ਹਾਂ ਵਿਕਸਤ ਕੀਤਾ ਜਾ ਰਿਹਾ ਹੈ ਕਿ ਉਹ ਅਯੋਧਿਆ ਦੇ ਅਨੁਰੂਪ ਮਾਡਲ ਸਟੇਸ਼ਨ ਦਿਖਾਈ ਦੇਵੇ।
ਕਿਸਾਨਾਂ ਦੇ ਇਕ ਸਮੂਹ ਨੇ ਮੰਨੀ ਸਰਕਾਰ ਦੀ ਗੱਲ, ਅੰਦੋਲਨ ਤੋਂ ਪਿੱਛੇ ਹਟਣ ਲਈ ਤਿਆਰ
ਫੈਜ਼ਾਬਾਦ ਜੰਕਸ਼ਨ ਦਾ ਨਾਂਅ ਬਦਲਣ ਦਾ ਭੇਜਿਆ ਪ੍ਰਸਤਾਵ
ਹਾਲ ਹੀ 'ਚ ਫੈਜ਼ਾਬਾਦ ਜੰਕਸ਼ਨ ਦਾ ਨਾਂਅ ਬਦਲ ਕੇ ਅਯੋਧਿਆ ਕੈਂਟ ਕਰਨ ਦਾ ਪ੍ਰਸਤਾਵ ਭੇਜਿਆ ਗਿਆ ਹੈ। ਇਸ ਤਰ੍ਹਾਂ ਅਯੋਧਿਆ ਰੇਲਵੇ ਸਟੇਸ਼ਨ ਦਾ ਨਾਂਅ ਹੁਣ ਅਯੋਧਿਆ ਧਾਮ ਹੋਵੇਗਾ। ਅਯੋਧਿਆ ਧਾਮ ਰੇਲਵੇ ਸਟੇਸ਼ਨ ਨੂੰ ਹੋਰ ਧਾਰਮਿਕ ਸਥਾਨਾਂ ਨਾਲ ਜੋੜਨ ਲਈ ਵਾਧੂ ਰੇਲਾਂ ਚਲਾਉਣ ਤੇ ਹੋਰ ਟਰੇਨਾਂ ਦੇ ਰੂਟ ਬਦਲਣ ਦੀ ਵੀ ਯੋਜਨਾ ਹੈ। ਇਸ ਤਰਜ਼ 'ਤੇ ਅਯੋਧਿਆ ਤੋਂ ਦਿੱਲੀ ਲਈ ਫੌਜ਼ਾਬਾਦ-ਦਿੱਲੀ ਐਕਸਪ੍ਰਐਸ ਸ਼ੁਰੂ ਹੋ ਰਹੀ ਹੈ।
Bharat Bandh: ਕਿਸਾਨਾਂ ਵੱਲੋਂ ਅੱਜ ਭਾਰਤ ਬੰਦ, ਆਮ ਲੋਕਾਂ ਨੂੰ ਕੀਤੀ ਇਹ ਅਪੀਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ