ਰਾਮ ਜਨਮ ਭੂਮੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਯੁੱਧਿਆ 'ਚ ਪੁਲਿਸ-ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ
ਅਯੁੱਧਿਆ ਦੇ ਇੱਕ ਨਾਗਰਿਕ ਨੂੰ ਰਾਮ ਜਨਮ ਭੂਮੀ ਕੰਪਲੈਕਸ ਨੂੰ ਬਲਾਸਟ ਕਰਨ ਦੀ ਧਮਕੀ ਸਬੰਧੀ ਫ਼ੋਨ ਆਇਆ। ਫੋਨ ਕਾਲ ਤੋਂ ਬਾਅਦ ਜ਼ਿਲਾ ਪੁਲਿਸ ਅਤੇ ਖੁਫੀਆ ਵਿਭਾਗ ਅਲਰਟ 'ਤੇ ਹੈ।
Ram Janambhoomi Threat Call: ਵੀਰਵਾਰ (2 ਫਰਵਰੀ) ਨੂੰ ਰਾਮ ਜਨਮ ਭੂਮੀ ਨੂੰ ਉਡਾਉਣ ਦੀ ਕਥਿਤ ਧਮਕੀ ਤੋਂ ਬਾਅਦ ਅਯੁੱਧਿਆ 'ਚ ਹੜਕੰਪ ਮਚ ਗਿਆ ਹੈ। ਰਾਮ ਜਨਮ ਭੂਮੀ ਥਾਣਾ ਮੁਖੀ ਸੰਜੀਵ ਕੁਮਾਰ ਸਿੰਘ ਨੇ ਦੱਸਿਆ ਕਿ ਰਾਮਕੋਟ ਇਲਾਕੇ 'ਚ ਸਥਿਤ ਰਾਮਲਲਾ ਸਦਨਮੰਦਰ 'ਚ ਰਹਿਣ ਵਾਲੇ ਮਨੋਜ ਨਾਂ ਦੇ ਵਿਅਕਤੀ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਅੱਜ ਤੜਕੇ ਉਸ ਦੇ ਮੋਬਾਇਲ 'ਤੇ ਇਕ ਕਾਲ ਆਈ।
ਸੰਜੀਵ ਕੁਮਾਰ ਸਿੰਘ ਅਨੁਸਾਰ ਮਨੋਜ ਨੇ ਦੱਸਿਆ ਕਿ ਕਾਲਰ ਨੇ ਸਵੇਰੇ 10 ਵਜੇ ਰਾਮ ਜਨਮ ਭੂਮੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਅਤੇ ਇਸ ਤੋਂ ਬਾਅਦ ਫੋਨ ਕਰਨ ਵਾਲੇ ਨੇ ਕਾਲ ਕੱਟ ਦਿੱਤੀ। ਸਿੰਘ ਨੇ ਦੱਸਿਆ ਕਿ ਇਸ ਸੂਚਨਾ 'ਤੇ ਸਾਰੇ ਥਾਣਿਆਂ ਦੀ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਅਤੇ ਕਈ ਥਾਣਿਆਂ ਦੀ ਪੁਲਿਸ ਰਾਮ ਜਨਮ ਭੂਮੀ ਕੰਪਲੈਕਸ 'ਚ ਤਾਇਨਾਤ ਕਰ ਦਿੱਤੀ ਗਈ।
ਮਾਮਲਾ ਦਰਜ ਕਰਕੇ ਜਾਂਚ ਕਰ ਦਿੱਤੀ ਹੈ ਸ਼ੁਰੂ
ਐਸਐਚਓ ਸੰਜੀਵ ਕੁਮਾਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਫੋਨ ਕਰਨ ਵਾਲੇ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧਮਕੀ ਮਿਲਣ ਤੋਂ ਬਾਅਦ ਅਯੁੱਧਿਆ ਪੁਲਿਸ ਤੋਂ ਇਲਾਵਾ ਖੁਫੀਆ ਵਿਭਾਗ ਵੀ ਅਲਰਟ ਮੋਡ 'ਤੇ ਹੈ। ਅਯੁੱਧਿਆ ਦੀ ਸੁਰੱਖਿਆ ਵਿਵਸਥਾ ਮਜ਼ਬੂਤ ਕਰ ਦਿੱਤੀ ਗਈ ਹੈ।
ਦਸੰਬਰ ਤੱਕ ਉਸਾਰੀ ਕਰ ਲਈ ਜਾਵੇਗੀ ਮੁਕੰਮਲ
ਜ਼ਿਕਰਯੋਗ ਹੈ ਕਿ ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ 9 ਨਵੰਬਰ 2019 ਨੂੰ ਦਿੱਤੇ ਇਤਿਹਾਸਕ ਫੈਸਲੇ ਤੋਂ ਬਾਅਦ ਅਯੁੱਧਿਆ 'ਚ ਸ਼ਾਨਦਾਰ ਰਾਮ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦੇ ਇਸ ਸਾਲ ਦਸੰਬਰ ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਹੀ ਨੇਪਾਲ ਤੋਂ ਦੋ ਸ਼ਾਲੀਗ੍ਰਾਮ ਪੱਥਰ ਅਯੁੱਧਿਆ ਪਹੁੰਚੇ ਹਨ। ਇਨ੍ਹਾਂ ਦੀ ਵਰਤੋਂ ਰਾਮ ਅਤੇ ਜਾਨਕੀ ਦੀਆਂ ਮੂਰਤੀਆਂ ਬਣਾਉਣ ਲਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ
Lowest Score In Cricket : 6 ਦੌੜਾਂ 'ਤੇ ਆਲ ਆਊਟ ਹੋ ਗਈ ਟੀਮ, ਕ੍ਰਿਕਟ ਦੇ ਮੈਦਾਨ 'ਚ ਬਣਿਆ ਅਜੀਬ ਰਿਕਾਰਡ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ