Shri Ram AI Image: ਮੁਸਕਰਾ ਰਹੇ ਸ਼੍ਰੀ ਰਾਮ, ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਭਗਤਾਂ ਨੂੰ ਰਹੇ ਨਿਹਾਰ, ਦੇਖੋ AI ਤੋਂ ਤਿਆਰ ਕੀਤੀ ਸ਼ਾਨਦਾਰ ਤਸਵੀਰ
Ayodhya Ram Mandir Inauguration: ਉੱਤਰ ਪ੍ਰਦੇਸ਼ ਦੇ ਰਾਮਧਾਮ ਅਯੁੱਧਿਆ ਵਿੱਚ 6 ਦਿਨਾਂ ਦੀ ਰਸਮ ਤੋਂ ਬਾਅਦ ਸੋਮਵਾਰ, 22 ਜਨਵਰੀ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕਰ ਦਿੱਤੀ ਗਈ ਹੈ।
Shri Ram AI Image : ਉੱਤਰ ਪ੍ਰਦੇਸ਼ ਦੇ ਰਾਮਧਾਮ ਅਯੁੱਧਿਆ ਵਿੱਚ 6 ਦਿਨਾਂ ਦੀ ਰਸਮ ਤੋਂ ਬਾਅਦ ਸੋਮਵਾਰ, 22 ਜਨਵਰੀ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਥੇ ਬਣੇ ਵਿਸ਼ਾਲ ਰਾਮ ਮੰਦਰ ਦੇ ਦਰਵਾਜ਼ੇ ਵੀ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ।
ਪੀਐਮ ਨਰਿੰਦਰ ਮੋਦੀ, ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ, ਆਰਐਸਐਸ ਮੁਖੀ ਮੋਹਨ ਭਾਗਵਤ ਸਮੇਤ 6 ਮਹਿਮਾਨਾਂ ਨੇ ਪੂਰੀ ਰਸਮ ਵਿੱਚ ਹਿੱਸਾ ਲਿਆ। ਇਸ ਤੋਂ ਪਹਿਲਾਂ ਹੈਲੀਕਾਪਟਰ ਰਾਹੀਂ ਸਮਾਗਮ ਵਿੱਚ ਸ਼ਾਮਲ ਹੋਏ ਮਹਿਮਾਨਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਹੱਥ ਵਿੱਚ ਚਾਂਦੀ ਦੀ ਛੱਤਰੀ ਅਤੇ ਲਾਲ ਅੰਗਵਸਤਰ ਲੈ ਕੇ ਦੁਪਹਿਰ 12.05 ਵਜੇ ਮੰਦਰ ਪਹੁੰਚੇ। ਫਿਰ ਕਮਲ ਦੇ ਫੁੱਲ ਨਾਲ ਪੂਜਾ ਕੀਤੀ। ਅੰਤ ਵਿੱਚ ਪੀਐਮ ਨੇ ਰਾਮ ਲੱਲਾ ਅੱਗੇ ਮੱਥਾ ਟੇਕਿਆ। ਸੋਸ਼ਲ ਮੀਡੀਆ ਉੱਤੇ ਸਾਰੇ ਪ੍ਰੋਗਰਾਮ ਦੀਆਂ ਤਸਵੀਰਾਂ ਅਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ। ਫਿਲਮੀ ਜਗਤ ਤੋਂ ਲੈ ਕੇ ਖੇਡ ਜਗਤ ਤੋਂ ਲੈ ਕੇ ਕਈ ਨਾਮੀ ਸਿਤਾਰਿਆਂ ਨੇ ਵੀ ਨੇ ਰਾਮ ਲੱਲਾ ਦਾ ਆਸ਼ੀਰਵਾਦ ਲਿਆ।
ਇਸ ਸਭ ਦੇ ਵਿਚਕਾਰ ਹੁਣ ਰਾਮ ਲੱਲਾ ਦੀ ਵਿਸ਼ਾਲ ਮੂਰਤੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਏਆਈ ਦੁਆਰਾ ਤਿਆਰ ਕੀਤੀ ਗਈ ਤਸਵੀਰ ਹੈ ਜਿਸ ਵਿੱਚ ਸ਼੍ਰੀ ਰਾਮ ਲੱਲਾ ਜੀਵਿਤ ਸਵਰੂਪ ਦੇ ਵਿੱਚ ਨਜ਼ਰ ਆ ਰਹੇ ਹਨ। ਇਸ ਤਸਵੀਰ ਨਜ਼ਰ ਆ ਰਿਹਾ ਹੈ ਕਿ ਰਾਮ ਲੱਲਾ ਆਪਣੇ ਭਗਤਾਂ ਨੂੰ ਦੇਖ ਕੇ ਮੁਸਕਰਾ ਰਹੇ ਹਨ। ਤਕਨੀਕ ਦੀ ਮਦਦ ਨਾਲ ਪ੍ਰਤਿਮਾ ਜ਼ਿੰਦਾ ਨਜ਼ਰ ਆ ਰਹੀ ਹੈ। ਤੁਸੀਂ ਵੀ ਇਸ ਹੇਠ ਦਿੱਤੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ।
I legit got goosebumps 🔥🔥🔥🔥
— Sunil choudhary (@tadasunil98) January 23, 2024
who did this? 😍🥰#Ram #RamMandir#RamMandirPranPrathistha#RamLallaVirajman #AyodhaRamMandir#Ayodha #EarthquakePH #earthquake pic.twitter.com/HZShK26gSj
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।