ਨਵੀਂ ਦਿੱਲੀ : ਬਾਬਾ ਰਾਮ ਦੇਵ ਨੇ ਦੇਸ਼ ਵਾਸੀਆਂ ਨੂੰ ਚੀਨ ਦੇ ਸਮਾਨ ਦਾ ਬਾਈਕਾਟ ਕਰਨ ਦਾ ਸੱਦਾ ਹੈ। ਬਾਬਾ ਰਾਮ ਦੇਵ ਦਾ ਕਹਿਣਾ ਹੈ ਕਿ ਚੀਨ ਭਾਰਤ ਖ਼ਿਲਾਫ਼ ਸਾਜ਼ਿਸ਼ਾਂ ਰਚਦਾ ਹੈ। ਇਸ ਲਈ ਉਸ ਦੇ ਬਣੇ ਹੋਏ ਸਮਾਨ ਦਾ ਭਾਰਤੀਆਂ ਨੂੰ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਜੋ ਆਰਥਿਕ ਨੁਕਸਾਨ ਪਹੁੰਚਾ ਕੇ ਚੀਨ ਨੂੰ ਕਾਬੂ ਕੀਤਾ ਜਾ ਸਕੇ।
ਯੋਗ ਗੁਰੂ ਨੇ ਆਖਿਆ ਕਿ ਸਾਡੇ ਘਰਾਂ ਵਿੱਚ ਭਗਵਾਨ ਰਾਮ ਅਤੇ ਕ੍ਰਿਸ਼ਨ ਦੀਆਂ ਮੂਰਤੀਆਂ ਵੀ ਚੀਨ ਤੋਂ ਬਣ ਕੇ ਆ ਰਹੀਆਂ ਹਨ। ਦੀਵਾਲੀ ਮੌਕੇ ਕੀਤੀ ਜਾਣ ਵਾਲੀ ਦੀਪਮਾਲਾ ਲਈ ਲਾਈਟਾਂ ਵੀ ਚੀਨ ਤੋਂ ਆ ਰਹੀਆਂ ਹਨ। ਉਨ੍ਹਾਂ ਆਖਿਆ ਕਿ ਜੇਕਰ ਇਸ ਸਮਾਨ ਦਾ ਬਾਈਕਾਟ ਨਹੀਂ ਕੀਤਾ ਗਿਆ ਤਾਂ ਚੀਨ ਸਾਡੇ ਲਈ ਵੱਡਾ ਖ਼ਤਰਾ ਬਣ ਸਕਦਾ ਹੈ।
ਚੀਨ ਦੇ ਸਖ਼ਤ ਰੁੱਖ ਦੇ ਚੱਲਦੇ ਹੋਏ ਪ੍ਰਮਾਣੂ ਸਪਲਾਇਰ ਗਰੁੱਪ ਵਿੱਚ ਭਾਰਤ ਦੀ ਐਂਟਰੀ ਵਿੱਚ ਰੁਕਾਵਟ ਤੋਂ ਬਾਅਦ ਦੇਸ਼ ਵਿੱਚ ਚੀਨ ਦੇ ਸਮਾਨ ਦੀ ਵਿੱਕਰੀ ਉੱਤੇ ਰੋਕ ਦੀ ਮੰਗ ਜ਼ੋਰਾਂ ਉੱਤੇ ਹੈ। ਬਾਬਾ ਰਾਮ ਦੇਵ ਦੇ ਇਸ ਐਲਾਨ ਨਾਲ ਤਿਉਹਾਰਾਂ ਦਾ ਮੌਸਮ ਵਿੱਚ ਵਾਪਰੀਆਂ ਵਿੱਚ ਹੜਕੰਪ ਮੱਚ ਗਿਆ ਹੈ। ਭਾਰਤੀ ਵਿੱਚ ਚੀਨ ਦੇ ਬਣੇ ਹੋਏ ਸਮਾਨ ਦੀ ਵੱਡੀ ਮਾਰਕੀਟ ਹੈ। ਹਰ ਸਾਲ ਚਾਰ ਲੱਖ ਕਰੋੜ ਰੁਪਏ ਦਾ ਸਮਾਨ ਭਾਰਤ ਵਿੱਚ ਵਿਕਦਾ ਹੈ।
ਅਸਲ ਵਿੱਚ ਬਾਬਾ ਰਾਮ ਦੇਵ ਦੇ ਇਸ ਐਲਾਨ ਪਿੱਛੇ ਦੇਸ਼ ਭਗਤੀ ਦੇ ਨਾਲ ਕਾਰੋਬਾਰੀ ਹਿਤ ਵੀ ਹਨ। ਬਾਬਾ ਰਾਮ ਦੇ ਪਤੰਜਲੀ ਪ੍ਰੋਡਕਟ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ। ਇਸ ਕਰ ਕੇ ਇਸ ਐਲਾਨ ਨਾਲ ਬਾਬਾ ਰਾਮ ਦੇਵ ਆਪਣੇ ਪ੍ਰੋਡਕਟ ਘਰ-ਘਰ ਤੱਕ ਲੈ ਕੇ ਜਾਣਾ ਚਾਹੁੰਦਾ ਹੈ।