ਨਵੀਂ ਦਿੱਲੀ : ਦਿੱਲੀ ਵਿੱਚ 10 ਰੁਪਏ ਦੇ ਨਕਲੀ ਸਿੱਕੇ ਬਣਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਹੋਈਆ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੂੰ ਮਿਲੀ ਜਾਣਕਾਰੀ ਮੁਤਾਬਕ ਸੰਜੇ ਤੇ ਸੁਨੀਲ ਨਾਮ ਦੇ ਦੋ ਵਿਅਕਤੀ ਰੋਹੀਨੀ ਇਲਾਕੇ ਵਿੱਚ 10 ਰੁਪਏ ਦੇ ਨਕਲੀ ਸਿੱਕਿਆਂ ਦੀ ਸਪਲਾਈ ਕਰਦੇ ਸਨ ਛਾਣਬੀਣ ਦੌਰਾਨ ਪਤਾ ਚੱਲਿਆ ਕਿ ਉਹ ਦੋਵੇਂ ਨਕਲੀ ਸੱਕੇ ਬਣਾਉਣ ਦੀ ਫ਼ੈਕਟਰੀ ਚਲਾਂਦੇ ਹਨ।
ਪੁਲਿਸ ਨੇ ਜਦੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਇਨ੍ਹਾਂ ਕੋਲ ਨਕਲੀ ਸਿੱਕੇ ਬਣਾਉਣ ਦੀ ਮਸ਼ੀਨ ਤੇ ਲਗਭਗ 800 ਨਕਲੀ ਸਿੱਕੇ ਬਰਾਮਦ ਹੋਏ। ਇਨ੍ਹਾਂ ਦੋਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਬਵਾਨਾ ਇਲਾਕੇ ਵਿੱਚ ਵੀ ਨਕਲੀ ਸਿੱਕੇ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਹਾਲੇ ਕੁੱਝ ਲੋਕ ਫ਼ਰਾਰ ਹਨ ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਤਰ੍ਹਾਂ ਕਰੋਂ 10 ਰੁਪਏ ਦੇ ਸਿੱਕੇ ਦੀ ਪਹਿਚਾਣ
- ਸਿੱਕੇ ਦੀ ਪਹਿਚਾਣ ਦਾ ਨੋਟੀਫ਼ਿਕੇਸ਼ਨ ਆਰ.ਬੀ.ਆਈ. ਨੇ 2007 ਵਿੱਚ ਜਾਰੀ ਕੀਤਾ ਸੀ।
- ਇਨ੍ਹਾਂ ਸਿੱਕਿਆਂ ਦਾ ਚਿਹਰਾ ਤਿੰਨ ਹਿੱਸਿਆਂ ਵਿੱਚ ਵੰਡੀਆਂ ਹੈ। ਜਿਸ ਵਿੱਚ ਉੱਤੇ ਤੇ ਥੱਲੇ ਦੋ ਲਾਈਨਾਂ ਦੇ ਜਰੀਏ ਇਨ੍ਹਾਂ ਨੂੰ ਵੰਡੀਆਂ ਹੋਈਆ ਹੈ।
- ਸਿੱਕੇ ਦੇ ਥੱਲੇ ਦੇ ਹਿੱਸੇ ਵਿੱਚ ਅਸ਼ੋਕ ਚੱਕਰ ਬਣਿਆ ਹੋਣਾ ਚਾਹੀਦਾ ਹੈ ਤੇ ਇਸ ਦੇ ਥੱਲੇ ਸਤਿਆਮੇਵ ਜਯਤੇ ਲਿਖਿਆ ਹੋਣਾ ਚਾਹੀਦਾ ਹੈ।
- ਸਿੱਕੇ ਦੇ ਓਪਰੀ ਹਿੱਸੇ (ਲਾਈਨ) ਦੇ ਉੱਤੇ ਹਿੰਦੀ ਵਿੱਚ ਭਾਰਤ ਤੇ ਅੰਗਰੇਜ਼ੀ ਵਿੱਚ 'INDIA' ਲਿਖਿਆ ਹੋਣਾ ਚਾਹੀਦਾ ਹੈ।
- ਸਿੱਕੇ ਦੇ ਤੀਜੇ ਹਿੱਸੇ(ਦੂਸਰੀ ਲਾਈਨ) ਦੇ ਥੱਲੇ ਵੱਲ ਉਸ ਸਿੱਕੇ ਨੂੰ ਜਾਰੀ ਕਰਨ ਦਾ ਸਾਲ ਅੰਕਾਂ ਵਿੱਚ ਲਿਖਿਆ ਹੋਣਾ ਚਾਹੀਦਾ ਹੈ।
- ਇਸ ਸਿੱਕੇ ਨੂੰ ਪਲਟਣ 'ਤੇ ਤੁਸੀਂ ਵੇਖੋ ਕਿ ਸਭ ਤੋਂ ਜੋ ਨਿਸ਼ਾਨ ਬਣੇ ਹੋਏ ਹਨ, ਉਹ ਸੰਬੰਧਾਂ ਨੂੰ ਵਿਖਾਉਂਦਾ ਹੈ।
- ਇਸ ਤੋਂ ਬਾਅਦ ਵਿਚਾਲੇ ਦੇ ਹਿੱਸੇ ਵਿੱਚ 10 ਦਾ ਅੰਕ ਅੰਤਰਰਾਸ਼ਟਰੀ ਅੰਕਾਂ ਦੇ ਵਿੱਚ ਲਿਖਿਆ ਹੋਣਾ ਚਾਹੀਦਾ ਹੈ।
- ਸਭ ਤੋਂ ਥੱਲੇ ਵਾਲੇ ਹਿੱਸੇ ਵਿੱਚ ਪਹਿਲਾਂ ਹਿੰਦੀ ਵਿੱਚ 'ਰੁਪਏ' ਤੇ ਅੰਗਰੇਜ਼ੀ ਵਿੱਚ 'RUPEES' ਲਿਖਿਆ ਹੋਣਾ ਚਾਹੀਦਾ ਹੈ।