Baba Siddique Shot Dead: ਮਹਾਰਾਸ਼ਟਰ 'ਚ NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਮਾਮਲੇ 'ਚ ਲਗਾਤਾਰ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਪੁਲਿਸ ਦੀ ਜਾਂਚ ਅਤੇ ਪੁੱਛਗਿੱਛ 'ਚ ਅਜਿਹੇ ਕਈ ਰਾਜ਼ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਜਾਣ ਕੇ ਹੈਰਾਨੀ ਹੋਵੇਗੀ। ਬਾਬਾ ਸਿੱਦੀਕੀ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੀ ਸ਼ਮੂਲੀਅਤ ਲਗਭਗ ਪੱਕੀ ਹੋ ਗਈ ਹੈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਕ੍ਰਾਈਮ ਬ੍ਰਾਂਚ ਨੂੰ ਦੱਸਿਆ ਕਿ ਜਦੋਂ ਉਹ ਪੰਜਾਬ ਦੀ ਇੱਕ ਜੇਲ੍ਹ ਵਿੱਚ ਕੈਦ ਸਨ, ਉਦੋਂ ਉਨ੍ਹਾਂ ਦੀ ਮੁਲਾਕਾਤ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨਾਲ ਹੋਈ ਸੀ।


ਇਨ੍ਹਾਂ ਚਾਰ ਮੁਲਜ਼ਮਾਂ ਵਿੱਚੋਂ ਤਿੰਨ ਮੁਲਜ਼ਮ ਪੰਜਾਬ ਦੀ ਜੇਲ੍ਹ ਵਿੱਚ ਇਕੱਠੇ ਕੈਦ ਸਨ। ਉੱਥੇ ਹੀ ਜੇਲ੍ਹ 'ਚ ਬੰਦ ਬਿਸ਼ਨੋਈ ਗੈਂਗ ਦੇ ਮੈਂਬਰਾਂ ਤੋਂ ਸ਼ੂਟਰਾਂ ਦੀ ਪਛਾਣ ਕੀਤੀ ਗਈ। ਇਸ ਕਾਰਨ ਤਿੰਨੋਂ ਮੁਲਜ਼ਮ ਬਿਸ਼ਨੋਈ ਗੈਂਗ ਵਿੱਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਮੁਲਜ਼ਮਾਂ ਨੇ ਬਾਬਾ ਸਿੱਦੀਕੀ ਨੂੰ ਮਾਰਨ ਲਈ 2.5 ਲੱਖ ਰੁਪਏ ਦੀ ਸੁਪਾਰੀ ਦਿੱਤੀ।



14 ਹਜ਼ਾਰ ਰੁਪਏ ਕਿਰਾਏ ’ਤੇ ਲਿਆ ਸੀ ਮਕਾਨ
ਸ਼ੂਟਰ ਕਤਲ ਤੋਂ ਬਾਅਦ ਆਪਸ ਵਿੱਚ 50-50 ਹਜ਼ਾਰ ਰੁਪਏ ਵੰਡਣ ਜਾ ਰਹੇ ਸਨ ਪਰ ਮੁੰਬਈ ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਫੜ ਲਿਆ। ਪੁੱਛਗਿੱਛ ਦੌਰਾਨ ਸ਼ੂਟਰਾਂ ਨੇ ਇਹ ਵੀ ਦੱਸਿਆ ਕਿ ਇਕ ਮਹੀਨਾ ਪਹਿਲਾਂ (2 ਸਤੰਬਰ ਨੂੰ) ਸ਼ੂਟਰਾਂ ਨੇ ਮੁੰਬਈ ਦੇ ਕੁਰਲਾ ਇਲਾਕੇ 'ਚ ਕਿਰਾਏ 'ਤੇ ਮਕਾਨ ਲਿਆ ਸੀ। ਇਸ ਲਈ ਹਰ ਮਹੀਨੇ 14 ਹਜ਼ਾਰ ਰੁਪਏ ਕਿਰਾਇਆ ਦਿੰਦੇ ਸਨ।


ਇਹ ਵੀ ਪੜ੍ਹੋ: ਬਾਬਾ ਸਿੱਦੀਕੀ ਕ*ਤ*ਲ*ਕਾਂਡ 'ਚ ਹੋਇਆ ਵੱਡਾ ਖੁਲਾਸਾ, ਆਟੋ ਤੋਂ ਆਏ ਸੀ ਸ਼ੂਟਰਸ, 30 ਦਿਨਾਂ ਤੋਂ ਕਰ ਰਹੇ ਸੀ ਰੇਕੀ, ਲਾਰੇਂਸ ਬਿਸ਼ਨੋਈ ਗੈਂਗ ਸ਼ਾਮਲ!


ਸਲਮਾਨ ਖਾਨ ਗੋਲੀਬਾਰੀ ਮਾਮਲੇ ਵਿੱਚ ਵੀ ਇਹੀ ਯੋਜਨਾ ਸੀ
ਕ੍ਰਾਈਮ ਬ੍ਰਾਂਚ ਦੇ ਸੂਤਰਾਂ ਨੇ ਦੱਸਿਆ ਕਿ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਫਾਇਰਿੰਗ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਦੋਸ਼ੀ ਵੀ ਇਸੇ ਤਰ੍ਹਾਂ ਕਿਰਾਏ ਦੇ ਮਕਾਨ 'ਚ ਰਹਿ ਕੇ ਰੇਕੀ ਕਰਦੇ ਸਨ ਅਤੇ ਫਿਰ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਹੁਣ ਮਾਮਲੇ ਦੀ ਜਾਂਚ ਨੂੰ ਅੱਗੇ ਲੈ ਕੇ ਕ੍ਰਾਈਮ ਬ੍ਰਾਂਚ ਦੀਆਂ ਵੱਖ-ਵੱਖ ਟੀਮਾਂ ਉਜੈਨ (ਮੱਧ ਪ੍ਰਦੇਸ਼), ਦਿੱਲੀ ਅਤੇ ਹਰਿਆਣਾ ਲਈ ਰਵਾਨਾ ਹੋ ਗਈਆਂ ਹਨ।


ਬਾਬਾ ਸਿੱਦੀਕੀ ਦੀ ਰਿਹਾਇਸ਼ ’ਤੇ ਚੱਲ ਰਹੀ ਪੁੱਛਗਿੱਛ
ਬਾਬਾ ਸਿੱਦੀਕੀ ਕਤਲ ਕੇਸ ਵਿੱਚ ਮੁੰਬਈ ਪੁਲੀਸ ਦੇ ਅਧਿਕਾਰੀ ਸਿੱਦੀਕੀ ਪਰਿਵਾਰ ਦੇ ਘਰ ਬਿਆਨ ਦਰਜ ਕਰਵਾਉਣ ਗਏ ਸਨ। ਇੱਥੇ ਚੌਕੀਦਾਰਾਂ ਅਤੇ ਸੁਸਾਇਟੀ ਵਿੱਚ ਕੰਮ ਕਰਨ ਵਾਲਿਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।



19 ਅਤੇ 23 ਸਾਲ ਦੇ ਸ਼ੂਟਰ
ਬਾਬਾ ਸਿੱਦੀਕੀ ਕਤਲ ਕੇਸ ਵਿੱਚ ਮੁੰਬਈ ਪੁਲਿਸ ਵੱਲੋਂ ਦਰਜ ਐਫਆਈਆਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਦੇ ਨਾਂ ਦਰਜ ਹਨ। 23 ਸਾਲਾ ਗੁਰਮੇਲ ਬਲਜੀਤ ਸਿੰਘ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਦੂਜਾ ਉੱਤਰ ਪ੍ਰਦੇਸ਼ ਦਾ ਧਰਮਰਾਜ ਰਾਜੇਸ਼ ਕਸ਼ਯਪ ਹੈ, ਜਿਸ ਦੀ ਉਮਰ ਸਿਰਫ਼ 19 ਸਾਲ ਹੈ। ਬੀਐਨਐਸ ਦੀ ਧਾਰਾ 103 (1), 109, 125 ਅਤੇ 3 (5) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਆਰਮਜ਼ ਐਕਟ ਦੀ ਧਾਰਾ 3, 25, 5 ਅਤੇ 27 ਅਤੇ ਮਹਾਰਾਸ਼ਟਰ ਪੁਲਿਸ ਐਕਟ ਦੀਆਂ ਧਾਰਾਵਾਂ 37 ਅਤੇ 137 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


ਇਹ ਵੀ ਪੜ੍ਹੋ: ਲੁਧਿਆਣਾ 'ਚ GST ਦਾ ਵੱਡਾ ਐਕਸ਼ਨ, 200 ਕਰੋੜ ਦੀ ਫਰਜ਼ੀ ਬਿਲਿੰਗ ਕਰਨਾ ਵਾਲਾ ਦਬੋਚਿਆ, ਜਾਣੋ ਪੂਰਾ ਮਾਮਲਾ