(Source: ECI/ABP News/ABP Majha)
Badaun Double Murder: ਬਦਾਯੂ ਕਤਲਕਾਂਡ ਦਾ ਦੂਜਾ ਦੋਸ਼ੀ ਵੀ ਗ੍ਰਿਫ਼ਤਾਰ, ਮੋਬਾਇਲ ਬੰਦ ਕਰਕੇ ਭੱਜਿਆ ਸੀ ਦਿੱਲੀ
ਯੂਪੀ ਪੁਲਿਸ ਨੇ ਬਦਾਯੂ ਕਤਲ ਕਾਂਡ ਦੇ ਦੂਜੇ ਦੋਸ਼ੀ ਜਾਵੇਦ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਜਾਵੇਦ ਨੂੰ ਬਰੇਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਾਵੇਦ ਆਤਮ ਸਮਰਪਣ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
Javed Arrested: ਬਦਾਯੂ ਕਤਲਕਾਂਡ ਵਿੱਚ ਬੀਤੇ ਦੋ ਦਿਨਾਂ ਤੋਂ ਫਰਾਰ ਚੱਲ ਰਹੇ ਜਾਵੇਦ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬਦਾਯੂ ਵਿੱਚ ਦੋ ਬੱਚਿਆਂ ਦਾ ਗਲ਼ਾ ਵੱਢ ਕੇ ਕੀਤੇ ਗਏ ਕਤਲ ਵਿੱਚ ਸ਼ਆਮਲ ਮ੍ਰਿਤਕ ਸਾਜਿਦ ਦਾ ਭਰਾ ਜਾਵੇਦ ਬਰੇਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਵੇਦ ਕਤਲ ਤੋਂ ਬਾਅਦ ਮੋਬਾਇਲ ਬੰਦ ਕਰਕੇ ਦਿੱਲੀ ਫਰਾਰ ਹੋ ਗਿਆ ਸੀ ਪਰ ਦੇਰ ਰਾਤ ਬੱਸ ਸਟੈਂਡ ਵਿੱਚ ਸਥਾਨਕ ਲੋਕਾਂ ਨੇ ਉਸ ਨੂੰ ਫੜ੍ਹਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਬਰੇਲੀ ਪੁਲਿਸ ਨੇ ਜਾਵੇਦ ਨੂੰ ਬਦਾਯੂ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਜਾਵੇਦ ਦਾ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਹੈ। ਐਸਐਸਪੀ ਨੇ ਜਾਵੇਦ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਐਸਐਸਪੀ ਅਲੋਕ ਨੇ ਕਿਹਾ ਕਿ ਪੁਲਿਸ ਉਸ ਨੂੰ ਲੈ ਕੇ ਬਦਾਯੂ ਜਾ ਰਹੀ ਹੈ ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਕਤਲ ਤੋਂ ਬਾਅਦ ਪੁਲਿਸ ਦਾ ਐਕਸ਼ਨ
ਦਰਅਸਲ, ਬਰੇਲੀ ਪੁਲਿਸ ਨੇ ਕਤਲੇਆਮ ਦੇ ਕੁਝ ਘੰਟਿਆਂ ਬਾਅਦ ਜਾਵੇਦ ਦੇ ਭਰਾ ਸਾਜਿਦ ਦਾ ਐਨਕਾਊਂਟਰ ਕੀਤਾ ਸੀ। ਸਾਜਿਦ ਦੀ ਛਾਤੀ 'ਚ ਤਿੰਨ ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਉਸਨੂੰ ਕਾਬੂ ਕਰਨ ਲਈ ਉਸਦਾ ਪਿੱਛਾ ਕੀਤਾ ਤਾਂ ਉਸਨੇ ਪੁਲਿਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫਿਰ ਪੁਲਿਸ ਦੁਆਰਾ ਜਵਾਬੀ ਕਾਰਵਾਈ ਵਿੱਚ ਉਸਨੂੰ ਗੋਲੀ ਮਾਰ ਦਿੱਤੀ ਗਈ ਅਤੇ ਉਸਦੀ ਮੌਤ ਹੋ ਗਈ।
ਬਦਾਯੂ ਦੋਹਰੇ ਕਤਲ ਕਾਂਡ ਦੇ ਦੂਜੇ ਦੋਸ਼ੀ ਜਾਵੇਦ 'ਤੇ 25,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਸਾਜਿਦ ਆਪਣੀ ਪਤਨੀ ਦੇ ਇਲਾਜ ਲਈ ਪੈਸੇ ਮੰਗਣ ਪੀੜਤਾਂ ਦੇ ਘਰ ਗਿਆ ਸੀ, ਜਦਕਿ ਜਾਵੇਦ ਕਥਿਤ ਤੌਰ 'ਤੇ ਬਾਹਰ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਜਦੋਂ ਸਾਜਿਦ ਮਾਸੂਮ ਲੜਕਿਆਂ ਨੂੰ ਮਾਰ ਕੇ ਬਾਹਰ ਆਇਆ ਤਾਂ ਜਾਵੇਦ ਉਸ ਦੇ ਨਾਲ ਬਾਈਕ 'ਤੇ ਭੱਜ ਗਿਆ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।