ਪੜਚੋਲ ਕਰੋ
Advertisement
ਬਾਲ ਠਾਕਰੇ ਨੇ ਕੀਤੀ ਸੀ ਸੋਨੂੰ ਨਿਗਮ ਨੂੰ ਮਾਰਨ ਦੀ ਸਾਜਿਸ਼: ਨੀਲੇਸ਼ ਰਾਣੇ
ਮੁੰਬਈ: ਮਹਾਰਾਸ਼ਟਰ ਦੇ ਸਾਬਕਾ ਮੁੱਖਮੰਤਰੀ ਨਾਰਾਇਣ ਰਾਣੇ ਦੇ ਬੇਟੇ ਨੀਲੇਸ਼ ਰਾਣੇ ਨੇ ਮਰਹੂਮ ਬਾਲ ਠਾਕਰੇ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਠਾਕਰੇ ਸਿੰਗਰ ਸੋਨੂੰ ਨਿਗਮ ਦਾ ਕਲਤ ਕਰਵਾਉਣਾ ਚਾਹੁੰਦੇ ਸੀ।
ਉਨ੍ਹਾਂ ਕਿਹਾ, “ਸੋਨੂੰ ਨਿਗਮ ਨੂੰ ਕਈ ਵਾਰ ਮਾਰਨ ਦੀ ਸਾਜਿਸ਼ ਰੱਚੀ ਗਈ। ਉਸ ਨੂੰ ਪੁੱਛੋ, ਹੁਣ ਤਾਂ ਬਾਲਾਸਾਹੇਬ ਠਾਕਰੇ ਨਹੀਂ ਹੈ। ਹੁਣ ਤਾਂ ਉਹ ਦੱਸ ਸਕਦਾ ਹੈ। ਕਿਵੇਂ-ਕਿਵੇਂ ਸ਼ਿਵਸੈਨਾ ਸੋਨੂੰ ਨਿਗਮ ਨੂੰ ਮਾਰਨ ਗਏ ਸੀ, ਬਾਲਾਸਾਹੇਬ ਦੇ ਕਹਿਣ ‘ਤੇ। ਕੀ ਰਿਸ਼ਤਾ ਸੀ ਸੋਨੂੰ ਅਤੇ ਬਾਲਾ ਸਾਹੇਬ ਦਾ? ਇਸ ਮੁੱਦੇ ‘ਤੇ ਮੇਰਾ ਮੂੰਹ ਨਾ ਖੁਲਵਾਓ”।
ਰਾਣੇ ਦਾ ਦਾਅਵਾ ਹੈ ਕਿ ਬਾਲ ਠਾਕਰੇ ਨੇ 2001 ‘ਚ ਠਾਣੇ ਦੇ ਸ਼ਿਵ ਸੇਨਾ ਪ੍ਰਮੁੱਖ ਆਨੰਦ ਦਿਘੇ ਦਾ ਵੀ ਕਲਤ ਕਰਵਾਇਆ ਸੀ। ਠਾਕਰੇ ਦੇ ਕਰਜਤ ਹਾਉਸ ‘ਤੇ ਕਿਸ-ਕਿਸ ਦਾ ਕਤਲ ਹੋਇਆ, ਮੈਂ ਸਭ ਜਨਤੱਕ ਤੌਰ ‘ਤੇ ਦੱਸਾਗਾਂ, ਅਜਿਹਾ ਕਰਨ ਲਈ ਮੈਨੂੰ ਮਜਬੂਰ ਨਾ ਕਰੋ।
ਇਸ ਮੁੱਦੇ ‘ਤੇ ਸ਼ਿਵਸੇਨਾ ਦੀ ਪ੍ਰਤੀਕਿਰੀਆ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਸ਼ਿਵਸੇਨਾ ਦੀ ਪ੍ਰਤੀਕਿਰੀਆ ਨਹੀ ਮਿਲੀ। ਨੀਲੇਸ਼ ਦੀ ਗੱਲ ਕਰੀਏ ਤਾਂ 2009 ਤੋਂ 2014 ਤਕ ਉਹ ਕਾਂਗਰੇਸ ਟਿਕਟ ‘ਤੇ ਸੰਸਦ ਰਹੇ ਸੀ। ਰਾਣੇ 2017 ਤਕ ਕਾਂਗਰਸ ‘ਚ ਰਹੇ ਉਸ ਤੋਂ ਬਾਅਦ ਮਹਾਰਾਸ਼ਟਰ ਸਵਾਭਿਮਾਨ ਪਾਰਟੀ ‘ਚ ਸ਼ਾਮਲ ਹੋ ਗਏ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement