Bangladesh MP Murder: ਬੰਗਲਾਦੇਸ਼ ਦੇ ਮੰਤਰੀ ਦਾ ਦਾਅਵਾ- ਭਾਰਤ 'ਚ ਲਾਪਤਾ ਹੋਏ ਸੰਸਦ ਮੈਂਬਰ ਦਾ ਕੋਲਕਾਤਾ ਵਿੱਚ ਹੋਇਆ ਕਤਲ, ਟੁਕੜਿਆਂ ਵਿੱਚ ਮਿਲੀ ਲਾਸ਼
Bangladesh MP Anwarul Azim Murder: ਅਨਵਾਰੂਮਲ ਅਜ਼ੀਮ ਦੀ ਟੁਕੜਿਆਂ ਵਿੱਚ ਲਾਸ਼ ਮਿਲੀ ਹੈ। ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਹਾਹਾਕਾਰ ਮਚ ਗਈ ਹੈ। ਬੰਗਲਾਦੇਸ਼ ਪੁਲਿਸ ਨੇ ਇਸ ਸੰਬੰਧ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
![Bangladesh MP Murder: ਬੰਗਲਾਦੇਸ਼ ਦੇ ਮੰਤਰੀ ਦਾ ਦਾਅਵਾ- ਭਾਰਤ 'ਚ ਲਾਪਤਾ ਹੋਏ ਸੰਸਦ ਮੈਂਬਰ ਦਾ ਕੋਲਕਾਤਾ ਵਿੱਚ ਹੋਇਆ ਕਤਲ, ਟੁਕੜਿਆਂ ਵਿੱਚ ਮਿਲੀ ਲਾਸ਼ bangladesh mp anwarul azim who had come to india for medical treatment murder west bengal police Bangladesh MP Murder: ਬੰਗਲਾਦੇਸ਼ ਦੇ ਮੰਤਰੀ ਦਾ ਦਾਅਵਾ- ਭਾਰਤ 'ਚ ਲਾਪਤਾ ਹੋਏ ਸੰਸਦ ਮੈਂਬਰ ਦਾ ਕੋਲਕਾਤਾ ਵਿੱਚ ਹੋਇਆ ਕਤਲ, ਟੁਕੜਿਆਂ ਵਿੱਚ ਮਿਲੀ ਲਾਸ਼](https://feeds.abplive.com/onecms/images/uploaded-images/2024/05/22/25f855fc63136165c93982b00e05549d1716369917927700_original.jpg?impolicy=abp_cdn&imwidth=1200&height=675)
Bangladesh MP Anwarul Azim Murder: ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦੀ ਹੱਤਿਆ ਕਰ ਦਿੱਤੀ ਗਈ ਹੈ। ਉਹ 18 ਮਈ ਤੋਂ ਲਾਪਤਾ ਸੀ। ਕੋਲਕਾਤਾ ਪੁਲਿਸ ਨੇ ਬੁੱਧਵਾਰ ਯਾਨੀਕਿ ਅੱਜ 22 ਮਈ ਨੂੰ ਸ਼ਹਿਰ ਦੇ ਇੱਕ ਫਲੈਟ ਤੋਂ ਉਨ੍ਹਾਂ ਦੀ ਲਾਸ਼ ਬਰਾਮਦ ਕੀਤੀ। ਉਹ ਇਲਾਜ ਲਈ ਭਾਰਤ ਆਏ ਸੀ। ਬੰਗਲਾਦੇਸ਼ੀ ਅਖਬਾਰ ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਨੇ ਢਾਕਾ 'ਚ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਅਨਵਾਰੁਲ ਦੀ ਹੱਤਿਆ ਕੋਲਕਾਤਾ (Kolkata) 'ਚ ਹੋਈ ਹੈ।
ਇੱਕ ਯੋਜਨਾਬੱਧ ਕਤਲ
ਨਿਊਜ਼ ਏਜੰਸੀ ਏਐਨਆਈ ਮੁਤਾਬਕ ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਬੰਗਲਾਦੇਸ਼ ਪੁਲਿਸ ਨੇ ਇਸ ਸੰਬੰਧ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ, "ਹੁਣ ਤੱਕ ਅਸੀਂ ਜਾਣਦੇ ਹਾਂ ਕਿ ਇਸ ਵਿੱਚ ਸ਼ਾਮਲ ਸਾਰੇ ਕਾਤਲ ਬੰਗਲਾਦੇਸ਼ੀ ਹਨ। ਇਹ ਇੱਕ ਯੋਜਨਾਬੱਧ ਕਤਲ ਸੀ।"
ਇਸ ਦੇ ਨਾਲ ਹੀ ਜਦੋਂ ਪ੍ਰੈੱਸ ਕਾਨਫਰੰਸ 'ਚ ਲਾਸ਼ ਦੇ ਟਿਕਾਣੇ ਬਾਰੇ ਸਵਾਲ ਉਠਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਅਜੇ ਤੱਕ ਪਤਾ ਨਹੀਂ ਲੱਗਾ। ਉਨ੍ਹਾਂ ਕਿਹਾ, "ਅਸੀਂ ਜਲਦ ਹੀ ਤੁਹਾਨੂੰ ਕਤਲ ਦਾ ਕਾਰਨ ਦੱਸਾਂਗੇ। ਭਾਰਤੀ ਪੁਲਿਸ ਸਾਡੇ ਨਾਲ ਸਹਿਯੋਗ ਕਰ ਰਹੀ ਹੈ।"
ਅਨਵਾਰੂਮਲ ਅਜ਼ੀਮ ਤਿੰਨ ਵਾਰ ਸੰਸਦ ਮੈਂਬਰ ਰਹੇ ਹਨ, ਟੁਕੜਿਆਂ ਵਿੱਚ ਮਿਲੀ ਲਾਸ਼
ਬੰਗਲਾਦੇਸ਼ ਸੰਸਦ ਦੀ ਵੈੱਬਸਾਈਟ ਮੁਤਾਬਕ ਅਜ਼ੀਮ ਬੰਗਲਾਦੇਸ਼ ਅਵਾਮੀ ਲੀਗ ਦਾ ਮੈਂਬਰ ਸੀ। ਉਹ ਤਿੰਨ ਵਾਰ ਸੰਸਦ ਮੈਂਬਰ ਰਹੇ। ਅਜ਼ੀਮ ਖੁੱਲਨਾ ਡਿਵੀਜ਼ਨ ਦੇ ਮਧੂਗੰਜ ਦਾ ਰਹਿਣ ਵਾਲਾ ਸੀ। ਸੰਸਦ ਮੈਂਬਰ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਪਛਾਣ ਵਪਾਰੀ ਅਤੇ ਕਿਸਾਨ ਵਜੋਂ ਵੀ ਸੀ।
ਉਹ ਝਨੇਡਾ-4 ਤੋਂ ਐਮ.ਪੀ. ਅਨਵਾਰੁਲ ਅਜ਼ੀਮ ਇਲਾਜ ਲਈ ਪੱਛਮੀ ਬੰਗਾਲ ਆਏ ਸਨ। ਕੋਲਕਾਤਾ ਪੁਲਿਸ ਮੁਤਾਬਕ ਇਹ ਇੱਕ ਯੋਜਨਾਬੱਧ ਕਤਲ ਹੈ। ਕੋਲਕਾਤਾ ਪੁਲਿਸ ਨੂੰ ਅਜ਼ੀਮ ਦੀ ਲਾਸ਼ ਟੁਕੜਿਆਂ ਵਿੱਚ ਮਿਲੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)