ਨਵੀਂ ਦਿੱਲੀ: ਵਿੱਤੀ ਸਾਲ 2018-19 ‘ਚ ਬੈਂਕ ਧੋਖਾਧੜੀ ਦੇ 6800 ਮਾਮਲੇ ਸਾਹਮਣੇ ਆਏ। ਇਨ੍ਹਾਂ ‘ਚ ਰਿਕਾਰਡ 71,500 ਕਰੋੜ ਦੇ ਫਰੌਡ ਹੋਏ। ਬੈਂਕ ਧੋਖਾਧੜੀ ਦੇ ਮਾਮਲਿਆਂ ਦੀ ਰਕਮ ‘ਚ ਇੱਕ ਸਾਲ ‘ਚ 73 ਫੀਸਦ ਦਾ ਇਜ਼ਾਫਾ ਹੋਇਆ ਹੈ। 2017-18 ‘ਚ 5916 ਮਾਮਲਿਆਂ ‘ਚ 41,167.03 ਕਰੋੜ ਰੁਪਏ ਦੀ ਧੋਖਾਧੜੀ ਹੋਈ ਸੀ। ਆਰਬੀਆਈ ਨੇ ਸੂਚਨਾ ਦੇ ਅਧਾਰ ‘ਤੇ ਮੰਗੀ ਜਾਣਕਾਰੀ ‘ਚ ਇਹ ਅੰਕੜੇ ਦੱਸੇ ਹਨ।
ਆਰਟੀਆਈ ਤਹਿਤ ਮਿਲੀ ਜਾਣਕਾਰੀ ‘ਚ ਸਾਹਮਣੇ ਆਇਆ ਹੈ ਕਿ ਪਿਛਲੇ 11 ਸਾਲਾਂ ਦੇ ਵਿੱਤੀ ਵਰ੍ਹਿਆਂ ‘ਚ ਫਰੌਡ ਦੇ ਕੁੱਲ 53,334 ਮਾਮਲਿਆਂ ‘ਚ 2.05 ਲੱਖ ਕਰੋੜ ਰੁਪਏ ਫਸ ਗਏ। ਇਹ ਅੰਕੜੇ ਇਸ ਲਈ ਵੀ ਅਹਿਮ ਹਨ ਕਿਉਂਕਿ ਬੈਂਕ ਨੀਰਵ ਮੋਦੀ ਤੇ ਵਿਜੇ ਮਾਲਿਆ ਜਿਹੇ ਵੱਡੇ ਧੋਖਾਧੜੀ ਦੇ ਮਾਮਲਿਆਂ ਨਾਲ ਜੂਝ ਰਹੇ ਹਨ। ਸੀਵੀਸੀ ਨੇ ਪਿਛਲੇ ਸਾਲ ਦਿੱਤੀ ਰਿਪੋਰਟ ‘ਚ 100 ਅਜਿਹੇ ਮਾਮਲੇ ਪੇਸ਼ ਕੀਤੇ ਸੀ ਤੇ ਸਟੈਂਡਰਡ ਆਪਰੇਟਿੰਗ ਪ੍ਰਸੀਜ਼ਰ ਤੇ ਮਾਨੀਟਰਿੰਗ ਸਿਸਟਮ ਨੂੰ ਮਜਬੂਤ ਕਰਨ ਦੀ ਸਲਾਹ ਦਿੱਤੀ ਸੀ।
ਆਰਬੀਆਈ ਨੇ ਕਿਹਾ ਹੈ ਕਿ ਧੋਖਾਧੜੀ ਦੇ ਮਾਮਲਿਆਂ ‘ਚ ਬੈਂਕਾਂ ਨੂੰ ਆਪਰਾਧਕ ਮਾਮਲੇ ਦਰਜ ਕਰਵਾਉਣੇ ਪੈਂਦੇ ਹਨ।
ਹੈਰਾਨ ਕਰ ਦੇਣਗੇ ਬੈਂਕ ਧੋਖਾਧੜੀ ਦੇ ਅੰਕੜੇ, ਇੱਕ ਸਾਲ ‘ਚ 73 ਫੀਸਦ ਦਾ ਇਜ਼ਾਫਾ
ਏਬੀਪੀ ਸਾਂਝਾ
Updated at:
03 Jun 2019 05:30 PM (IST)
ਆਰਟੀਆਈ ਤਹਿਤ ਮਿਲੀ ਜਾਣਕਾਰੀ ‘ਚ ਸਾਹਮਣੇ ਆਇਆ ਹੈ ਕਿ ਪਿਛਲੇ 11 ਸਾਲਾਂ ਦੇ ਵਿੱਤੀ ਵਰ੍ਹਿਆਂ ‘ਚ ਫਰੌਡ ਦੇ ਕੁੱਲ 53,334 ਮਾਮਲਿਆਂ ‘ਚ 2.05 ਲੱਖ ਕਰੋੜ ਰੁਪਏ ਫਸ ਗਏ। 2017-18 ‘ਚ 5916 ਮਾਮਲਿਆਂ ‘ਚ 41,167.03 ਕਰੋੜ ਰੁਪਏ ਦੀ ਧੋਖਾਧੜੀ ਹੋਈ ਸੀ।
- - - - - - - - - Advertisement - - - - - - - - -