ਚੰਡੀਗੜ੍ਹ: ਪਹਿਲੀ ਜੁਲਾਈ ਤੋਂ ਅਹਿਮ ਬਦਲਾਅ ਹੋਣਗੇ ਜਿਨ੍ਹਾਂ ਵਿੱਚੋਂ ਕੁਝ ਰਾਹਤ ਦੇਣ ਵਾਲੇ ਹੋਣਗੇ ਜਦਕਿ ਕੁਝ ਲੋਕਾਂ ਦੀ ਪ੍ਰੇਸ਼ਾਨੀ ਵਧਾਉਣਗੇ। ਪਹਿਲੀ ਜੁਲਾਈ, ਯਾਨੀ ਕੱਲ੍ਹ ਤੋਂ ਆਨਲਾਈਨ ਟ੍ਰਾਂਜ਼ੈਕਸ਼ਨ ਤੇ ਹੋਮ ਲੋਨ ਨਾਲ ਜੁੜੇ ਨਵੇਂ ਨਿਯਮ ਲਾਗੂ ਹੋਣ ਵਾਲੇ ਹਨ। ਦੇਸ਼ ਦੇ ਕਰੋੜਾਂ ਗਾਹਕਾਂ 'ਤੇ ਇਨ੍ਹਾਂ ਨਿਯਮਾਂ ਦਾ ਅਸਰ ਪਏਗਾ।
ਮੁਫ਼ਤ ਮਨੀ ਟਰਾਂਫਰ: ਰਿਜ਼ਰਵ ਬੈਂਕ ਦੇ ਹੁਕਮਾਂ 'ਤੇ ਆਨਲਾਈਨ ਟ੍ਰਾਂਜ਼ੈਕਸ਼ਨ 'ਤੇ ਲੱਗਣ ਵਾਲੇ NEFT, RTGS ਚਾਰਜ ਖ਼ਤਮ ਹੋ ਜਾਣਗੇ।
ਹੋਮ ਲੋਨ ਨਾਲ ਸਬੰਧਤ ਰੈਪੋ ਰੇਟ: ਐਸਬੀਆਈ ਆਪਣੇ ਹੋਮ ਲੋਨ ਦੀਆਂ ਵਿਆਜ ਦਰਾਂ ਨੂੰ ਰੈਪੋ ਰੇਟ ਨਾਲ ਜੋੜੇਗੀ। ਹੁਣ ਰੈਪੋ ਰੇਟ ਵਿੱਚ ਬਦਲਾਅ ਹੁੰਦਿਆਂ ਹੀ ਹੋਮ ਲੋਨ ਦੀਆਂ ਵਿਆਜ ਦਰਾਂ ਵੀ ਘਟ ਜਾਂ ਵਧ ਜਾਣਗੀਆਂ।
ਕਾਰਾਂ ਮਹਿੰਗੀਆਂ ਹੋਣਗੀਆਂ: ਸੁਰੱਖਿਆ ਮਾਣਕ ਲਾਗੂ ਕਰਨ ਦੀ ਵਜ੍ਹਾ ਕਰਕੇ ਮਹਿੰਦਰਾ ਦੀ ਯਾਤਰੀ ਕਾਰ 36 ਹਜ਼ਾਰ ਤੇ ਮਾਰੂਤੀ ਦੀ ਡਿਜ਼ਾਇਰ ਕਾਰ 12,700 ਰੁਪਏ ਤਕ ਮਹਿੰਗੀ ਹੋ ਜਾਏਗੀ।
ਬਚਤ ਯੋਜਨਾਵਾਂ 'ਤੇ ਘੱਟ ਵਿਆਜ: ਪਹਿਲੀ ਜੁਲਾਈ ਤੋਂ ਤਿੰਨ ਮਹੀਨਿਆਂ ਲਈ ਸੁਕੰਨਿਆ ਸਮਰਿੱਧੀ ਤੇ ਪੀਪੀਐਫ ਵਰਗੀਆਂ ਛੋਟੀਆਂ ਬਚਤ ਯੋਜਨਾਵਾਂ 'ਤੇ ਵਿਆਜ ਦਰ 0.1 ਫੀਸਦੀ ਘਟ ਜਾਏਗੀ।