ਹਾਈਕੋਰਟ ਦੀ 'ਭਾਰਤ ਨੂੰ ਹਿੰਦੂ ਰਾਸ਼ਟਰ ਨਾ ਐਲਾਨੇ ਜਾਣ' 'ਤੇ ਵਿਵਾਦਤ ਟਿੱਪਣੀ
ਦਰਅਸਲ, ਮੇਘਾਲਿਆ ਉੱਚ ਅਦਾਲਤ ਦੇ ਜੱਜ ਐਸ.ਆਰ. ਸੇਨ ਨੇ ਆਪਣੇ ਫੈਸਲੇ 'ਚ ਟਿੱਪਣੀ ਕੀਤੀ ਹੈ ਕਿ ਵੰਡ ਸਮੇਂ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਿਆ ਜਾਣਾ ਚਾਹੀਦਾ ਸੀ ਪਰ ਇਹ ਧਰਮ ਨਿਰਪੱਖ ਦੇਸ਼ ਬਣਿਆ ਰਿਹਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਮੁਸਲਿਮ ਦੇਸ਼ ਬਣ ਗਿਆ ਇਸ ਤਰ੍ਹਾਂ ਭਾਰਤ ਵੀ ਹਿੰਦੂ ਰਾਸ਼ਟਰ ਐਲਾਨਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮੇਘਾਲਿਆ ਹਾਈਕੋਰਟ ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਸੰਸਦ ਨੂੰ ਅਜਿਹਾ ਕਾਨੂੰਨ ਲਿਆਉਣ ਦੀ ਅਪੀਲ ਕੀਤੀ ਜਿਸ ਨਾਲ ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਹਿੰਦੂ, ਸਿੱਖ, ਜੈਨ, ਬੋਧੀ, ਪਾਰਸੀ, ਇਸਾਈ, ਖਾਸੀ, ਜੈਅੰਤੀਆ ਤੇ ਗਾਰੋ ਲੋਕਾਂ ਨੂੰ ਬਿਨਾ ਕਿਸੇ ਸਵਾਲ ਜਾਂ ਦਸਤਾਵੇਜ਼ਾਂ ਦੇ ਨਾਗਰਿਕਤਾ ਮਿਲ ਸਕੇ। ਦਰਅਸਲ, ਜਸਟਿਸ ਐਸ.ਆਰ. ਸੇਨ ਨੇ ਪੱਕਾ ਰਿਹਾਈਸ਼ੀ ਪ੍ਰਮਾਣ ਪੱਤਰ ਯਾਨੀ ਡੋਮੀਸਾਈਲ ਸਰਟੀਫ਼ਿਕੇਟ ਤੋਂ ਮਨ੍ਹਾ ਕੀਤੇ ਜਾਣ 'ਤੇ ਅਮੋਨ ਰਾਣਾ ਨਾਮਕ ਵਿਅਕਤੀ ਵੱਲੋਂ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਇਹ ਟਿੱਪਣੀ ਕੀਤੀ।I request and direct Ms. A.Paul, Assistant Solicitor General, Government of India to take the copy of the judgment and order and hand over the same latest by 11-12-2018 to the Hon’ble Prime Minister.. Meghalaya HC Justice Sen @PMOIndia @narendramodi pic.twitter.com/JTPdgH3Eca
— Bar & Bench (@barandbench) December 12, 2018
ਜਸਟਿਸ ਸੇਨ ਦੀ ਟਿੱਪਣੀ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਹੈਦਰਾਬਾਦ ਤੋਂ ਲੋਕ ਸਭਾ ਮੈਂਬਰ ਅਸਾਓਦੀਨ ਓਵੈਸੀ ਨੇ ਕਿਹਾ ਹੈ ਕਿ ਇਹ ਕਿਸ ਤਰ੍ਹਾਂ ਦਾ ਫ਼ੈਸਲਾ ਹੈ? ਉਨ੍ਹਾਂ ਕਿਹਾ ਕਿ ਕੀ ਨਿਆਂਪਾਲਿਕਾ ਤੇ ਸਰਕਾਰ ਇਸ ਦਾ ਨੋਟਿਸ ਲਵੇਗੀ? ਓਵੈਸੀ ਨੇ ਜੱਜ ਉੱਪਰ ਨਫ਼ਰਤ ਫੈਲਾਉਣ ਦਾ ਇਲਜ਼ਾਮ ਵੀ ਲਾਇਆ। ਉੱਥੇ ਹੀ ਰਾਜ ਸਭਾ ਸੰਸਦ ਮੈਂਬਰ ਕੇ.ਟੀ.ਐਸ. ਤੁਲਸੀ ਨੇ ਕਿਹਾ ਹੈ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਅਤੇ ਜੱਜ ਨੇ ਅਜਿਹਾ ਕਹਿ ਕੇ ਜ਼ਾਬਤੇ ਦਾ ਉਲੰਘਨ ਕੀਤਾ ਹੈ। ਐਨਸੀਪੀ ਨੇਤਾ ਮਾਜਿਦ ਮੈਨਨ ਨੇ ਮੇਘਾਲਿਆ ਹਾਈਕੋਰਟ ਦੇ ਜੱਜ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ।His Honour had one job: to READ the Constitution by which he was made a judge. Instead, he's chosen to sing paens for Mitron. This judgment looks more like a Whatsapp forward than a document written by someone trained in rule of law & Constitution.https://t.co/Urj1n7uFSA
— Asaduddin Owaisi (@asadowaisi) December 12, 2018
Farooq Abdullah on Meghalaya HC's Justice SR Sen's remark 'India should've declared itself a Hindu country': It's a secular country, will remain secular & those who want to talk anything else, it's a democratic nation, they can say what they like, but it won't make any difference pic.twitter.com/CmL88pr4mj
— ANI (@ANI) December 13, 2018