ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਧਵਨ ਤੇ ਭੁਵਨੇਸ਼ਵਰ ਖ਼ਰਾਬ ਪ੍ਰਦਰਸ਼ਨ ਕਾਰਨ ਹੋਏ ਬਾਹਰ
![ਧਵਨ ਤੇ ਭੁਵਨੇਸ਼ਵਰ ਖ਼ਰਾਬ ਪ੍ਰਦਰਸ਼ਨ ਕਾਰਨ ਹੋਏ ਬਾਹਰ BCCI contracts: Shikhar Dhawan, Bhuvneshwar Kumar dropped from grade-A+ ਧਵਨ ਤੇ ਭੁਵਨੇਸ਼ਵਰ ਖ਼ਰਾਬ ਪ੍ਰਦਰਸ਼ਨ ਕਾਰਨ ਹੋਏ ਬਾਹਰ](https://static.abplive.com/wp-content/uploads/sites/5/2019/03/08143437/Dhawan-Bhuvneshwar.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਬੀਸੀਸੀਆਈ ਨੇ ਆਪਣੀ ਸੈਂਟਰਲ ਕਾਂਟ੍ਰੈਕਟ ਲਿਸਟ ਜਾਰੀ ਕੀਤੀ ਹੈ। ਇਸ ‘ਚ ਖ਼ਰਾਬ ਪ੍ਰਦਰਸ਼ਨ ਕਰ ਰਹੇ ਸ਼ਿਖਰ ਧਵਨ ਤੇ ਭੁਵਨੇਸ਼ਵਰ ਕੁਮਾਰ ਨੂੰ ਸਭ ਤੋਂ ਉੱਚੇ ਗ੍ਰੇਡ-ਏ ਪੱਲਸ ਦੀ ਲਿਸਟ ਤੋਂ ਬਾਹਰ ਕਰ ਦਿੱਤਾ ਹੈ। ਜਦੋਂਕਿ ਇੰਗਲੈਂਡ ਤੇ ਆਸਟ੍ਰੇਲੀਆ ਖਿਲਾਫ ਚੰਗਾ ਪ੍ਰਦਰਸ਼ਨ ਕਰ ਰਹੇ ਰਿਸ਼ਭ ਪੰਤ ਨੂੰ ਸਿੱਧਾ ਗ੍ਰੇਡ-ਏ ‘ਚ ਐਂਟਰੀ ਮਿਲ ਗਈ ਹੈ।
ਪਿਛਲੇ ਸਾਲ ਦੇ 26 ਖਿਡਾਰੀਆਂ ਦੇ ਮੁਕਾਬਲੇ ਇਸ ਵਾਰ ਬੀਸੀਸੀਆਈ ਨੇ 25 ਖਿਡਾਰੀਆਂ ਨੂੰ ਕਾਂਟ੍ਰੈਕਟ ਕੀਤਾ ਹੈ। ਕਰਾਰ ਤਹਿਤ ਗ੍ਰੈਡ-ਏ ਪੱਲਸ ਦੇ ਖਿਡਾਰੀਆਂ ਨੂੰ ਸਾਲਾਨਾ ਸੱਤ ਕਰੋੜ ਰੁਪਏ ਤੇ ਗ੍ਰੇਡ-ਏ ਦੇ ਖਿਡਾਰੀਆਂ ਨੂੰ ਪੰਜ ਕਰੋੜ ਰੁਪਏ ਤੇ ਗ੍ਰੇਡ-ਬੀ ਦੇ ਖਿਡਾਰੀਆਂ ਨੂੰ ਤਿੰਨ ਕਰੋੜ ਰੁਪਏ ਦਿੱਤੇ ਜਾਂਦੇ ਹਨ।
ਧਵਨ ਤੇ ਭੁਵਨੇਸ਼ਵਰ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਗ੍ਰੇਡ-ਏ ‘ਚ ਸਿਰਫ ਕਪਤਾਨ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਜਸਪ੍ਰੀਤ ਬੁਮਰਾਹ ਹਨ। ਸਭ ਤੋਂ ਜ਼ਿਆਦਾ 11 ਖਿਡਾਰੀ ਗ੍ਰੇਡ-ਏ ‘ਚ ਰੱਖੇ ਗਏ ਹਨ। ਇਸ ‘ਚ ਵਿਕਟਕੀਪਰ ਮਹੇਂਦਰ ਸਿੰਘ ਧੋਨੀ, ਚੇਤੇਸ਼ਵਰ ਪੁਜਾਰਾ ਤੇ ਅਜਿੰਕਿਆ ਰਹਾਣੇ ਮੌਜੂਦ ਹਨ।
ਨੌਜਵਾਨ ਖਿਡਾਰੀਆਂ ਵਿੱਚੋਂ ਰਿਸ਼ਭ ਤੋਂ ਇਲਾਵਾ ਲੈੱਗ ਸਪਿਨਰ ਕੁਲਦਿਪ ਯਾਦਵ ਨੂੰ ਗ੍ਰੇਡ-ਏ ‘ਚ ਸ਼ਾਮਲ ਕੀਤਾ ਗਿਆ ਹੈ ਜੋ ਉਨ੍ਹਾਂ ਲਈ ਪ੍ਰਮੋਸ਼ਨ ਹੈ ਕਿਉਂਕਿ ਪਿਛਲੇ ਸਾਲ ਉਹ ਗ੍ਰੇਡ-ਬੀ ‘ਚ ਸ਼ਾਮਲ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਪੰਜਾਬ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)