ਨਵੀਂ ਦਿੱਲੀ: ਦੇਸ਼ ‘ਚ ਹੁਣ ਲੋਕ ਡਿਜ਼ੀਟਲ ਪੇਮੈਂਟ ਕਰਨ ਲੱਗੇ ਹਨ। ਡਿਜ਼ੀਟਲ ਮੀਡੀਆ ਦੀ ਉਪਲਬਧਤਾ ਤੇ ਸਹੂਲਤ ਕਰਕੇ ਇਸ ਮਾਧਿਅਮ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਦੀ ਗਿਣਤੀ 'ਚ ਕਾਫ਼ੀ ਵਾਧਾ ਹੋਇਆ ਹੈ। 2016-17 ‘ਚ ਕਰੀਬ 1.5 ਮਿਲੀਅਨ ਡਿਜ਼ੀਟਲ ਭੁਗਤਾਨ ਕਰਦੇ ਸੀ। ਹੁਣ ਸਾਲ 2019 ‘ਚ ਡਿਜ਼ੀਟਲ ਭੁਗਤਾਨ ਸਵੀਕਾਰ ਕਰਨ ਵਾਲਿਆਂ ਦੀ ਗਿਣਤੀ 10 ਮਿਲੀਅਨ ਹੋ ਗਈ ਹੈ। ਨੋਟਬੰਦੀ ਤੋਂ ਬਾਅਦ ਆਨਲਾਈਨ ਟ੍ਰਾਂਜੈਕਸ਼ਨ ‘ਚ ਵੀ ਕਾਫੀ ਵਾਧਾ ਹੋਇਆ ਹੈ।




ਆਨ-ਲਾਈਨ ਧੋਖਾਧੜੀ ਦੇ ਜਾਲ ‘ਚ ਤੁਸੀਂ ਨਾ ਫਸੋ ਇਸ ਲਈ ਤੁਹਾਨੂੰ ਸਾਵਧਾਨੀ ਨਾਲ ਕਦਮ ਚੁੱਕਣ ਦੀ ਲੋੜ ਹੈ ਜਿਨ੍ਹਾਂ ਬਾਰੇ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ। ਤਆਓ ਜਾਣਦੇ ਹਾਂ ਸੇਫ ਟ੍ਰਾਂਜੈਕਸ਼ਨ ਕਿਵੇਂ ਕਰੀਏ:




1.
ਹਰ ਕਾਰਡ ‘ਤੇ ਇੱਕ ਤਿੰਨ ਅੰਕਾਂ ਦਾ ਸੀਵੀਵੀ ਨੰਬਰ ਹੁੰਦਾ ਹੈ। ਇਹ ਨੰਬਰ ਕਾਫੀ ਅਹਿਮ ਹੁੰਦਾ ਹੈ ਜੋ ਸਿਰਫ ਕਾਰਡ ਯੂਜ਼ਰ ਨੂੰ ਹੀ ਪਤਾ ਹੋਣਾ ਚਾਹੀਦਾ ਹੈ।




2.
ਅੱਜ ਕੱਲ੍ਹ ਸਾਰੇ ਆਨ-ਲਾਈਨ ਸ਼ੌਪਿੰਗ ਵੈੱਬਸਾਈਟਸ ‘ਤੇ ਅਜਿਹਾ ਆਪਸ਼ਨ ਮੌਜੂਦ ਹੈ ਜਿਸ ਨਾਲ ਤੁਹਾਡੇ ਆਪਣੇ ਕਾਰਡ ਦੀ ਡਿਟੇਲ ਸੇਵ ਕਰ ਸਕਦੇ ਹਾਂ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ ਕਿਉਂਕਿ ਹੈਕਰਸ ਅਕਸਰ ਅਜਿਹੇ ਕਾਰਨ ਆਸਾਨੀ ਨਾਲ ਹੈਕ ਕਰ ਲੈਂਦੇ ਹਨ।




3. ਜਦੋਂ ਤੁਸੀਂ ਆਨ-ਲਾਈਨ ਟ੍ਰਾਂਜੈਕਸ਼ਨ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਦੋ ਆਪਸ਼ਨ ਹੁੰਦੇ ਹਨ। ਪਹਿਲਾ ਆਪਸ਼ਨ ਹੁੰਦਾ ਹੈ ਸੇਵ ਯੋਰ ਕਾਰਡ ਤੇ ਦੂਜਾ ਹੁੰਦਾ ਵਨ ਟਾਈਮ ਪਾਸਵਰਡ। ਤੁਹਾਨੂੰ ਟ੍ਰਾਂਜੈਕਸ਼ਨ ਕਰਦੇ ਸਮੇਂ ਓਟੀਪੀ ਦੀ ਚੋਣ ਕਰਨੀ ਚਾਹੀਦੀ ਹੈ।