ਪੜਚੋਲ ਕਰੋ
(Source: ECI/ABP News)
ਹੋ ਜਾਓ ਸਾਵਧਾਨ! ਰਾਜਸਥਾਨ ਤੋਂ ਆ ਰਿਹਾ ਖ਼ਤਰਾ
ਤੇਜ਼ ਧੁੱਪ ਤੇ ਗਰਮੀ ਤੋਂ ਪ੍ਰੇਸ਼ਾਨ ਦਿੱਲੀ ਐਨਸੀਆਰ ਦੇ ਲੋਕਾਂ ਲਈ ਪੱਛਮੀ ਰਾਜਸਥਾਨ ਤੋਂ ਹੁਣ ਵੱਡੀ ਮੁਸੀਬਤ ਆ ਰਹੀ ਹੈ। ਭਾਰਤੀ ਮੌਸਮ ਵਿਭਾਗ ਦੀ ਮੰਨੀਏ ਤਾਂ ਮੰਗਲਵਾਰ ਤੋਂ ਰਾਜਸਥਾਨ ਦੀ ਧੂੜ ਦਿੱਲੀ ਤੇ ਐਨਸੀਆਰ ਦੇ ਲੋਕਾਂ ਲਈ ਹੋਰ ਮੁਸ਼ਕਲ ਖੜ੍ਹੀ ਕਰੇਗੀ।
![ਹੋ ਜਾਓ ਸਾਵਧਾਨ! ਰਾਜਸਥਾਨ ਤੋਂ ਆ ਰਿਹਾ ਖ਼ਤਰਾ Be careful! The dangerous waves coming from Rajasthan to hit delhi ਹੋ ਜਾਓ ਸਾਵਧਾਨ! ਰਾਜਸਥਾਨ ਤੋਂ ਆ ਰਿਹਾ ਖ਼ਤਰਾ](https://static.abplive.com/wp-content/uploads/sites/5/2019/04/30135649/thunderstorm-delhi.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਤੇਜ਼ ਧੁੱਪ ਤੇ ਗਰਮੀ ਤੋਂ ਪ੍ਰੇਸ਼ਾਨ ਦਿੱਲੀ ਐਨਸੀਆਰ ਦੇ ਲੋਕਾਂ ਲਈ ਪੱਛਮੀ ਰਾਜਸਥਾਨ ਤੋਂ ਹੁਣ ਵੱਡੀ ਮੁਸੀਬਤ ਆ ਰਹੀ ਹੈ। ਭਾਰਤੀ ਮੌਸਮ ਵਿਭਾਗ ਦੀ ਮੰਨੀਏ ਤਾਂ ਮੰਗਲਵਾਰ ਤੋਂ ਰਾਜਸਥਾਨ ਦੀ ਧੂੜ ਦਿੱਲੀ ਤੇ ਐਨਸੀਆਰ ਦੇ ਲੋਕਾਂ ਲਈ ਹੋਰ ਮੁਸ਼ਕਲ ਖੜ੍ਹੀ ਕਰੇਗੀ। ਰਾਜਸਥਾਨ ਤੋਂ ਚੱਲ ਰਹੀ ਧੂੜ ਭਰੀ ਹਵਾ ਦਿੱਲੀ ‘ਚ ਪਹੁੰਚਣੀ ਸ਼ੁਰੂ ਹੋ ਗਈ ਹੈ। ਬੁੱਧਵਾਰ ਸ਼ਾਮ ਤਕ ਇਸ ਦਾ ਅਸਰ ਦਿਖਣਾ ਵੀ ਸ਼ੁਰੂ ਹੋ ਜਾਵੇਗਾ।
ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਜ਼ਿਆਦਾ ਤਾਪਮਾਨ 42 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ, ਜਦਕਿ ਘੱਟੋ-ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਰਿਹਾ। ਪਾਲਮ ਇਲਾਕੇ ‘ਚ ਜ਼ਿਆਦਾ ਗਰਮੀ ਮਹਿਸੂਸ ਕੀਤੀ ਗਈ। ਵਿਭਾਗ ਮੁਤਾਬਕ ਅਗਲੇ ਹਫਤੇ ਵੀ ਲੋਕਾਂ ਨੂੰ ਇਸੇ ਤਰ੍ਹਾਂ ਦੀ ਗਰਮੀ ਬਰਦਾਸ਼ਤ ਕਰਨੀ ਪਵੇਗੀ।
ਮੰਗਲਵਾਰ ਤੇ ਬੁੱਧਵਾਰ ਦੀ ਸ਼ਾਮ ਤਕ ਧੂੜ ਭਰੀ ਹਵਾ ਆ ਸਕਦੀ ਹੈ, ਪਰ ਇਸ ਨਾਲ ਤਾਪਮਾਨ ‘ਚ ਕੋਈ ਕਮੀ ਨਹੀਂ ਆਵੇਗੀ। ਇਸ ਦੇ ਨਾਲ ਹੀ ਭਵਿੱਖਵਾਣੀ ਕੀਤੀ ਗਈ ਹੈ ਕਿ ਬਦਲ ਛਾ ਸਕਦੇ ਹਨ ਪਰ ਬਾਰਸ਼ ਨਹੀਂ ਹੋਵੇਗੀ। ਇਸ ਨਾਲ ਦਿੱਲੀ ਦਾ ਪ੍ਰਦੂਸ਼ਣ ਵੀ ਵਧ ਸਕਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)