(Source: ECI/ABP News)
Accident Video: ਦਿਲ ਦਹਿਲਾਉਣ ਵਾਲਾ ਐਕਸੀਡੈਂਟ, ਫੁਟਬਾਲ ਵਾਗ ਉਛਲਦੀ ਰਹੀ ਕਾਰ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ
Bangalore Accident Video: ਤਾਮਿਲਨਾਡੂ ਦੇ ਮਦੁਰਾਈ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਭਿਆਨਕ ਸੜਕ ਹਾਦਸੇ ਵਿੱਚ ਕੁੱਲ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਿਸ ਵਿੱਚ 5 ਲੋਕ ਇੱਕੋ ਪਰਿਵਾਰ
![Accident Video: ਦਿਲ ਦਹਿਲਾਉਣ ਵਾਲਾ ਐਕਸੀਡੈਂਟ, ਫੁਟਬਾਲ ਵਾਗ ਉਛਲਦੀ ਰਹੀ ਕਾਰ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ Bengaluru 6 People died in road accident CCTV Footage viral on social media Accident Video: ਦਿਲ ਦਹਿਲਾਉਣ ਵਾਲਾ ਐਕਸੀਡੈਂਟ, ਫੁਟਬਾਲ ਵਾਗ ਉਛਲਦੀ ਰਹੀ ਕਾਰ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ](https://feeds.abplive.com/onecms/images/uploaded-images/2024/04/11/047b7dc1228791bfc44f4706674ea7ca1712817242688709_original.jpg?impolicy=abp_cdn&imwidth=1200&height=675)
Bangalore Accident Video: ਤਾਮਿਲਨਾਡੂ ਦੇ ਮਦੁਰਾਈ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਭਿਆਨਕ ਸੜਕ ਹਾਦਸੇ ਵਿੱਚ ਕੁੱਲ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਿਸ ਵਿੱਚ 5 ਲੋਕ ਇੱਕੋ ਪਰਿਵਾਰ ਦੇ ਸਨ। ਇਸ ਦੇ ਨਾਲ ਹੀ ਇਸ ਹਾਦਸੇ 'ਚ ਇੱਕ ਵਿਅਕਤੀ ਦੀ ਜਾਨ ਬਚ ਗਈ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਹ ਵੀਡੀਓ ਦਿਲ ਦਹਿਲਾਉਣ ਵਾਲੀ ਹੈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ। ਬੰਗਲੁਰੂ ਦੇ ਇੱਕ ਡਾਕਟਰ ਨੇ ਹਾਦਸੇ ਵਿੱਚ ਬਚੇ ਵਿਅਕਤੀ ਦਾ ਇਲਾਜ ਕਰਨ ਤੋਂ ਬਾਅਦ ਕਿਹਾ ਕਿ ਸੀਟ ਬੈਲਟ ਬੰਨ੍ਹਣ ਕਾਰਨ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਹਾਦਸਾ ਤਾਮਿਲਨਾਡੂ ਦੇ ਮਦੁਰਾਈ 'ਚ ਵਿਰੁਧੁਨਗਰ-ਮਦੁਰਾਈ ਹਾਈਵੇਅ 'ਤੇ ਵਾਪਰਿਆ।
VIDEO | Five people were reportedly killed when a car collided with a two-wheeler on the Virudhunagar-#Madurai highway in Sivarakottai near Tirumangalam earlier today. The accident was caught on CCTV.
— Press Trust of India (@PTI_News) April 10, 2024
(Disturbing visuals. Viewers discretion is advised.) pic.twitter.com/Vl4rfsPMbc
ਹਾਸਲ ਜਾਣਕਾਰੀ ਮੁਤਾਬਕ ਸਾਰੇ ਮ੍ਰਿਤਕ ਇੱਕ ਪਰਿਵਾਰਕ ਸਮਾਗਮ 'ਚ ਸ਼ਾਮਲ ਹੋਣ ਤੋਂ ਬਾਅਦ ਤਿਰੂਨੇਲਵੇਲੀ ਤੋਂ ਮਦੁਰਾਈ ਸਥਿਤ ਆਪਣੇ ਘਰ ਜਾ ਰਹੇ ਸਨ। ਇਹ ਦਰਦਨਾਕ ਹਾਦਸਾ ਸ਼ਿਵਰਾਕੋਟਈ 'ਚ ਵਾਪਰਿਆ, ਜਿੱਥੇ ਇੱਕ ਕਾਰ ਬੇਕਾਬੂ ਹੋ ਕੇ ਦੋਪਹੀਆ ਵਾਹਨ ਨਾਲ ਟਕਰਾ ਗਈ।
ਟੱਕਰ ਤੋਂ ਬਾਅਦ ਕਾਰ ਮੌਕੇ 'ਤੇ ਹੀ ਪਲਟ ਗਈ, ਜਿਸ 'ਚ ਸਵਾਰ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਪਹਿਲਾਂ ਮੋਪੇਡ ਨਾਲ ਟਕਰਾ ਗਈ ਤੇ ਫਿਰ ਕੰਕਰੀਟ ਦੇ ਡਿਵਾਈਡਰ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਜਾਨ ਬਚ ਗਈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)