ਬੱਚਿਆਂ ਦੇ ਸਾਹਮਣੇ ਹੀ ਪ੍ਰਿੰਸੀਪਲ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਏਬੀਪੀ ਸਾਂਝਾ
Updated at:
15 Oct 2018 12:31 PM (IST)
ਸੰਕੇਤਕ ਤਸਵੀਰ
NEXT
PREV
ਬੰਗਲੁਰੂ: ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਕਲਾਸ ਦੌਰਾਨ ਹੀ ਬਦਮਾਸ਼ਾਂ ਨੇ ਪ੍ਰਿੰਸੀਪਲ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਪੁਲਿਸ ਮੁਤਾਬਕ ਛੇ ਜਣਿਆਂ ਦਾ ਗਰੋਹ ਜਮਾਤ ਵਿੱਚ ਦਾਖ਼ਲ ਹੋਇਆ ਤੇ ਕਰੀਬ 20 ਵਿਦਿਆਰਥੀਆਂ ਸਾਹਮਣੇ ਪ੍ਰਿੰਸੀਪਲ ’ਤੇ ਹਮਲਾ ਕਰ ਦਿੱਤਾ।
ਪੁਲਿਸ ਨੇ ਦੱਸਿਆ ਕਿ 60 ਸਾਲਾ ਪ੍ਰਿੰਸੀਪਲ ਰੰਗਨਾਥ ਹਵਾਨੁਰ ਪਬਲਿਕ ਸਕੂਲ ਦੀ 10ਵੀਂ ਜਮਾਤ ਨੂੰ ਪੜ੍ਹਾ ਰਹੇ ਸਨ। ਇਸੇ ਦੌਰਾਨ ਛੇ ਜਣਿਆਂ ਦਾ ਗਰੋਹ ਜਮਾਤ ਵਿੱਚ ਦਾਖ਼ਲ ਹੋਇਆ ਤੇ ਪ੍ਰਿੰਸੀਪਲ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਪੁਲਿਸ ਨੇ ਕਿਹਾ ਕਿ ਪ੍ਰਿੰਸੀਪਲ ’ਤੇ ਤਿੱਖੇ ਹਥਿਆਰ ਦਾ ਵੀ ਇਸਤੇਮਾਲ ਕੀਤਾ ਗਿਆ।
ਅਧਿਕਾਰੀ ਨੇ ਦੱਸਿਆ ਕਿ ਹਮਲੇ ਦੇ ਬਾਅਦ ਬਦਮਾਸ਼ ਕਾਰ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ। ਇਸ ਕੇਸ ਵਿੱਚ ਪੁਲਿਸ ਨੇ ਸ਼ਹਿਰ ਦੇ ਮਹਲਕਸ਼ਮੀ ਇਲਾਕੇ ਵਿੱਚੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੇ ਪੁਲਿਸ ਦੇ ਛਾਪੇ ਦੌਰਾਨ ਵੀ ਪੁਲਿਸ 'ਤੇ ਹਮਲਾ ਕੀਤਾ। ਹਾਲਾਂਕਿ ਪੁਲਿਸ ਨੇ ਮੁਲਜ਼ਮ ਦੇ ਪੈਰਾਂ 'ਤੇ ਗੋਲ਼ੀ ਮਾਰ ਦਿੱਤੀ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੂੰ ਸ਼ੱਕ ਹੈ ਕਿ ਇਹ ਵਿਵਾਦ ਸਕੂਲ ਦੀ ਜ਼ਮੀਨ ਨਾਲ ਸਬੰਧਤ ਹੈ।

- - - - - - - - - Advertisement - - - - - - - - -