Bangalore Violence Live Updates: ਪੁਲਿਸ ਫਾਇਰਿੰਗ 'ਚ ਤਿੰਨ ਮੌਤਾਂ, 50 ਪੁਲਿਸ ਮੁਲਾਜ਼ਮਾਂ ਸਣੇ ਅਨੇਕਾਂ ਜ਼ਖ਼ਮੀ, 110 ਲੋਕ ਗ੍ਰਿਫ਼ਤਾਰ
ਪੋਸਟ ਲਿਖਣ ਦੇ ਇਲਜ਼ਾਮ 'ਚ ਕਰਨਾਟਕ ਦੇ ਵਿਧਾਇਕ ਅਖੰਡ ਸ੍ਰੀਨਿਵਾਸਮੂਰਤੀ ਦੇ ਭਾਣਜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਚ ਹੁਣ ਤਕ 110 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
LIVE
Background
ਬੈਂਗਲੁਰੂ: ਇੱਥੋਂ ਦੇ ਇਕ ਵਿਧਾਇਕ ਦੇ ਭਾਣਜੇ ਦੀ ਫੇਸਬੁੱਕ ਪੋਸਟ ਤੋਂ ਬਾਅਦ ਹੱਤਿਆ ਹੋ ਗਈ। ਗੁੱਸੇ 'ਚ ਆਈ ਭੀੜ ਨੇ ਵਿਧਾਇਕ ਦੇ ਘਰ 'ਤੇ ਹਮਲਾ ਕਰ ਦਿੱਤਾ। ਪੁਲਿਸ ਦੀ ਫਾਇਰਿੰਗ 'ਚ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ। ਐਡੀਸ਼ਨਲ ਕਮਿਸ਼ਨਰ ਸਮੇਤ 60 ਲੋਕ ਜ਼ਖ਼ਮੀ ਹੋਏ ਹਨ।
ਪੋਸਟ ਲਿਖਣ ਦੇ ਇਲਜ਼ਾਮ 'ਚ ਕਰਨਾਟਕ ਦੇ ਵਿਧਾਇਕ ਅਖੰਡ ਸ੍ਰੀਨਿਵਾਸਮੂਰਤੀ ਦੇ ਭਾਣਜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਚ ਹੁਣ ਤਕ 110 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਲਜ਼ਾਮ ਹਨ ਕਿ ਵਿਧਾਇਕ ਆਖੰਡ ਸ਼੍ਰਨਿਵਾਸਮੂਰਤੀ ਦੇ ਭਾਣਜੇ ਨੇ ਪੇਗੰਬਰ ਮੁਹੰਮਦ ਸਾਹਿਬ ਖਿਲਾਫ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਪੋਸਟ ਲਿਖੀ ਸੀ। ਖ਼ਬਰ ਫੈਲਣ ਤੋਂ ਬਾਅਦ ਸ਼ਾਮ 7 ਵਜੇ ਦੇ ਕਰੀਬ ਮੁਸਲਿਮ ਭਾਈਚਾਰੇ ਦੇ ਸੈਂਕੜੇ ਲੋਕਾਂ ਦੀ ਭੀੜ ਉਨਾਂ ਦੇ ਘਰ ਦੇ ਬਾਹਰ ਇਕੱਠੀ ਹੋ ਗਈ।
ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ, ਇਲਾਜ ਲਈ ਜਲਦ ਜਾ ਸਕਦੇ ਅਮਰੀਕਾ
ਗੁੱਸੇ 'ਚ ਆਏ ਲੋਕਾਂ ਨੇ ਵਿਧਾਇਕ ਦੇ ਘਰ 'ਤੇ ਪੱਥਰਬਾਜ਼ੀ ਕੀਤੀ। ਏਨੇ ਨਾਲ ਗੁੱਸਾ ਸ਼ਾਂਤ ਨਹੀਂ ਹੋਇਆ ਤਾਂ ਉੱਥੇ ਮੌਜੂਦ 2-3 ਗੱਡੀਆਂ ਨੂ ਅੱਗ ਲਾ ਦਿੱਤੀ। ਇਸ ਤੋਂ ਬਾਅਦ ਨਾਰਾਜ਼ ਭੀੜ ਪੁਲਿਸ ਸਟੇਸ਼ਨ ਪਹੁੰਚ ਗਈ ਤੇ ਉੱਥੇ ਵੀ ਜੰਮ ਕੇ ਹੰਗਾਮਾ ਕੀਤਾ।
ਵਿਵਾਦ ਵਧਦਾ ਦੇਖ ਕੇ ਪੁਲਿਸ ਨੂੰ ਗੋਲ਼ੀ ਚਲਾਉਣੀ ਪਈ ਤੇ ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਵਿਧਾਇਕ ਦੇ ਭਾਣਜੇ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਨੇ ਇਤਰਾਜ਼ਯੋਗ ਪੋਸਟ ਪਾਈ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ