Rajasthan New CM: ਰਾਜਸਥਾਨ ਵਿੱਚ ਮੁੱਖ ਮੰਤਰੀ ਦੇ ਨਾਂ ਨੂੰ ਲੈ ਕੇ ਚੱਲ ਰਿਹਾ ਸਸਪੈਂਸ ਆਖਰਕਾਰ ਖਤਮ ਹੋ ਗਿਆ ਹੈ। ਜੈਪੁਰ 'ਚ ਭਾਜਪਾ ਵਿਧਾਇਕ ਦਲ ਦੀ ਬੈਠਕ 'ਚ ਭਜਨ ਲਾਲ ਸ਼ਰਮਾ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਰਾਜਸਥਾਨ ਵਿੱਚ ਚੋਣ ਨਤੀਜਿਆਂ ਦੇ ਨੌਂ ਦਿਨ ਬਾਅਦ ਮੁੱਖ ਮੰਤਰੀ ਦਾ ਨਾਮ ਫਾਈਨਲ ਹੋ ਗਿਆ ਹੈ। ਭਜਨ ਲਾਲ ਸ਼ਰਮਾ ਸੰਗਾਨੇਰ ਤੋਂ ਵਿਧਾਇਕ ਹਨ ਅਤੇ ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਹੁਣ ਉਹ ਰਾਜਸਥਾਨ ਦੇ ਮੁੱਖ ਮੰਤਰੀ ਹੋਣਗੇ।


ਇਹ ਵੀ ਪੜ੍ਹੋ: 50 ਕੁੜੀਆਂ ਨਾਲ ਸਰੀਰਕ ਸੰਬਧ, 60 ਲੱਖ ਰੁਪਏ ਦੀ ਠੱਗੀ ਮਾਰਨ ਵਾਲਾ ਕਾਬੂ, ਆਪਣੇ ਆਪ ਨੂੰ ਦੱਸਦਾ ਸੀ ਕੈਨੇਡੀਅਨ ਨਾਗਰੀਕ


ਭਜਨ ਲਾਲ ਸ਼ਰਮਾ ਭਰਤਪੁਰ ਦਾ ਰਹਿਣ ਵਾਲਾ ਹੈ। ਬਾਹਰੀ ਹੋਣ ਦੇ ਦੋਸ਼ ਦੇ ਬਾਵਜੂਦ ਉਹ ਸੰਗਾਨੇਰ ਤੋਂ ਵੱਡੇ ਫਰਕ ਨਾਲ ਜਿੱਤੇ ਸਨ। ਸ਼ਰਮਾ ਨੇ ਕਾਂਗਰਸ ਦੇ ਪੁਸ਼ਪੇਂਦਰ ਭਾਰਦਵਾਜ ਨੂੰ 48081 ਵੋਟਾਂ ਨਾਲ ਹਰਾਇਆ। ਭਜਨ ਲਾਲ ਸ਼ਰਮਾ ਸੰਘ ਅਤੇ ਸੰਗਠਨ ਦੋਵਾਂ ਦੇ ਕਰੀਬੀ ਮੰਨੇ ਜਾਂਦੇ ਹਨ।


ਇਹ ਵੀ ਪੜ੍ਹੋ: Sri muktsar sahib : 'ਆਪ' ਦੇ ਬਲਾਕ ਪ੍ਰਧਾਨ ਲਾਡੀ ਕਿਰਪਾਲਕੇ 'ਤੇ ਕਾਤਲਾਨਾ ਹਮਲਾ, ਘਰ 'ਚ ਵੜ ਕੇ ਕੀਤੀ ਫਾਇਰਿੰਗ