ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੇ ਵਧਦੇ ਭਾਅ ਸਬੰਧੀ ਕਾਂਗਰਸ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਘੇਰਨ ਲਈ ਬੁਲਾਏ ਭਾਰਤ ਬੰਦ ’ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਨੇ ਵੀ ਸ਼ਿਰਕਤ ਕੀਤੀ। ਇਸ ਵਿਰੋਧ ਪ੍ਰਦਰਸ਼ਨ ਵਿੱਚ ਕਰੀਬ 20 ਵਿਰੋਧ ਦਲਾਂ ਦੇ ਲੀਡਰ ਵੀ ਸ਼ਾਮਲ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਹੋਰ ਲੀਡਰਾਂ ਨੇ ਰਾਮਲੀਲਾ ਮੈਦਾਨ ਤਕ ਪੈਦਲ ਮਾਰਚ ਕੱਢਿਆ।

ਵਿਰੋਧ ਪ੍ਰਦਰਸ਼ਨ ਵਿੱਚ ਕਾਂਗਰਸ ਦੇ ਸੀਨੀਅਰ ਲੀਡਰਾਂ ਦੇ ਇਲਾਵਾ ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ (ਬਸਪਾ), ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ), ਦ੍ਰਮੁਕ, ਰਾਸ਼ਟਰੀ ਜਨਤਾ ਦਲ (ਰਾਜਦ), ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ), ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ), ਜਨਤਾ ਦਲ (ਐਸ), ਆਮ ਆਦਮੀ ਪਾਰਟੀ (ਆਪ), ਤੇਲਗੂ ਦੇਸ਼ਮ ਪਾਰਟੀ (ਟੀਡੀਪੀ), ਰਾਸ਼ਟਰੀ ਲੋਕ ਦਲ (ਆਰਐਲਡੀ), ਝਾਰਖੰਡ ਮੁਕਤੀ ਮੋਰਚਾ (ਜੇਐਮਐਮ), ਨੈਸ਼ਨਲ ਕਾਨਫਰੰਸ, ਝਾਰਖੰਡ ਵਿਕਾਸ ਮੋਰਚਾ-ਜਮਹੂਰੀ (JVM-ਪੀ), ਏਆਈਯੂਡੀਐਫ, ਕੇਰਲਾ ਕਾਂਗਰਸ (ਐਮ) ਤੇ ਹੋਰ ਦਲਾਂ ਦੇ ਲੀਡਰ ਸ਼ਾਮਲ ਹਨ।

ਇਸ ਮੌਕੇ ਕਾਂਗਰਸ ਦੇ ਸੀਨੀਅਰ ਲੀਡਰ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਦੇਸ਼ ਦੇ ਸਾਰੇ ਵਿਰੋਧੀ ਦਲਾਂ ਨੇ ਭਾਰਤ ਬੰਦ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਇਹ ਸਹਿਮਤੀ ਬਣੀ ਕਿ ਦਿੱਲੀ ਵਿੱਚ ਵੀ ਇਹੀ ਇੱਕਜੁੱਟਤਾ ਦਿਖਾਉਣੀ ਹੋਏਗੀ।

ਇਸ ਮੌਕੇ ਪਾਰਟੀ ਨੇ ਸਾਰੇ ਸਮਾਜਕ ਸੰਗਠਨਾਂ ਤੇ ਸਮਾਜਕ ਵਰਕਰਾਂ ਨੂੰ ਕਿਹਾ ਕਿ ਉਹ ਵੀ ‘ਭਾਰਤ ਬੰਦ’ ਦਾ ਸਮਰਥਨ ਕਰਨ। ਕਾਂਗਰਸ ਦਾ ਕਹਿਣਾ ਹੈ ਕਿ ਉਸ ਵੱਲੋਂ ਬੁਲਾਇਆ ਭਾਰਤ ਬੰਦ ਸ਼ਾਮ ਦੁਪਹਿਰ 3 ਵਜੇ ਤਕ ਰਹੇਗਾ ਤਾਂ ਕਿ ਆਮ ਬੰਦੇ ਨੂੰ ਕੋਈ ਦਿੱਕਤ ਨਾ ਰਹੇ।