(Source: ECI/ABP News)
ਨੀਤਾ ਅੰਬਾਨੀ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਵਿਜ਼ੀਟਿੰਗ ਪ੍ਰੋਫ਼ੈਸਰ ਬਣਾਉਣ ਦੇ ਪ੍ਰਸਤਾਵ 'ਤੇ ਹੰਗਾਮਾ, ਵਿਦਿਆਰਥੀਆਂ ਨੇ ਚੁੱਕੇ ਸਵਾਲ
ਸੈਂਟਰ ਫ਼ਾਰ ਵੂਮੈਨ ਸਟਡੀਜ਼ ਐਂਡ ਡਿਵੈਲਪਮੈਂਟ ਦੀ ਕੋਆਰਡੀਨੇਟਰ ਪ੍ਰੋਫ਼ੈਸਰ ਨਿਧੀ ਸ਼ਰਮਾ ਨੇ ਕਿਹਾ ਕਿ ਨੀਤਾ ਅੰਬਾਨੀ ਨੂੰ ਵਿਜ਼ੀਟਿੰਗ ਪ੍ਰੋਫ਼ੈਸਰ ਬਣਾਉਣ ਦਾ ਪ੍ਰਸਤਾਵ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨੀਤਾ ਅੰਬਾਨੀ ਇੱਕ ਮਜ਼ਬੂਤ ਮਹਿਲਾ ਉੱਦਮੀ ਹਨ।
![ਨੀਤਾ ਅੰਬਾਨੀ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਵਿਜ਼ੀਟਿੰਗ ਪ੍ਰੋਫ਼ੈਸਰ ਬਣਾਉਣ ਦੇ ਪ੍ਰਸਤਾਵ 'ਤੇ ਹੰਗਾਮਾ, ਵਿਦਿਆਰਥੀਆਂ ਨੇ ਚੁੱਕੇ ਸਵਾਲ BHU students protest decision to make Nita Ambani visiting professor ਨੀਤਾ ਅੰਬਾਨੀ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਵਿਜ਼ੀਟਿੰਗ ਪ੍ਰੋਫ਼ੈਸਰ ਬਣਾਉਣ ਦੇ ਪ੍ਰਸਤਾਵ 'ਤੇ ਹੰਗਾਮਾ, ਵਿਦਿਆਰਥੀਆਂ ਨੇ ਚੁੱਕੇ ਸਵਾਲ](https://feeds.abplive.com/onecms/images/uploaded-images/2021/03/17/469a630431695b53c679858005551a04_original.png?impolicy=abp_cdn&imwidth=1200&height=675)
ਵਾਰਾਣਸੀ: ਬਨਾਰਸ ਹਿੰਦੂ ਯੂਨੀਵਰਸਿਟੀ (ਬੀਐਚਯੂ) ਵਿਖੇ ਰਿਲਾਇੰਸ ਇੰਡਸਟਰੀਜ਼ ਦੀ ਕਾਰਜਕਾਰੀ ਡਾਇਰੈਕਟਰ ਨੀਤਾ ਅੰਬਾਨੀ ਨੂੰ ਲੈ ਕੇ ਵਿਦਿਆਰਥੀਆਂ 'ਚ ਭਾਰੀ ਨਾਰਾਜ਼ਗੀ ਹੈ। ਬੀਐਚਯੂ ਦੇ ਵਿਦਿਆਰਥੀਆਂ ਨੇ ਨੀਤਾ ਅੰਬਾਨੀ ਨੂੰ ਵਿਜ਼ੀਟਿੰਗ ਪ੍ਰੋਫ਼ੈਸਰ ਬਣਾਉਣ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਹੈ। ਵਿਦਿਆਰਥੀਆਂ ਨੇ ਇਸ ਪ੍ਰਸਤਾਵ ਦਾ ਵਿਰੋਧ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ।
ਧਰਨਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ 'ਚ ਸ਼ਾਮਲ ਸ਼ੁਭਮ ਤਿਵਾੜੀ ਨੇ ਕਿਹਾ, "ਸਿਰਫ਼ ਪੂੰਜੀਪਤੀ ਦੀ ਪਤਨੀ ਹੋਣ ਕਾਰਨ ਨੀਤਾ ਅੰਬਾਨੀ ਨੂੰ ਬੁਲਾਉਣ ਦਾ ਕੀ ਮਤਲਬ ਹੈ? ਜਿਨ੍ਹਾਂ ਨੇ ਮਹਿਲਾ ਸਸ਼ਕਤੀਕਰਨ ਦੀ ਬੇਮਿਸਾਲ ਕੰਮ ਕੀਤੇ ਹੋਣ, ਉਨ੍ਹਾਂ ਨੂੰ ਬੁਲਾਇਆ ਜਾਣਾ ਚਾਹੀਦਾ ਹੈ।"
ਇਸ ਦੇ ਨਾਲ ਹੀ ਸੈਂਟਰ ਫ਼ਾਰ ਵੂਮੈਨ ਸਟਡੀਜ਼ ਐਂਡ ਡਿਵੈਲਪਮੈਂਟ ਦੀ ਕੋਆਰਡੀਨੇਟਰ ਪ੍ਰੋਫ਼ੈਸਰ ਨਿਧੀ ਸ਼ਰਮਾ ਨੇ ਕਿਹਾ ਕਿ ਨੀਤਾ ਅੰਬਾਨੀ ਨੂੰ ਵਿਜ਼ੀਟਿੰਗ ਪ੍ਰੋਫ਼ੈਸਰ ਬਣਾਉਣ ਦਾ ਪ੍ਰਸਤਾਵ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨੀਤਾ ਅੰਬਾਨੀ ਇੱਕ ਮਜ਼ਬੂਤ ਮਹਿਲਾ ਉੱਦਮੀ ਹਨ। ਜੇ ਉਹ ਸਾਡੇ ਸੰਸਥਾਨ ਨਾਲ ਜੁੜਦੀ ਹਨ, ਤਾਂ ਪੂਰਵਾਂਚਲ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਤਜ਼ਰਬੇ ਦਾ ਲਾਭ ਮਿਲੇਗਾ।
ਉਪ-ਕੁਲਪਤੀ ਦੀ ਰਿਹਾਇਸ਼ ਦੇ ਬਾਹਰ ਕੀਤਾ ਪ੍ਰਦਰਸ਼ਨ
ਪ੍ਰਸਤਾਵ ਤੋਂ ਨਾਰਾਜ਼ ਕੁਝ ਵਿਦਿਆਰਥੀਆਂ ਨੇ ਉਪ-ਕੁਲਪਤੀ ਰਾਕੇਸ਼ ਭੱਟਨਗਰ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਕਿਹਾ ਕਿ ਨੀਤਾ ਅੰਬਾਨੀ ਨੂੰ ਵਿਜ਼ੀਟਿੰਗ ਪ੍ਰੋਫ਼ੈਸਰ ਬਣਾਏ ਜਾਣ ਨਾਲ ਯੂਨੀਵਰਸਿਟੀ ਵੱਲੋਂ ਗ਼ਲਤ ਸੰਦੇਸ਼ ਜਾਵੇਗਾ।
ਇਹ ਵੀ ਪੜ੍ਹੋ: Nazara Technologies IPO: ਨਿਵਸ਼ੇਕਾਂ ਲਈ ਸੁਨਹਿਰੀ ਮੌਕਾ: Nazara IPO 'ਚ ਨਿਵੇਸ਼ ਕਰਕੇ ਤੁਸੀਂ ਵੀ ਬਣਾ ਸਕਦੇ ਹੋ ਪੈਸਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)