ਪੜਚੋਲ ਕਰੋ
Advertisement
(Source: ECI/ABP News/ABP Majha)
ਹਰਿਆਣਾ 'ਚ ਕੋਈ ਨਹੀਂ ਪਹੁੰਚ ਰਿਹਾ ਬਹੁਮਤ ਤਕ, ਕਿੰਗ ਮੇਕਰ ਹੋ ਸਕਦੀ ਜੇਜੇਪੀ
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਿਵੇਂ-ਜਿਵੇਂ ਸਾਫ਼ ਹੋ ਰਹੇ ਹਨ, ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਸਾਹਮਣੇ ਆ ਰਹੇ ਰੁਝਾਨਾਂ ‘ਚ ਜੇਜੇਪੀ ਨੂੰ ਚੰਗੀ ਲੀਡ ਮਿਲਦੀ ਨਜ਼ਰ ਆ ਰਹੀ ਹੈ। ਉਹ ਇਸ ਵਾਰ ਹਰਿਆਣਾ ‘ਚ ਸਰਕਾਰ ਬਣਾਉਣ ਲਈ ਕਿੰਗ ਮੇਕਰ ਸਾਬਤ ਹੋ ਸਕਦੀ ਹੈ।
ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਿਵੇਂ-ਜਿਵੇਂ ਸਾਫ਼ ਹੋ ਰਹੇ ਹਨ, ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਸਾਹਮਣੇ ਆ ਰਹੇ ਰੁਝਾਨਾਂ ‘ਚ ਜੇਜੇਪੀ ਨੂੰ ਚੰਗੀ ਲੀਡ ਮਿਲਦੀ ਨਜ਼ਰ ਆ ਰਹੀ ਹੈ। ਉਹ ਇਸ ਵਾਰ ਹਰਿਆਣਾ ‘ਚ ਸਰਕਾਰ ਬਣਾਉਣ ਲਈ ਕਿੰਗ ਮੇਕਰ ਸਾਬਤ ਹੋ ਸਕਦੀ ਹੈ। ਇੱਕ ਸਾਲ ਤੋਂ ਵੀ ਘੱਟ ਸਮੇਂ ‘ਚ ਜੇਜੇਪੀ ਹਰਿਆਣਾ ‘ਚ 6 ਤੋਂ 10 ਸੀਟਾਂ ‘ਤੇ ਜਿੱਤਦੀ ਨਜ਼ਰ ਆ ਰਹੀ ਹੈ। ਜੇਕਰ ਹਰਿਆਣਾ ‘ਚ ਬੀਜੇਪੀ ਤੇ ਕਾਂਗਰਸ ਨੂੰ ਬਹੁਮਤ ਨਹੀਂ ਮਿਲਦਾ ਤਾਂ ਜੇਜੇਪੀ ਹੱਥ ਸੱਤਾ ਬਣਾਉਣ ਦੀ ਚਾਬੀ ਆ ਜਾਵੇਗੀ।
ਹਰਿਆਣਾ ਦੀ ਰਾਜਨੀਤੀ ‘ਚ ਜੇਜੇਪੀ ਦਾ ਸਫਰ ਜੀਂਦ ਜ਼ਿਮਨੀ ਚੋਣਾਂ ਤੋਂ ਹੋਈ ਸੀ। ਜਿੱਥੇ ਜੇਜੇਪੀ ਨੇ ਦੁਸ਼ਿਅੰਤ ਚੌਟਾਲਾ ਨੂੰ ਉਮੀਦਵਾਰ ਬਣਾਇਆ ਗਿਆ ਸੀ। ਜੀਂਦ ਜ਼ਿਮਨੀ ਚੋਣਾਂ ‘ਚ ਜੇਜੇਪੀ ਨੇ ਸਭ ਨੂੰ ਹੈਰਾਨ ਕਰ 40 ਹਜ਼ਾਰ ਵੋਟਾਂ ਹਾਸਲ ਕੀਤੀਆਂ ਸੀ। ਇਸ ਦੇ ਨਾਲ ਹੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਰੁਝਾਨਾਂ ਨੂੰ ਵੇਖ ਖੁਸ਼ ਹਨ। ਬੇਸ਼ੱਕ ਉਹ ਬਹੁਮਤ ਤੋਂ ਕਾਫੀ ਪਿੱਛੇ ਹਨ ਪਰ ਸਾਹਮਣੇ ਆ ਰਹੇ ਨਤੀਜੇ ਉਨ੍ਹਾਂ ਲਈ ਕਾਫੀ ਚੰਗੇ ਹਨ। ਹੁੱਡਾ ਦੀ ਨੁਮਾਇੰਦਗੀ ‘ਚ ਪਾਰਟੀ ਸੂਬੇ ‘ਚ ਕਰੜੀ ਟੱਕਰ ਦਿੰਦੀ ਨਜ਼ਰ ਆ ਰਹੀ ਹੈ। ਹੁੱਡਾ ਨੇ ਰੁਝਾਨ ਵੇਖਦੇ ਹੋਏ ਬਹੁਮਤ ਹਾਸਲ ਕਰਨ ਦਾ ਦਾਅਵਾ ਕੀਤਾ ਹੈ।#WATCH Jannayak Janata Party (JJP) leader Dushyant Chautala in Jind: Haryana ki janta ka pyar mil raha hai. Badlaav ki nishaani hai. 75 paar toh fail hogaya (for BJP), ab Yamuna paar karne ki baari hai. #HaryanaAssemblyPolls pic.twitter.com/ufdyqtkqLz
— ANI (@ANI) October 24, 2019
ਇਸ ਦੇ ਨਾਲ ਹੀ ਹੁੱਡਾ ਨੇ ਜੇਜੇਪੀ ਨਾਲ ਗਠਬੰਧਨ ਸਰਕਾਰ ਬਣਾਉਣ ‘ਤੇ ਅਜੇ ਕਈ ਪ੍ਰਤੀਕ੍ਰਿਆ ਨਹੀਂ ਦਿੱਤੀ। ਉਧਰ ਦੁਸ਼ਿਅੰਤ ਚੌਟਾਲਾ ਦਾ ਕਹਿਣਾ ਹੈ ਕਿ ਉਹ ਪਾਰਟੀ ਦੇ ਸਮਰੱਥਕਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਕਿਸੇ ਪਾਰਟੀ ਨਾਲ ਗਠਬੰਧਨ ਕਰਨ ਬਾਰੇ ਵਿਚਾਰ ਕਰਨਗੇ।#WATCH Senior Congress leader & former Haryana CM Bhupinder Singh Hooda in Rohtak: Congress ka bahumat aayega. #HaryanaAssemblyPolls pic.twitter.com/dxzdQNY09c
— ANI (@ANI) October 24, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement