Kolkata Airport Latest News: ਪੱਛਮੀ ਬੰਗਾਲ ਦੇ ਕੋਲਕਾਤਾ ਹਵਾਈ ਅੱਡੇ 'ਤੇ ਬੁੱਧਵਾਰ (27 ਮਾਰਚ, 2024), ਇੰਡੀਗੋ ਅਤੇ ਏਅਰ ਇੰਡੀਆ ਦੇ ਜਹਾਜ਼ਾਂ ਦੇ ਵਿੰਗ ਟਕਰਾ ਗਏ। ਇੰਡੀਗੋ ਦੀ ਫਲਾਈਟ ਟੈਕਸੀ ਵੇਅ ਤੋਂ ਲੰਘ ਰਹੀ ਸੀ, ਤਾਂ ਉਸ ਵੇਲੇ ਹੀ ਜਹਾਜ਼ ਦੇ ਹਿੱਸੇ ਦੀ ਦੂਜੇ ਏਅਰ ਇੰਡੀਆ ਦੇ ਜਹਾਜ਼ ਨਾਲ ਟੱਕਰ ਹੋ ਗਈ। ਹਾਲਾਂਕਿ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਹਾਦਸੇ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।


ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਇਸ ਹਾਦਸੇ ਤੋਂ ਬਾਅਦ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ - ਸਾਡਾ ਇੱਕ ਜਹਾਜ਼ ਕੋਲਕਾਤਾ ਹਵਾਈ ਅੱਡੇ ਦੇ ਰਨਵੇਅ 'ਤੇ ਚੇਨਈ, ਤਾਮਿਲਨਾਡੂ ਜਾਣ ਲਈ ਕਲੀਅਰੈਂਸ ਦੀ ਉਡੀਕ ਕਰ ਰਿਹਾ ਸੀ।






ਇਹ ਵੀ ਪੜ੍ਹੋ: US Remarks On Arvind Kejriwal Arrest: ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਅਮਰੀਕਾ ਦੇ ਸਟੈਂਡ ਤੋਂ ਭੜਕਿਆ ਭਾਰਤ, ਅਮਰੀਕੀ ਡਿਪਲੋਮੈਟ ਤਲਬ


ਉਸ ਵੇਲੇ ਦੂਜੀ ਏਅਰਲਾਈਨ ਕੰਪਨੀ ਦੇ ਜਹਾਜ਼ ਦਾ ਵਿੰਗ ਟਿਪ (ਵਿੰਗ ਦੇ ਕਿਨਾਰੇ ਦਾ ਹਿੱਸਾ) ਉਸ ਨਾਲ ਟਕਰਾ ਗਿਆ ਸੀ। ਇਸ ਤੋਂ ਬਾਅਦ ਜਹਾਜ਼ ਨੂੰ ਵਾਪਸ ਭੇਜ ਦਿੱਤਾ ਗਿਆ ਅਤੇ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਸੀਂ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਅਤੇ ਏਅਰਪੋਰਟ ਅਥਾਰਟੀ ਨਾਲ ਸਹਿਯੋਗ ਕਰ ਰਹੇ ਹਾਂ। ਸਾਨੂੰ ਅਫਸੋਸ ਹੈ ਕਿ ਇਸ ਹਾਦਸੇ ਕਾਰਨ ਯਾਤਰੀਆਂ ਨੂੰ ਅਸੁਵਿਧਾ ਹੋਈ।


ਹਾਦਸੇ ਤੋਂ ਬਾਅਦ DGCA ਨੇ ਲਿਆ ਆਹ ਐਕਸ਼ਨ


ਇਸ ਹਾਦਸੇ ਤੋਂ ਬਾਅਦ ਡੀਜੀਸੀਏ ਨੇ ਇੰਡੀਗੋ ਏਅਰਲਾਈਨਜ਼ ਦੇ ਪਾਇਲਟਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਹਵਾਬਾਜ਼ੀ ਕੰਪਨੀ ਦੇ ਇਨ੍ਹਾਂ ਪਾਇਲਟਾਂ ਨੂੰ ਰੋਸਟਰ ਤੋਂ ਹਟਾ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ: Lok Sabha Elections 2024: Toll Tax ‘ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਿੱਤਾ ਵੱਡਾ ਬਿਆਨ, ਕਿਹਾ- ਅਸੀਂ ਖ਼ਤਮ ਕਰਨ ਵਾਲੇ ਹਾਂ ਟੋਲ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।