ਨਵੀਂ ਦਿੱਲੀ: ਆਰਐਸਐਸ ਦੇ ਨਕਸ਼ੇ ਕਦਮਾਂ 'ਤੇ ਚੱਲਣ ਵਾਲੀ ਬੀਜੇਪੀ ਅਜਿਹੇ ਹਿੰਦੂ ਰਾਜਿਆਂ ਨੂੰ ਸਾਹਮਣੇ ਲਿਆਉਣ ਜਾ ਰਹੀ ਹੈ ਜੋ ਇਤਿਹਾਸ ਦੀ ਗੁਮਨਾਮੀ ਵਿੱਚ ਹੈ। ਇਨ੍ਹਾਂ ਵਿੱਚੋਂ ਕੁਝ ਦਰਜ ਵੀ ਹਨ ਪਰ ਉਨ੍ਹਾਂ ਨੂੰ ਇੰਨਾ ਮਹੱਤਵ ਨਹੀਂ ਦਿੱਤਾ ਗਿਆ। ਅਜਿਹੇ ਰਾਜਿਆਂ ਨੂੰ ਖੋਜ ਕੇ, ਬੀਜੇਪੀ ਉਨ੍ਹਾਂ ਨੂੰ 'ਰਾਸ਼ਟਰੀ ਨਾਇਕ' ਵਜੋਂ ਪੇਸ਼ ਕਰੇਗੀ।
ਆਰਐਸਐਸ ਦੀ ਤਰ੍ਹਾਂ ਬੀਜੇਪੀ ਇਹ ਵੀ ਮੰਨਦੀ ਹੈ ਕਿ ਬਹੁਤ ਸਾਰੇ ਹਿੰਦੂ ਸ਼ਾਸਕ ਰਹੇ ਹਨ ਜੋ ਰਾਸ਼ਟਰ ਦੇ ਹਿੱਤ ਵਿੱਚ ਜੁਟੇ ਰਹੇ, ਪਰ ਇਤਿਹਾਸਕਾਰਾਂ ਦੀ ਅਣਦੇਖੀ ਕਾਰਨ ਉਹ ਗੁਮਨਾਮ ਰਹੇ। ਉਨ੍ਹਾਂ ਦੀ ਤਾਕਤ ਦੇ ਕਾਰਨ ਹੀ ਹਿੰਦੂ ਸੱਭਿਆਚਾਰ ਤੇ ਸੱਭਿਅਤਾ ਨੂੰ ਬਚਾਇਆ ਗਿਆ ਸੀ।
ਦਰਅਸਲ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐਚਯੂ) ਵਿਖੇ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ, ਤਾਂ ਹਰ ਕਿਸੇ ਨੂੰ ਸਕੰਦਗੁਪਤ ਦਾ ਨਾਮ ਸੁਣਨ ਨੂੰ ਮਿਲਿਆ। ਸੈਮੀਨਾਰ ਵਿੱਚ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਕੰਦਗੁਪਤ ਵਿਕਰਮਾਦਿੱਤਿਆ ਬਾਰੇ ਕਿਹਾ ਕਿ ਇਨ੍ਹਾਂ ਨਾਲ ਇਤਿਹਾਸ ਵਿੱਚ ਬਹੁਤ ਜ਼ਿਆਦਾ ਬੇਇਨਸਾਫੀ ਹੋਈ। ਉਨ੍ਹਾਂ ਨੂੰ ਉਹ ਪ੍ਰਸਿੱਧੀ ਪ੍ਰਾਪਤ ਨਹੀਂ ਹੋਈ ਜਿਸ ਦੇ ਉਹ ਹੱਕਦਾਰ ਸੀ।
ਇਸ ਸੈਮੀਨਾਰ ਤੋਂ ਬਾਅਦ, ਲੋਕਾਂ ਨੇ ਉਤਸੁਕਤਾ ਜਤਾਈ ਕਿ ਸਕੰਦਗੁਪਤ ਕੌਣ ਸੀ, ਜਿਸ ਦੇ ਜੀਵਨ 'ਤੇ ਦੋ ਦਿਨਾਂ ਸੈਮੀਨਾਰ ਆਯੋਜਿਤ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਅਮਿਤ ਸ਼ਾਹ ਰਾਜਾ ਸੁਹੇਲਦੇਵ ਦੇ ਬੁੱਤ ਦਾ ਉਦਘਾਟਨ ਕਰ ਚੁੱਕੇ ਹਨ। ਸੁਹੇਲਦੇਵ ਲਗਪਗ ਹਜ਼ਾਰ ਸਾਲ ਪਹਿਲਾਂ ਦੇ ਅਜਿਹੇ ਮਹਾਨ ਨਾਇਕ ਹਨ, ਜਿਨ੍ਹਾਂ ਦਾ ਇਤਿਹਾਸ ਵਿੱਚ ਥਾਂ ਲੱਭਣਾ ਨਾ ਸਿਰਫ ਮੁਸ਼ਕਲ, ਬਲਕਿ ਲਗਪਗ ਬੇਸਾਧਨ ਹੈ। ਉਨ੍ਹਾਂ ਦੇ ਨਾਮ ਦੀ ਵੀ ਬੀਜੇਪੀ ਵਿੱਚ ਕਾਫ਼ੀ ਚਰਚਾ ਹੋਈ ਸੀ। ਇਸ ਤੋਂ ਬਾਅਦ ਬੀਜੇਪੀ ਗੁਪਤ ਰਾਜਵੰਸ਼ ਦੇ ਅੱਠਵੇਂ ਰਾਜਾ ਸਕੰਦਗੁਪਤ ਨੂੰ ਦੇਸ਼ ਦੇ ਨਾਇਕ ਵਜੋਂ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।