ਬੀਜੇਪੀ ਨੂੰ ਇੱਕ ਹੋਰ ਸੂਬੇ 'ਚ ਵੱਡਾ ਝਟਕਾ, ਭਾਈਵਾਲ ਪਾਰਟੀ ਨੇ ਬਣਾਇਆ ਨਵਾਂ ਗੱਠਜੋੜ
ਪੰਜਾਬ ਤੋਂ ਬਾਅਦ ਬੀਜੇਪੀ ਨੂੰ ਇੱਕ ਹੋਰ ਸੂਬੇ ਵਿੱਚ ਵੱਡਾ ਝਟਕਾ ਲੱਗਾ ਹੈ। ਤ੍ਰਿਪੁਰਾ ’ਚ ਸੱਤਾਧਾਰੀ ਬੀਜੇਪੀ ਦੀ ਭਾਈਵਾਲ ‘ਇੰਡੀਜਿਨਸ ਪੀਪਲਜ਼ ਫ਼੍ਰੰਟ ਆਫ਼ ਤ੍ਰਿਪੁਰਾ’ (IPFT) ਨੇ ਰਾਜ ਪਰਿਵਾਰ ਦੇ ਵੰਸ਼ਜ ਕਿਸ਼ੋਰ ਦੇਵ ਬਰਮਨ ਦੀ ਅਗਵਾਈ ਹੇਠਲੇ ‘ਤ੍ਰਿਪੁਰਾ ਇੰਡੀਜਿਨਸ ਪ੍ਰੋਗ੍ਰੈਸਿਵ ਰੀਜਨਲ ਅਲਾਇੰਸ’ (TIPRA -ਤਿਪ੍ਰਾ) ਨਾਲ ਗੱਠਜੋੜ ਕਰ ਲਿਆ ਹੈ।
ਨਵੀਂ ਦਿੱਲੀ: ਪੰਜਾਬ ਤੋਂ ਬਾਅਦ ਬੀਜੇਪੀ ਨੂੰ ਇੱਕ ਹੋਰ ਸੂਬੇ ਵਿੱਚ ਵੱਡਾ ਝਟਕਾ ਲੱਗਾ ਹੈ। ਤ੍ਰਿਪੁਰਾ ’ਚ ਸੱਤਾਧਾਰੀ ਬੀਜੇਪੀ ਦੀ ਭਾਈਵਾਲ ‘ਇੰਡੀਜਿਨਸ ਪੀਪਲਜ਼ ਫ਼੍ਰੰਟ ਆਫ਼ ਤ੍ਰਿਪੁਰਾ’ (IPFT) ਨੇ ਰਾਜ ਪਰਿਵਾਰ ਦੇ ਵੰਸ਼ਜ ਕਿਸ਼ੋਰ ਦੇਵ ਬਰਮਨ ਦੀ ਅਗਵਾਈ ਹੇਠਲੇ ‘ਤ੍ਰਿਪੁਰਾ ਇੰਡੀਜਿਨਸ ਪ੍ਰੋਗ੍ਰੈਸਿਵ ਰੀਜਨਲ ਅਲਾਇੰਸ’ (TIPRA -ਤਿਪ੍ਰਾ) ਨਾਲ ਗੱਠਜੋੜ ਕਰ ਲਿਆ ਹੈ।
ਆਈਪੀਐਫ਼ਟੀ ਨੇ ਕਿਹਾ ਹੈ ਕਿ ਭਾਜਪਾ ਨੇ 2018 ’ਚ ਵਿਧਾਨ ਸਭਾ ਚੋਣਾਂ ਦੌਰਾਨ ਗੱਠਜੋੜ ਨੂੰ ਲੈ ਕੇ ਕੀਤੇ ਗਏ ਕਿਸੇ ਵੀ ਵਾਅਦੇ ਨੂੰ ਹੁਣ ਤੱਕ ਪੂਰਾ ਨਹੀਂ ਕੀਤਾ। ਪਾਰਟੀ ਨੇ ਕਿਹਾ ਹੈ ਕਿ ਭਾਜਪਾ ਦੀ ਵਾਅਦਾ ਖ਼ਿਲਾਫ਼ੀ ਕਾਰਣ ਉਸ ਨੇ ‘ਆਦਿਵਾਸੀਆਂ ਲਈ ਵੱਖਰੇ ਸੂਬੇ- ਟਿਪਰਾਲੈਂਡ’ ਬਾਰੇ ਆਪਣੀ ਪੁਰਾਣੀ ਮੰਗ ਲਈ ‘ਤਿਪ੍ਰਾ’ ਨਾਲ ਹੱਥ ਮਿਲਾਉਣ ਲਈ ਮਜਬੂਰ ਹੋਣਾ ਪਿਆ।
ਆਈਪੀਐਫ਼ਟੀ ਦੇ ਜਨਰਲ ਸਕੱਤਰ ਤੇ ਆਦਿਵਾਸੀ ਕਲਿਆਣ ਮੰਤਰੀ ਮੇਵਾਰ ਕੁਮਾਰ ਜਮਾਤੀਆ ਨੇ ਕਿਹਾ ਕਿ ਮੈਂ ਪਿਛਲੇ ਤਿੰਨ ਸਾਲਾਂ ਦੌਰਾਨ ਸਰਕਾਰ ਦੇ ਪ੍ਰਦਰਸ਼ਨ ਉੱਤੇ ਕੋਈ ਟਿੱਪਣੀ ਨਹੀਂ ਕਰਾਂਗਾ ਪਰ ਮੈਂ ਇਹ ਜ਼ਰੂਰ ਆਖਾਂਗਾ ਕਿ ਭਾਜਪਾ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ; ਜਿਨ੍ਹਾਂ ਦੇ ਆਧਾਰ ਉੱਤੇ ਭਾਜਪਾ ਤੇ ਆਈਪੀਐਫ਼ਟੀ ਨੇ ਇਕੱਠਿਆਂ ਵਿਧਾਨ ਸਭਾ ਚੋਣ ਲੜੀ ਸੀ। ਭਾਜਪਾ ਜਾਂ ਆਈਪੀਐਫ਼ਟੀ ਲਈ ਇਕੱਲਿਆਂ 25 ਸਾਲਾਂ ਤੋਂ ਸੱਤਾ ਉੱਤੇ ਕਾਬਜ਼ ਖੱਬੇ ਪੱਖੀਆਂ ਦਾ ਸਾਹਮਣਾ ਕਰਨਾ ਸੰਭਵ ਨਹੀਂ ਸੀ; ਇਸੇ ਲਈ ਉਨ੍ਹਾਂ ਨੂੰ ਗੱਠਜੋੜ ਕਰਨਾ ਪਿਆ ਸੀ।
ਦੂਜੇ ਪਾਸੇ ਭਾਜਪਾ ਦੇ ਸੂਬਾ ਪ੍ਰਧਾਨ ਡਾ. ਮਾਨਿਕ ਸ਼ਾਹ ਨੇ ਜਮਾਤੀਆ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਸੁਆਲ ਕੀਤਾ ਕਿ ਜਦੋਂ ਉਹ ਭਾਜਪਾ ਨਾਲ ਗੱਠਜੋੜ ’ਚ ਹਨ ਤੇ ਮੰਤਰੀ ਦੇ ਅਹੁਦੇ ਉਨ੍ਹਾਂ ਕੋਲ ਹਨ, ਅਜਿਹੀ ਹਾਲਤ ਵਿੰਚ ਆਈਪੀਐਫ਼ਟੀ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਕਿਵੇਂ ਕਰ ਸਕਦੀ ਹੈ।