ਨਵੀਂ ਦਿੱਲੀ: ਮੋਦੀ ਸਰਕਾਰ ਦੇ ਬਜਟ 2020 ਦਾ ਸੇਕ ਪਰਵਾਸੀ ਭਾਰਤੀਆਂ ਨੰ ਵੀ ਲੱਗੇਗਾ। ਕੇਂਦਰੀ ਬਜਟ ਵਿੱਚ ਪਰਵਾਸੀ ਭਾਰਤੀਆਂ ਲਈ ਖ਼ਤਰਨਾਕ ਵਿਵਸਥਾ ਰੱਖੀ ਗਈ ਹੈ। ਇਸ ਤਹਿਤ ਕੋਈ ਵੀ ਪਰਵਾਸੀ ਭਾਰਤੀ, ਜੋ ਵਿਦੇਸ਼ੀ ਮੁਲਕ ਵਿੱਚ ਟੈਕਸ ਅਦਾ ਨਹੀਂ ਕਰਦਾ, ਨੂੰ ਭਾਰਤ ਵਿੱਚ ਟੈਕਸ ਤਾਰਨਾ ਹੋਵੇਗਾ।

ਮਾਲੀਆ ਸਕੱਤਰ ਅਜੈ ਭੂਸ਼ਨ ਪਾਂਡੇ ਨੇ ਕਿਹਾ, ‘ਕੁਝ ਲੋਕ ਜਿਹੜੇ ਕਿਸੇ ਵੀ ਮੁਲਕ ਦੇ ਨਾਗਰਿਕ ਨਹੀਂ, ਪਰ ਉਹ ਵੱਖ-ਵੱਖ ਮੁਲਕਾਂ ਵਿੱਚ ਕੁਝ ਦਿਨ ਲਈ ਰਹਿੰਦੇ ਹਨ। ਲਿਹਾਜ਼ਾ ਜੇਕਰ ਕੋਈ ਭਾਰਤੀ ਕਿਸੇ ਵੀ ਹੋਰ ਮੁਲਕ ਦਾ ਨਾਗਰਿਕ ਨਹੀਂ, ਨੂੰ ਭਾਰਤ ਦਾ ਨਾਗਰਿਕ ਮੰਨਦਿਆਂ ਉਸ ਵੱਲੋਂ ਵੱਖ-ਵੱਖ ਮੁਲਕਾਂ ਵਿੱਚ ਕੀਤੀ ਕਮਾਈ ’ਤੇ ਟੈਕਸ ਲਾਇਆ ਜਾਵੇਗਾ।

ਦੱਸ ਦਈਏ ਕਿ ਬਹੁਤ ਸਾਰੇ ਭਾਰਤੀ ਵਿਦੇਸ਼ਾਂ ਵਿੱਚ ਰੁਜਗਾਰ ਲਈ ਜਾਂਦੇ ਹਨ। ਉਹ ਕਮਾਈ ਦਾ ਇੱਕ ਹਿੱਸਾ ਭਾਰਤ ਵੀ ਭੇਜਦੇ ਹਨ। ਅਜਿਹੇ ਵਿੱਚ ਹੁਣ ਉਨ੍ਹਾਂ ਨੂੰ ਆਪਣੀ ਕਮਾਈ ਵਿੱਚ ਭਾਰਤ ਸਰਕਾਰ ਨੂੰ ਟੈਕਸ ਦੇਣਾ ਪਏਗਾ। ਮੋਦੀ ਸਰਕਾਰ ਦੇ ਇਸ ਫੈਸਲੇ ਮਗਰੋਂ ਪਰਵਾਸੀ ਭਾਰਤੀਆਂ ਵਿੱਚ ਰੋਸ ਹੈ। ਉਂ ਇਹ ਟੈਕਸ ਦੀ ਪੂਰੀ ਪ੍ਰਕ੍ਰਿਆ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ।