ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ਬਰ, ਕੱਲ੍ਹ ਤੋਂ ਬੰਦ ਹੋ ਜਾਏਗੀ ਇਹ ਸਹੂਲਤ, ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਸਰਕਾਰੀ ਕਰਮਚਾਰੀਆਂ ਲਈ ਇੱਕ ਵੱਡੀ ਖ਼ਬਰ ਹੈ। ਕੋਵਿਡ ਮਹਾਮਾਰੀ ਦੌਰਾਨ ਸਰਕਾਰੀ ਕਰਮਚਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਹੁਣ ਖ਼ਤਮ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ: ਸਰਕਾਰੀ ਕਰਮਚਾਰੀਆਂ ਲਈ ਇੱਕ ਵੱਡੀ ਖ਼ਬਰ ਹੈ। ਕੋਵਿਡ ਮਹਾਮਾਰੀ ਦੌਰਾਨ ਸਰਕਾਰੀ ਕਰਮਚਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਹੁਣ ਖ਼ਤਮ ਕੀਤਾ ਜਾ ਰਿਹਾ ਹੈ। ਇਹ ਰਿਆਇਤਾਂ 8 ਨਵੰਬਰ ਤੋਂ ਖਤਮ ਹੋ ਰਹੀਆਂ ਹਨ। ਹੁਣ ਸਰਕਾਰੀ ਕਰਮਚਾਰੀਆਂ ਨੂੰ ਦਫ਼ਤਰ ਵਿੱਚ ਪੂਰਾ ਸਮਾਂ ਹਾਜ਼ਰੀ ਦਰਜ ਕਰਨੀ ਪਵੇਗੀ। ਹਾਜ਼ਰੀ ਰਿਕਾਰਡ ਕਰਨ ਲਈ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਭਲਕੇ ਤੋਂ ਬਹਾਲ ਕੀਤੀ ਜਾ ਰਹੀ ਹੈ।
ਬਾਇਓਮੈਟ੍ਰਿਕ ਹਾਜ਼ਰੀ ਸਬੰਧੀ ਸਾਰੇ ਕੇਂਦਰੀ ਦਫ਼ਤਰਾਂ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਦੇ ਡਿਪਟੀ ਸਕੱਤਰ ਉਮੇਸ਼ ਕੁਮਾਰ ਭਾਟੀਆ ਅਨੁਸਾਰ, ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ, ਦਫਤਰਾਂ ਵਿੱਚ ਘੱਟ ਗਿਣਤੀ ਵਿੱਚ ਕਰਮਚਾਰੀਆਂ ਨੂੰ ਬੁਲਾਉਣ ਤੇ ਕੰਮ ਦੇ ਘੰਟੇ ਘਟਾਉਣ ਵਰਗੀਆਂ ਰਿਆਇਤਾਂ ਨੂੰ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਸੀ। ਹੁਣ 8 ਨਵੰਬਰ ਤੋਂ ਹਰ ਕਰਮਚਾਰੀ ਨੂੰ ਬਾਇਓਮੈਟ੍ਰਿਕ ਹਾਜ਼ਰੀ ਦਰਜ ਕਰਨੀ ਪਵੇਗੀ।
ਕੇਂਦਰ ਸਰਕਾਰ ਨੇ ਇਸ ਦੇ ਲਈ ਪੂਰੀ ਗਾਈਡਲਾਈਨ ਜਾਰੀ ਕਰ ਦਿੱਤੀ ਹੈ। ਗਾਈਡਲਾਈਨ ਮੁਤਾਬਕ ਬਾਇਓਮੈਟ੍ਰਿਕ ਮਸ਼ੀਨ ਦੇ ਨੇੜੇ ਸੈਨੀਟਾਈਜ਼ਰ ਰੱਖਣਾ ਜ਼ਰੂਰੀ ਹੋਵੇਗਾ। ਸਾਰੇ ਕਰਮਚਾਰੀ ਹਾਜ਼ਰੀ ਦਰਜ ਕਰਨ ਤੋਂ ਪਹਿਲਾਂ ਤੇ ਬਾਅਦ ਵਿੱਚ ਸੈਨੀਟਾਈਜ਼ਰ ਨਾਲ ਆਪਣੇ ਹੱਥ ਸਾਫ਼ ਕਰਨਗੇ।
ਬਾਇਓਮੈਟ੍ਰਿਕ ਹਾਜ਼ਰੀ ਰਿਕਾਰਡ ਕਰਦੇ ਸਮੇਂ ਕਰਮਚਾਰੀਆਂ ਨੂੰ ਇੱਕ ਦੂਜੇ ਤੋਂ ਛੇ ਫੁੱਟ ਦੀ ਦੂਰੀ ਬਣਾਈ ਰੱਖਣੀ ਪਵੇਗੀ। ਸਾਰੇ ਕਰਮਚਾਰੀਆਂ ਨੂੰ ਹਰ ਸਮੇਂ ਮਾਸਕ ਪਹਿਨਣ ਜਾਂ ਆਪਣੇ ਚਿਹਰੇ ਨੂੰ ਢੱਕਣ ਦੀ ਲੋੜ ਹੋਵੇਗੀ।
ਬਾਇਓਮੀਟ੍ਰਿਕ ਮਸ਼ੀਨ ਦੇ ਟੱਚਪੈਡ ਨੂੰ ਵਾਰ-ਵਾਰ ਸਾਫ਼ ਕਰਨ ਲਈ ਮਨੋਨੀਤ ਕਰਮਚਾਰੀ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ। ਇਹ ਕਰਮਚਾਰੀ ਕੋਵਿਡ ਦੇ ਅਨੁਕੂਲ ਵਿਵਹਾਰ ਨੂੰ ਬਣਾਈ ਰੱਖਣ ਲਈ ਆਪਣੀ ਹਾਜ਼ਰੀ ਦਰਜ ਕਰਵਾਉਣ ਲਈ ਆਉਣ ਵਾਲੇ ਕਰਮਚਾਰੀਆਂ ਦਾ ਮਾਰਗਦਰਸ਼ਨ ਵੀ ਕਰਨਗੇ।
ਬਾਇਓਮੈਟ੍ਰਿਕ ਮਸ਼ੀਨ ਨੂੰ ਖੁੱਲ੍ਹੇ ਵਾਤਾਵਰਨ ਵਿੱਚ ਰੱਖਣਾ ਚਾਹੀਦਾ ਹੈ। ਜੇਕਰ ਮਸ਼ੀਨ ਅੰਦਰ ਹੈ, ਤਾਂ ਉੱਥੇ ਲੋੜੀਂਦੀ ਕੁਦਰਤੀ ਹਵਾਦਾਰੀ ਹੋਣੀ ਚਾਹੀਦੀ ਹੈ।
ਕੇਂਦਰੀ ਕਰਮਚਾਰੀਆਂ ਨੂੰ ਦੀਵਾਲੀ ਬੋਨਸ
ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ। ਜੁਲਾਈ ਤੋਂ ਦਸੰਬਰ ਦੀ ਮਿਆਦ ਲਈ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ 'ਚ 3 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਕੇਂਦਰੀ ਕਰਮਚਾਰੀਆਂ ਦੀ ਬੇਸਿਕ ਤਨਖਾਹ 'ਚ ਡੀਏ ਹੁਣ 31 ਫੀਸਦੀ ਹੋ ਗਿਆ ਹੈ। ਵਧਿਆ ਹੋਇਆ ਭੱਤਾ 1 ਜੁਲਾਈ 2021 ਤੋਂ ਲਾਗੂ ਹੋਵੇਗਾ।