ਪੜਚੋਲ ਕਰੋ
(Source: ECI/ABP News)
ਅਮਰੀਕੀ ਵੀਜ਼ਿਆਂ 'ਚ ਵੱਡੀ ਧੋਖਾਧੜੀ, ਟਰੰਪ ਸਰਕਾਰ ਨੇ ਚੁੱਕੇ ਸਖਤ ਕਦਮ
ਯੂਐਸਸੀਆਈਐਸ ਨੀਤੀ ਦੇ ਡਿਪਟੀ ਡਾਇਰੈਕਟਰ ਜੋਸਫ ਅਡਲੋ ਨੇ ਸੰਸਦ ਵਿੱਚ ਕਿਹਾ ਕਿ USCIS ਨੇ ਅਮਰੀਕਾ ਦੇ ਕਰਮਚਾਰੀਆਂ ਤੇ ਕਾਰੋਬਾਰਾਂ ਦੇ ਆਰਥਿਕ ਹਿੱਤਾਂ ਨੂੰ ਸੁਰੱਖਿਅਤ ਰੱਖਣ ਤੇ ਰੁਜ਼ਗਾਰ-ਅਧਾਰਤ ਵੀਜ਼ਾ ਪ੍ਰੋਗਰਾਮਾਂ ਦੀ ਦੁਰਵਰਤੋਂ ਤੇ ਧੋਖਾਧੜੀ ਨੂੰ ਰੋਕਣ ਲਈ ਨਿਯਮਾਂ, ਨੀਤੀ ਤੇ ਪ੍ਰਕ੍ਰਿਆ ਵਿੱਚ ਤਬਦੀਲੀਆਂ ਨੂੰ ਲਾਗੂ ਕੀਤਾ ਹੈ।
![ਅਮਰੀਕੀ ਵੀਜ਼ਿਆਂ 'ਚ ਵੱਡੀ ਧੋਖਾਧੜੀ, ਟਰੰਪ ਸਰਕਾਰ ਨੇ ਚੁੱਕੇ ਸਖਤ ਕਦਮ Biggest fraud in US visas, Trump administration cracks down ਅਮਰੀਕੀ ਵੀਜ਼ਿਆਂ 'ਚ ਵੱਡੀ ਧੋਖਾਧੜੀ, ਟਰੰਪ ਸਰਕਾਰ ਨੇ ਚੁੱਕੇ ਸਖਤ ਕਦਮ](https://static.abplive.com/wp-content/uploads/sites/5/2020/04/15221745/h1b-visa.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੇ ਐੱਚ-1 ਬੀ ਸਮੇਤ ਹੋਰ ਰੁਜ਼ਗਾਰ ਅਧਾਰਤ ਵੀਜ਼ਾ ਪ੍ਰੋਗਰਾਮਾਂ ਦੀ ਦੁਰਵਰਤੋਂ ਤੇ ਧੋਖਾਧੜੀ ਨੂੰ ਰੋਕਣ ਲਈ ਕਈ ਕਦਮ ਚੁੱਕੇ ਹਨ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ (USCIS ) ਦੇ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਸੰਸਦ ਮੈਂਬਰਾਂ ਨੂੰ ਦਿੱਤੀ। ਐੱਚ-1 ਬੀ ਭਾਰਤ ਵਿਚ ਟੈਕਨਾਲੌਜੀ ਪੇਸ਼ੇਵਰਾਂ ਵਿੱਚ ਬਹੁਤ ਮਸ਼ਹੂਰ ਵਰਕ ਵੀਜ਼ਾ ਹੈ।
ਯੂਐਸਸੀਆਈਐਸ ਨੀਤੀ ਦੇ ਡਿਪਟੀ ਡਾਇਰੈਕਟਰ ਜੋਸਫ ਅਡਲੋ ਨੇ ਸੰਸਦ ਵਿੱਚ ਕਿਹਾ ਕਿ USCIS ਨੇ ਅਮਰੀਕਾ ਦੇ ਕਰਮਚਾਰੀਆਂ ਤੇ ਕਾਰੋਬਾਰਾਂ ਦੇ ਆਰਥਿਕ ਹਿੱਤਾਂ ਨੂੰ ਸੁਰੱਖਿਅਤ ਰੱਖਣ ਤੇ ਰੁਜ਼ਗਾਰ-ਅਧਾਰਤ ਵੀਜ਼ਾ ਪ੍ਰੋਗਰਾਮਾਂ ਦੀ ਦੁਰਵਰਤੋਂ ਤੇ ਧੋਖਾਧੜੀ ਨੂੰ ਰੋਕਣ ਲਈ ਨਿਯਮਾਂ, ਨੀਤੀ ਤੇ ਪ੍ਰਕ੍ਰਿਆ ਵਿੱਚ ਤਬਦੀਲੀਆਂ ਨੂੰ ਲਾਗੂ ਕੀਤਾ ਹੈ। ਇਨ੍ਹਾਂ ਚੋਂ ਸਭ ਤੋਂ ਪ੍ਰਮੁੱਖ ਇਹ ਹੈ ਕਿ ਐਚ-1 ਬੀ ਬਿਨੈਕਾਰਾਂ ਨੂੰ ਅਦਾਇਗੀ ਕਰਨੀ ਪਵੇਗੀ ਜੋ ਆਖਰਕਾਰ ਅਮਰੀਕੀ ਕਰਮਚਾਰੀਆਂ ਨੂੰ ਸਿਖਲਾਈ ਦੇਣ ਵਿਚ ਮਦਦ ਕਰੇਗੀ।
ਐਡਲੋ ਨੇ ਅੱਗੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਇੱਕ ਯੂਐਸਸੀਆਈਐਸ ਐਚ-1 ਬੀ ਤੇ ਐਚ-2 ਬੀ ਧੋਖਾਧੜੀ ਦੀ ਰਿਪੋਰਟਿੰਗ ਆਨਲਾਈਨ ਟਿਪ ਫਾਰਮ ਦੇ ਨਾਲ-ਨਾਲ ਐਚ-1 ਬੀ ਕਰਮਚਾਰੀਆਂ ਲਈ ਪਟੀਸ਼ਨਾਂ ਦੇਣ ਵਾਲੇ ਮਾਲਕਾਂ ਬਾਰੇ ਜਨਤਾ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਐਚ-1 ਬੀ ਮਾਲਕ ਡੇਟਾ ਹੱਬ ਵੀ ਤਿਆਰ ਕੀਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)