ਵੋਟਿੰਗ ਦੌਰਾਨ ਦੋਵੇਂ ਪੜਾਅ ਵਿੱਚ 65 ਫੀਸਦੀ ਤੋਂ ਵੱਧ ਵੋਟ ਪਏ। ਇਸ ਚੋਣ ਵਿੱਚ ਕੁਝ ਅਜਿਹੇ ਵੀ ਦਲ ਸਨ ਜਿਨ੍ਹਾਂ ਨੇ ਪਹਿਲੀ ਵਾਰ ਚੋਣ ਲੜੀ। ਜਿਸ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਅਗਵਾਈ ਵਾਲੇ ਜਨ ਸੁਰਾਜ, ਤੇਜ ਪ੍ਰਤਾਪ ਯਾਦਵ ਦੀ ਅਧਿਕਸ਼ਤਾ ਵਾਲੀ ਜਨ ਸ਼ਕਤੀ ਜਨਤਾ ਦਲ ਮੁੱਖ ਤੌਰ 'ਤੇ ਸ਼ਾਮਲ ਹਨ। ਜੇਕਰ ਐੱਨਡੀਏ ਦੀ ਗੱਲ ਕਰੀਏ ਤਾਂ ਉਨ੍ਹਾਂ ਨਾਲ ਜਨਤਾ ਦਲ ਯੂਨਾਈਟਡ, ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ), ਰਾਸ਼ਟਰੀ ਲੋਕ ਮੋਰਚਾ ਅਤੇ ਹਿੰਦੁਸਤਾਨੀ ਆਵਾਮ ਮੋਰਚਾ ਸ਼ਾਮਲ ਹੈ। ਜਦੋਂ ਕਿ ਮਹਾਂਗਠਬੰਧਨ ਵਿੱਚ ਆਰਜੇਡੀ ਤੋਂ ਇਲਾਵਾ ਭਾਰਤੀ ਰਾਸ਼ਟਰੀ ਕਾਂਗਰਸ, ਵਾਮ ਮੋਰਚਾ, ਵਿਕਾਸ਼ੀਲ ਇਨਸਾਨ ਪਾਰਟੀ ਅਤੇ ਆਈਆਈਪੀ ਸ਼ਾਮਲ ਹੈ।
ਇੱਕ ਪਾਸੇ ਮਹਾਗਠਬੰਧਨ ਨੇ ‘ਫ੍ਰੈਂਡਲੀ ਫਾਈਟ’ ਕਰਦੇ ਹੋਏ 252 ਉਮੀਦਵਾਰ ਮੈਦਾਨ ਵਿੱਚ ਉਤਾਰੇ ਸਨ, ਜਦਕਿ NDA ਦੇ ਸਾਰੇ ਸਾਥੀਆਂ ਨੇ ਮਿਲ ਕੇ 242 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਸਨ। ਮਹਾਗਠਬੰਧਨ ਨੇ RJD ਨੇਤਾ ਤੇਜਸਵੀ ਯਾਦਵ ਨੂੰ ਆਪਣਾ ਸੀਐਮ ਚਿਹਰਾ ਘੋਸ਼ਿਤ ਕੀਤਾ ਸੀ। ਦੂਜੇ ਪਾਸੇ NDA ਨੇ ਕਿਹਾ ਸੀ ਕਿ ਉਹ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ‘ਚ ਇਹ ਚੋਣ ਲੜ ਰਹੀ ਹੈ।
ਭਾਰਤੀ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ 'ਤੇ ਦੇਖ ਸਕਦੇ ਹੋ ਨਤੀਜੇ























