ਬਿਹਾਰ 'ਚ ਬਦਲਣ ਲੱਗੇ ਬੀਜੇਪੀ ਦੇ ਤੇਵਰ, ਨਿਤੀਸ਼ ’ਤੇ ਦਬਾਅ ਵਧਾਉਣਾ ਸ਼ੁਰੂ
ਬੀਜੇਪੀ ਨੂੰ ਹੁਣ ਨਿਤੀਸ਼ ਕੁਮਾਰ ਦੀ ਸ਼ਰਾਬਬੰਦੀ ਵੀ ਚੁੱਬਣ ਲੱਗੀ ਹੈ। ਨਿਤੀਸ਼ ਕੁਮਾਰ ਆਪਣੇ ਪਿਛਲੇ ਕਾਰਜਕਾਲ ਦੌਰਾਨ ਰਾਜ ਵਿੱਚ ਮੁਕੰਮਲ ਸ਼ਰਾਬਬੰਦੀ ਲਾਗੂ ਕਰ ਚੁੱਕੇ ਹਨ।
ਪਟਨਾ: ਬਿਹਾਰ ’ਚ ਵਿਧਾਨ ਸਭਾ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਤੇ ਛੇਤਾ ਹੀ ਰਾਜ ਵਿੱਚ ਨਵੀਂ ਸਰਕਾਰ ਦਾ ਗਠਨ ਹੋ ਜਾਵੇਗਾ। ਐਨਡੀਏ ਦੀ ਜਿੱਤ ਤੋਂ ਬਾਅਦ ਇੱਕ ਵਾਰ ਫਿਰ ਬਿਹਾਰ ’ਚ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਸਰਕਾਰ ਬਣਨ ਦੀ ਸੰਭਾਵਨਾ ਹੈ। ਇਸ ਵਾਰ ਹਾਲਾਤ ਕੁਝ ਵੱਖਰੇ ਹਨ ਕਿਉਂਕਿ ਬੀਜੇਪੀ ਕੋਲ ਨਿਤੀਸ਼ ਦੀ ਪਾਰਟੀ ਤੋਂ ਵੱਧ ਸੀਟਾਂ ਹਨ। ਇਸ ਲਈ ਬੀਜੇਪੀ ਲੀਡਰਾਂ ਦੇ ਤੇਵਰ ਕੁਝ ਬਦਲਣ ਲੱਗੇ ਹਨ।
ਬੀਜੇਪੀ ਨੂੰ ਹੁਣ ਨਿਤੀਸ਼ ਕੁਮਾਰ ਦੀ ਸ਼ਰਾਬਬੰਦੀ ਵੀ ਚੁੱਬਣ ਲੱਗੀ ਹੈ। ਨਿਤੀਸ਼ ਕੁਮਾਰ ਆਪਣੇ ਪਿਛਲੇ ਕਾਰਜਕਾਲ ਦੌਰਾਨ ਰਾਜ ਵਿੱਚ ਮੁਕੰਮਲ ਸ਼ਰਾਬਬੰਦੀ ਲਾਗੂ ਕਰ ਚੁੱਕੇ ਹਨ। ਉਂਝ ਕਾਫ਼ੀ ਹੱਦ ਤੱਕ ਇਹੋ ਆਸ ਹੈ ਕਿ ਇਹ ਫ਼ੈਸਲਾ ਇਸ ਕਾਰਜਕਾਲ ਦੌਰਾਨ ਵੀ ਕਾਇਮ ਰਹੇਗੀ ਪਰ ਹੁਣ ਨਿਤੀਸ਼ ਦੇ ਸਹਿਯੋਗੀ ਹੀ ਉਨ੍ਹਾਂ ਤੋਂ ਇਹ ਫ਼ੈਸਲਾ ਵਾਪਸ ਲੈਣ ਦੀ ਮੰਗ ਕਰ ਰਹੇ ਹਨ।
ਝਾਰਖੰਡ ਦੀ ਗੋਡਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਨੇ ਸ਼ਰਾਬਬੰਦੀ ਵਿੱਚ ਸੋਧ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਹੁਣ ਲੋਕ ਨੇਪਾਲ, ਬੰਗਾਲ, ਝਾਰਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਤੋਂ ਸ਼ਰਾਬ ਦਾ ਪ੍ਰਬੰਧ ਕਰ ਲੈਂਦੇ ਹਨ। ਇਸ ਨਾਲ ਸੂਬੇ ਨੂੰ ਜਿੱਥੇ ਆਬਕਾਰੀ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਹੋਟਲ ਉਦਯੋਗ ਵੀ ਪ੍ਰਭਾਵਿਤ ਹੋ ਰਹੇ ਹਨ। ਇਸ ਦੇ ਨਾਲ ਹੀ ਪੁਲਿਸ ਤੇ ਐਕਸਾਈਜ਼ ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਦਿੰਦੇ ਹਨ।
ਦੀਵਾਲੀ ਦੀ ਰਾਤ ਆਸਮਾਨ 'ਚੋਂ ਉੱਤਰੇਗਾ ਧੂੰਆ, ਬਾਰਸ਼ ਵੀ ਹੋਏਗੀ, ਮੌਸਮ ਵਿਭਾਗ ਦੀ ਭਵਿੱਖਬਾਣੀ
ਦੱਸ ਦੇਈਏ ਕਿ ਚੋਣ ਪ੍ਰਚਾਰ ਦੌਰਾਨ ਵੀ ਨੀਤੀਸ਼ ਕੁਮਾਰ ਸ਼ਰਾਬਬੰਦੀ ਕਾਰਨ ਨਿਸ਼ਾਨੇ ’ਤੇ ਰਹੇ ਹਨ। ਚਿਰਾਗ਼ ਪਾਸਵਾਨ ਨੇ ਕਿਹਾ ਸੀ ਕਿ ਸ਼ਰਾਬਬੰਦੀ ਕਾਰਣ ਬਿਹਾਰ ਦੇ ਬੇਰੁਜ਼ਗਾਰਾਂ ਨੂੰ ਸ਼ਰਾਬ ਦੇ ਸਮੱਗਲਰ ਬਣਾਇਆ ਜਾ ਰਿਹਾ ਹੈ ਪਰ ਤਦ ਨਿਤੀਸ਼ ਕੁਮਾਰ ਨੇ ਚਿਰਾਗ਼ ਪਾਸਵਾਨ ਨੂੰ ‘ਬੱਚਾ’ ਆਖਿਆ ਸੀ। ਨਾਲ ਹੀ ਕਿਹਾ ਸੀ ਕਿ ਅਜਿਹੇ ਬਿਆਨਾਂ ਨਾਲ ਕਿਸੇ ਬੱਚੇ ਨੂੰ ਪਬਲੀਸਿਟੀ ਮਿਲ ਰਹੀ ਹੈ, ਤਾਂ ਕੀ ਬੁਰਾਈ ਹੈ। ਫਿਰ ਇਸ ਦੇ ਜਵਾਬ ਵਿੱਚ ਚਿਰਾਗ਼ ਨੇ ਕਿਹਾ ਸੀ ਕਿ ਮੇਰੇ ਵਿਰੁੱਧ ਬੋਲਣ ਨਾਲ ਜੇ ਕੋਈ ਅੱਗੇ ਵਧਦਾ ਹੈ, ਤਾਂ ਇਹ ਵਧੀਆ ਗੱਲ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ