ਪੜਚੋਲ ਕਰੋ
Bihar Election 2020 Results LIVE: ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਦਾਅਵਾ, ਅੱਜ ਨਹੀਂ ਤਾਂ ਕੱਲ੍ਹ ਬੀਜੇਪੀ ਦਾ ਹੀ ਹੋਏਗਾ ਮੁੱਖ ਮੰਤਰੀ
ਤਾਜ਼ਾ ਰੁਝਾਨਾਂ ਅਨੁਸਾਰ, ਰਾਸ਼ਟਰੀ ਜਨਤਾ ਦਲ, ਕਾਂਗਰਸ ਤੇ ਖੱਬੇਪੱਖੀ ਗਠਜੋੜ 124 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਜੇਡੀਯੂ ਤੇ ਭਾਜਪਾ ਦਾ ਐਨਡੀਏ 111 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ।
Background
ਨਵੀਂ ਦਿੱਲੀ: ਬਿਹਾਰ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ 'ਚ ਮਹਾਗਠਜੋੜ ਨੇ ਬੜ੍ਹਤ ਬਣਾਈ ਹੋਈ ਹੈ।
ਤਾਜ਼ਾ ਰੁਝਾਨਾਂ ਅਨੁਸਾਰ, ਰਾਸ਼ਟਰੀ ਜਨਤਾ ਦਲ, ਕਾਂਗਰਸ ਤੇ ਖੱਬੇਪੱਖੀ ਗਠਜੋੜ 124 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਜੇਡੀਯੂ ਤੇ ਭਾਜਪਾ ਦਾ ਐਨਡੀਏ 111 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ।
ਮਹਾਂਗਠਜੋੜ ਵਿੱਚ ਆਰਜੇਡੀ 87, ਕਾਂਗਰਸ 25 ਤੇ ਖੱਬੇ 12 ਸੀਟਾਂ ਤੋਂ ਅੱਗੇ ਹੈ। ਇਸ ਦੇ ਨਾਲ ਹੀ, ਐਨਡੀਏ ਵਿੱਚ ਭਾਜਪਾ 56 ਸੀਟਾਂ, ਜੇਡੀਯੂ 49, ਹੈਮ ਚਾਰ ਤੇ ਵੀਆਈਪੀ 2 ਸੀਟਾਂ ਤੋਂ ਅੱਗੇ ਹੈ।
16:46 PM (IST) • 11 Nov 2020
ਕਾਂਗਰਸ ਨੇਤਾ ਰਿਸ਼ੀ ਮਿਸ਼ਰਾ ਨੇ ਬਿਹਾਰ ਕਾਂਗਰਸ ਦੇ ਪ੍ਰਧਾਨ ਮਦਨ ਮੋਹਨ ਝਾਅ ਖ਼ਿਲਾਫ਼ ਵੱਡਾ ਦੋਸ਼ ਲਾਇਆ। ਉਨ੍ਹਾਂ ਕਿਹਾ, “ਸਾਡੀ ਸਰਕਾਰ ਅੱਜ ਕਾਂਗਰਸ ਪ੍ਰਧਾਨ ਮਦਨ ਮੋਹਨ ਝਾਅ ਕਾਰਨ ਨਹੀਂ ਬਣ ਸਕੀ। ਤੁਸੀਂ 40 ਸਾਲਾਂ ਤੋਂ ਮਿਥੀਲਾਂਚਲ ਵਿੱਚ ਰਾਜਨੀਤੀ ਕਰ ਰਹੇ ਹੋ। ਆਰਜੇਡੀ ਨੇ ਤੁਹਾਨੂੰ 70 ਸੀਟਾਂ ਦਿੱਤੀਆਂ ਤੇ ਤੁਸੀਂ ਸਿਰਫ 19 ਸੀਟਾਂ ਜਿੱਤੀਆਂ। ਖੱਬੀਆਂ ਧਿਰਾਂ ਤੁਹਾਡੇ ਨਾਲੋਂ ਵਧੀਆ ਪ੍ਰਦਰਸ਼ਨ ਕਰਦੀਆਂ ਹਨ। ਮੈਂ ਸੋਨੀਆ ਜੀ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਨੂੰ ਕਾਂਗਰਸੀਆਂ ਨੂੰ ਬਚਾਓ।”
13:56 PM (IST) • 11 Nov 2020
ਬਿਹਾਰ ਚੋਣਾਂ ਨੂੰ ਲੈ ਕੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਹੈ ਕਿ ਬਿਹਾਰ ਵਿੱਚ ਬੀਜੇਪੀ ਦਾ ਹੀ ਮੁੱਖ ਮੰਤਰੀ ਹੋਏਗਾ। ਉਨ੍ਹਾਂ ਕਿਹਾ ਕਿ ਇਹ ਹੋਣਾ ਹੀ ਹੈ ਅੱਜ ਨਹੀਂ ਤਾਂ ਕੱਲ੍ਹ ਬੀਜੇਪੀ ਦਾ ਹੀ ਮੁੱਖ ਮੰਤਰੀ ਹੋਏਗਾ। ਗਿਰੀਰਾਜ ਸਿੰਘ ਨੇ ਰਾਜਦ ਸਮੇਤ ਮਹਾਂਗੱਠਜੋੜ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜਨਤਾ ਨੇ ਤੇਜਸ਼ਵੀ ਯਾਦਵ ਦੇ ਉਤਸ਼ਾਹ ਨੂੰ ਨਕਾਰ ਦਿੱਤਾ ਹੈ। ਬਿਹਾਰ ਦੇ ਲੋਕ ਐਨਡੀਏ ਦੇ ਨਾਲ ਹਨ। ਰਾਜਦ ਨੂੰ ਲੈ ਕੇ ਜਨਤਾ ਵਿੱਚ ਕੋਈ ਉਤਸ਼ਾਹ ਨਹੀਂ।
Load More
Tags :
Bihar Results Tejashwi Yadav Bihar Chunav Bihar Chunav Nateeja Bihar Election 2020 Bihar Election Results 2020ਏਬੀਪੀ ਸਾਂਝਾ ਤੇ ਸਭ ਤੋਂ ਪਹਿਲਾਂ ਪੰਜਾਬੀ ਵਿਚ ਪੜ੍ਹੋ ਸਾਰੀਆਂ ਤਾਜ਼ੀਆਂ ਤੇ ਵੱਡੀਆ ਖ਼ਬਰਾਂ | ਬਾਲੀਵੁੱਡ, ਖੇਡਾਂ, ਕੋਵਿਡ-19 ਵੈਕਸੀਨ ਅਪਡੇਟਸ ਬਾਰੇ ਸਭ ਲਈ ਸਭ ਤੋਂ ਭਰੋਸੇਮੰਦ ਪੰਜਾਬੀ ਨਿਊਜ਼ ਵੈੱਬਸਾਈਟ ਏਬੀਪੀ ਸਾਂਝਾ ਤੇ | ਹੋਰ ਸਬੰਧਤ ਖਬਰਾਂ ਲਈ, ਫੋਲੋ ਕਰੋ : ਏਬੀਪੀ ਸਾਂਝਾ
New Update






















