Bihar Election Results: ਰੁਝਾਨਾਂ 'ਚ ਤੇਜੱਸਵੀ ਯਾਦਵ ਨੂੰ ਮਿਲਿਆ ਬਹੁਮਤ, ਜਾਣੋ ਹੁਣ ਤਕ ਕੌਣ ਕਿੰਨੀਆਂ ਸੀਟਾਂ 'ਤੇ ਅੱਗੇ
ਮਹਾਗਠਜੋੜ 'ਚ ਆਰਜੇਡੀ 87, ਕਾਂਗਰਸ 25 'ਤੇ ਲੈਫਟ 12 ਸੀਟਾਂ 'ਤੇ ਅੱਗੇ ਹੈ। ਐਨਡੀਏ 'ਚ ਬੀਜੇਪੀ 56 'ਤੇ, ਜੇਡੀਯੂ 49 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

ਬਿਹਾਰ ਵਿਧਾਨ ਸਭਾ ਚੋਣਾਂ ਤਹਿਤ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਤਾਜ਼ਾ ਰੁਝਾਨਾਂ ਦੇ ਮੁਤਾਬਕ ਆਰਜੇਡੀ, ਕਾਂਗਰਸ ਤੇ ਲੈਫਟ ਦਾ ਮਹਾਗਠਜੋੜ 124 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਉੱਥੇ ਹੀ ਜੇਡੀਯੂ ਤੇ ਬੀਜੇਪੀ ਦਾ ਐਨਡੀਏ 111 ਸੀਟਾਂ 'ਤੇ ਅੱਗੇ ਹੈ।
ਮਹਾਗਠਜੋੜ 'ਚ ਆਰਜੇਡੀ 87, ਕਾਂਗਰਸ 25 'ਤੇ ਲੈਫਟ 12 ਸੀਟਾਂ 'ਤੇ ਅੱਗੇ ਹੈ। ਐਨਡੀਏ 'ਚ ਬੀਜੇਪੀ 56 'ਤੇ, ਜੇਡੀਯੂ 49 ਸੀਟਾਂ 'ਤੇ ਅੱਗੇ ਚੱਲ ਰਹੀ ਹੈ।
ਕੇਂਦਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਲਈ ਮੀਟਿੰਗ ਤੈਅ, ਖੇਤੀਬਾੜੀ ਮੰਤਰੀ ਵੀ ਰਹਿਣਗੇ ਹਾਜ਼ਰ
ਬਿਹਾਰ ਵਿਧਾਨ ਸਭਾ ਚੋਣ ਜਿੱਤਣ ਲਈ ਬਹੁਤ ਦਾ ਅੰਕੜਾ 122 ਹੈ। ਬਿਹਾਰ 'ਚ 243 ਵਿਧਾਨ ਸਭਾ ਹਲਕਿਆਂ ਦੇ 38 ਜ਼ਿਲ੍ਹਿਆਂ 'ਚ 55 ਵੋਟਿੰਗ ਕੇਂਦਰ ਬਣਾਏ ਗਏ ਹਨ। ਇਨ੍ਹਾਂ ਮਤਗਣਨਾ ਕੇਂਦਰਾਂ 'ਚ 414 ਹਾਲ ਬਣਾਏ ਗਏ ਹਨ।
ਪੰਜਾਬ 'ਚ CBI ਨੂੰ ਕਿਸੇ ਵੀ ਕੇਸ ਦੀ ਜਾਂਚ ਲਈ ਸੂਬਾ ਸਰਕਾਰ ਤੋਂ ਲੈਣੀ ਪਵੇਗੀ ਇਜਾਜ਼ਤ, ਕੈਪਟਨ ਸਰਕਾਰ ਦਾ ਵੱਡਾ ਫੈਸਲਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ





















