(Source: ECI | ABP NEWS)
Bihar Elections 2025: AAP ਨੇ ਜਾਰੀ ਕੀਤੀ 48 ਉਮੀਦਵਾਰਾਂ ਦੀ ਦੂਜੀ ਲਿਸਟ, ਹੁਣ ਤੱਕ 59 ਸੀਟਾਂ ਲਈ ਉਮੀਦਵਾਰ ਐਲਾਨੇ
ਬਿਹਾਰ ਵਿਧਾਨ ਸਭਾ ਚੋਣ 2025 ਦੀਆਂ ਤਿਆਰੀਆਂ ਦੇ ਦੌਰਾਨ, ਆਮ ਆਦਮੀ ਪਾਰਟੀ (AAP) ਨੇ ਮੰਗਲਵਾਰ ਨੂੰ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ 48 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ।

ਬਿਹਾਰ ਵਿਧਾਨ ਸਭਾ ਚੋਣ 2025 ਨੂੰ ਲੈ ਕੇ ਹਰ ਪਾਰਟੀ ਪੱਬਾਂ ਭਾਰ ਹੋਈ ਪਈ ਹੈ। ਚੋਣਾਂ ਦੀਆਂ ਤਿਆਰੀਆਂ ਦੇ ਦੌਰਾਨ, ਆਮ ਆਦਮੀ ਪਾਰਟੀ (AAP) ਨੇ ਮੰਗਲਵਾਰ 14 ਅਕਤੂਬਰ ਦੇਰ ਰਾਤ ਨੂੰ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ 48 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ। ਪਾਰਟੀ ਵੱਲੋਂ ਲਿਸਟ ਜਾਰੀ ਕੀਤੀ ਹੈ।
दिल्ली-पंजाब में बदलाव के बाद,✊
— Aam Aadmi Party - Bihar (@AAPBihar) October 14, 2025
बिहार में भी AAP जिंदाबाद‼🧹
बिहार विधानसभा चुनाव के लिए आम आदमी पार्टी के प्रत्याशियों की दूसरी सूची जारी!📃
अबतक कुल 59 उम्मीदवारों के नाम की घोषणा कर दी गयी है।📢
AAP के सभी उम्मीदवारों को बधाई एवं सफलता की शुभकामनाएँ!✌💐… pic.twitter.com/g5hen87MHI

AAP ਦੀ ਦੂਜੀ ਸੂਚੀ ਵਿੱਚ ਰਾਜੇਂਦਰ ਪ੍ਰਸਾਦ ਸਿੰਘ ਨੂੰ ਲਾਲਗੰਜ, ਪ੍ਰੇਮ ਪ੍ਰਾਪਤ ਸਿੰਘ ਨੂੰ ਛਪਰਾ, ਇੰਦਰਜੀਤ ਜ਼ੋਤਿਕਰ ਨੂੰ ਹਥੁਆ ਅਤੇ ਆਦਿਤਿਆ ਲਾਲ ਨੂੰ ਪੂਰਨੀਆ ਤੋਂ ਚੋਣੀ ਮੈਦਾਨ ਵਿੱਚ ਉਤਰਾਇਆ ਗਿਆ ਹੈ।

ਹੁਣ ਤੱਕ AAP ਨੇ ਕੁੱਲ 59 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ 11 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਸੀ। ਇਸ ਤਰ੍ਹਾਂ, ਹੁਣ ਤੱਕ AAP ਨੇ ਕੁੱਲ 59 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ।
ਜਾਣਕਾਰੀ ਲਈ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਬਿਹਾਰ ਦੀਆਂ ਸਾਰੀਆਂ 243 ਸੀਟਾਂ 'ਤੇ ਚੋਣ ਲੜ ਰਹੀ ਹੈ। 48 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਹੋਣ ਦੇ ਨਾਲ, AAP ਨੇ ਹੁਣ ਤੱਕ ਕੁੱਲ 59 ਵਿਧਾਨ ਸਭਾ ਖੇਤਰਾਂ ਲਈ ਆਪਣੇ ਉਮੀਦਵਾਰਾਂ ਦੇ ਨਾਮ ਐਲਾਨ ਕਰ ਦਿੱਤੇ ਹਨ।
ਇਸ ਤੋਂ ਪਹਿਲਾਂ, ਆਮ ਆਦਮੀ ਪਾਰਟੀ ਨੇ 11 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ ਬੇਗੂਸਰਾਇ, ਬਾਂਕੀਪੁਰ, ਕੁਸ਼ੇਸ਼ਵਰਸਥਾਨ ਅਤੇ ਫੁਲਵਾਰੀਸ਼ਰੀਫ਼ ਵਰਗੀਆਂ ਸੀਟਾਂ ਲਈ ਉਮੀਦਵਾਰਾਂ ਦੇ ਨਾਮ ਸ਼ਾਮਿਲ ਸਨ।
ਦੂਜੇ ਪਾਸੇ, BJP ਨੇ ਵੀ ਬਿਹਾਰ ਵਿਧਾਨ ਸਭਾ ਚੋਣ ਲਈ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਕੁੱਲ 71 ਆਗੂਆਂ ਨੂੰ ਟਿਕਟ ਦਿੱਤਾ ਗਿਆ ਹੈ। ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਤਾਰਾਪੁਰ ਅਤੇ ਦੂਜੇ ਉਪ ਮੁੱਖ ਮੰਤਰੀ ਵਿਜੇ ਸਿੰਹਾ ਨੂੰ ਲਖੀਸਰਾਇ ਤੋਂ ਚੋਣੀ ਮੈਦਾਨ ਵਿੱਚ ਉਤਰਾਇਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















