ਪੜਚੋਲ ਕਰੋ
Advertisement
ਬਿਹਾਰ ਤੋਂ ਕਾਂਗਰਸ ਦੀ ਵਾਪਸੀ! ਐਗਜ਼ਿਟ ਪੋਲ ਮਗਰੋਂ ਨਵੀਂ ਆਸ, ਸੁਰਜੇਵਾਲਾ ਤੇ ਅਵਿਨਾਸ਼ ਪਾਂਡੇ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਨਵੰਬਰ ਨੂੰ ਸਾਹਮਣੇ ਆਉਣਗੇ ਪਰ ਨਤੀਜਿਆਂ ਤੋਂ ਪਹਿਲਾਂ ਆਏ ਐਗਜ਼ਿਟ ਪੋਲ ਨੇ ਬਿਹਾਰ ਦੀ ਸਥਿਤੀ ਤਕਰੀਬਨ ਸਾਫ ਕਰ ਦਿੱਤੀ ਹੈ।
ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਨਵੰਬਰ ਨੂੰ ਸਾਹਮਣੇ ਆਉਣਗੇ ਪਰ ਨਤੀਜਿਆਂ ਤੋਂ ਪਹਿਲਾਂ ਆਏ ਐਗਜ਼ਿਟ ਪੋਲ ਨੇ ਬਿਹਾਰ ਦੀ ਸਥਿਤੀ ਤਕਰੀਬਨ ਸਾਫ ਕਰ ਦਿੱਤੀ ਹੈ। ਐਗਜ਼ਿਟ ਪੋਲ 'ਚ ਮਹਾਗੱਠਜੋੜ ਦਾ ਪੱਲੜਾ ਭਾਰੀ ਨਜ਼ਰ ਆ ਰਿਹਾ ਹੈ। ਕਾਂਗਰਸ ਵੀ ਇਸ ਮਹਾਗੱਠਜੋੜ ਦਾ ਹਿੱਸਾ ਹੈ। ਇਸ ਦੇ ਮੱਦੇਨਜ਼ਰ, ਕਾਂਗਰਸ ਹਾਈ ਕਮਾਨ ਨੇ ਵੱਡੀ ਜ਼ਿੰਮੇਵਾਰੀ ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਤੇ ਅਵਿਨਾਸ਼ ਪਾਂਡੇ ਨੂੰ ਸੌਂਪੀ ਹੈ।
ਜੇ ਐਗਜ਼ਿਟ ਪੋਲ ਦੀ ਮੰਨੀਏ ਤਾਂ ਨਿਤੀਸ਼ ਕੁਮਾਰ ਲਈ ਐਂਟੀ-ਇਨਕੰਬੈਂਸੀ ਲਹਿਰ ਇਕ ਵੱਡੀ ਚੁਣੌਤੀ ਸਾਬਤ ਹੋਈ ਹੈ।ਕਾਂਗਰਸੀ ਪ੍ਰਧਾਨ ਸੋਨੀਆ ਗਾਂਧੀ ਨੇ ਰਣਦੀਪ ਸਿੰਘ ਸੁਰਜੇਵਾਲਾ ਤੇ ਅਵਿਨਾਸ਼ ਪਾਂਡੇ ਨੂੰ ਬਿਹਾਰ ਦਾ ਸੁਪਰਵਾਈਜ਼ਰ ਨਿਯੁਕਤ ਕੀਤਾ ਹੈ। ਇਸੇ ਦੇ ਮੱਦੇਨਜ਼ਰ ਦੋਨੋਂ ਨੇਤਾ ਅੱਜ ਪਟਨਾ ਪਹੁੰਚਣਗੇ। ਇਹ ਦੋਨੋਂ ਬਿਹਾਰ ਚੋਣ ਨਤੀਜਿਆਂ ਤੋਂ ਬਾਅਦ, ਸਥਿਤੀ 'ਤੇ ਕੇਂਦਰੀ ਲੀਡਰਸ਼ਿਪ ਨਾਲ ਗੱਲ ਬਾਤ ਕਰਨਗੇ ਤੇ ਜੋ ਵੀ ਫੈਸਲਾ ਹੋਇਆ ਉਹ ਲੈਣਗੇ।
ਸ਼ਨੀਵਾਰ ਨੂੰ ਆਏ ਐਗਜ਼ਿਟ ਪੋਲ ਮੁਤਾਬਕ ਮਹਾਗੱਠਜੋੜ ਨੂੰ ਬੜਤ ਮਿਲਦੀ ਨਜ਼ਰ ਆ ਰਹੀ ਹੈ।ਸਾਰੇ ਐਗਜ਼ਿਟ ਪੋਲ ਨੇ RJD ਨੂੰ ਵੱਡੀ ਪਾਰਟੀ ਦੇ ਰੂਪ ਵਜੋਂ ਉਭਰਨ ਦਾ ਅਨੁਮਾਨ ਲਾਇਆ ਹੈ। ਚਾਣਕਿਆ-CNN News18 ਮਹਾਗੱਠਜੋੜ - 180, ਐਨਡੀਏ - 55, ਹੋਰ - 08 Times Now C-Voter ਮਹਾਗੱਠਜੋੜ - 120, ਐਨਡੀਏ - 116, ਹੋਰ - 07 ਰਿਪਬਲਿਕ ਟੀਵੀ-ਜਨ ਕੀ ਬਾਤ ਮਹਾਗੱਠਜੋੜ - 128, ਐਨਡੀਏ - 104, ਹੋਰ - 11 ਏਬੀਪੀ-ਸੀ ਵੋਟਰ ਮਹਾਗੱਠਜੋੜ- 108-131, ਐਨਡੀਏ- 108-128, ਹੋਰ- 01-03 TV9- ਭਾਰਤ ਵਰਸ਼ ਮਹਾਗੱਠਜੋੜ - 120, ਐਨਡੀਏ - 115, ਹੋਰ - 08 ਇੰਡੀਆ ਟੂਡੇ - ਐਕਸਿਸ ਮਾਈ ਇੰਡੀਆ ਮਹਾਗੱਠਜੋੜ- 139-161, ਐਨਡੀਏ- 69-91, ਹੋਰ- 3-10Congress President Sonia Gandhi appoints Congress General Secretaries Randeep Singh Surjewala & Avinash Pandey as Observers of Bihar; both leaders will be reaching Patna today. They'll decide on political activities post poll results after talks with central leadership: Sources
— ANI (@ANI) November 8, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਬਾਲੀਵੁੱਡ
ਮਨੋਰੰਜਨ
ਪੰਜਾਬ
ਸਿਹਤ
Advertisement