ਬਿਹਾਰ 'ਚ ਵੋਟਿੰਗ ਤੋਂ ਇਕ ਦਿਨ ਪਹਿਲਾਂ ਬਵਾਲ, ਦੁਰਗਾ ਮੂਰਤੀ ਵਿਸਰਜਨ ਦੌਰਾਨ ਚੱਲੀ ਗੋਲ਼ੀ ਨਾਲ ਇਕ ਦੀ ਮੌਤ
ਪੁਲਿਸ ਅਤੇ ਲੋਕਾਂ ਦੇ ਵਿਚ ਮਾਰਕੁੱਟ ਤੇ ਪੱਥਰਬਾਜ਼ੀ ਹੋਈ ਹੈ। ਵਿਅਕਤੀ ਦੀ ਮੌਤ ਤੋਂ ਬਾਅਦ ਲੋਕਾਂ 'ਚ ਤਣਾਅ ਦਾ ਮਾਹੌਲ ਹੈ। ਭੀੜ ਤੇ ਹਮਲੇ 'ਚ 17 ਪੁਲਿਸ ਕਰਮੀ ਜ਼ਖਮੀ ਹੋਏ ਹਨ।
ਪਟਨਾ: ਬਿਹਾਰ 'ਚ ਪਹਿਲੇ ਗੇੜ ਦੀ ਵੋਟਿੰਗ ਤੋਂ ਪਹਿਲਾਂ ਮੁੰਗੇਰ 'ਚ ਦੁਰਗਾ ਮੂਰਤੀ ਵਿਸਰਜਨ ਨੂੰ ਲੈਕੇ ਹੰਗਾਮਾ ਹੋ ਗਿਆ। ਹੰਗਾਮਾ ਪੁਲਿਸ ਅਤੇ ਲੋਕਾਂ ਵਿਚਾਲੇ ਹੋਇਆਆ। ਇਸ ਦੌਰਾਨ ਚੱਲੀ ਗੋਲੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ।
ਇਸ ਦੌਰਾਨ ਪੁਲਿਸ ਅਤੇ ਲੋਕਾਂ ਦੇ ਵਿਚ ਮਾਰਕੁੱਟ ਤੇ ਪੱਥਰਬਾਜ਼ੀ ਹੋਈ ਹੈ। ਵਿਅਕਤੀ ਦੀ ਮੌਤ ਤੋਂ ਬਾਅਦ ਲੋਕਾਂ 'ਚ ਤਣਾਅ ਦਾ ਮਾਹੌਲ ਹੈ। ਭੀੜ ਤੇ ਹਮਲੇ 'ਚ 17 ਪੁਲਿਸ ਕਰਮੀ ਜ਼ਖਮੀ ਹੋਏ ਹਨ। ਪਥਰਾਅ 'ਤੇ ਗੋਲ਼ੀਬਾਰੀ ਦੇ ਵਿਚ ਅਫਵਾਹ ਵੀ ਫੈਲਾਈ ਗਈ ਜਿਸ ਨਾਲ ਮਾਹੌਲ ਖਰਾਬ ਹੋ ਗਿਆ।
Karwa Chauth 2020: ਆਉਣ ਵਾਲਾ ਹੈ ਕਰਵਾ ਚੌਥ, ਜਾਣੋ ਤਾਰੀਖ, ਪੂਜਾ ਵਿਧੀ, ਸ਼ੁੱਭ ਮਹੂਰਤ ਤੇ ਚੰਨ੍ਹ ਨਿਕਲਣ ਦਾ ਸਮਾਂ
ਇਸ ਮਾਮਲੇ 'ਚ ਚਸ਼ਮਦੀਦਾਂ ਮੁਤਾਬਕ ਮੂਰਤੀ ਵਿਸਰਜਨ ਲਈ ਲਾਈਨ 'ਚ ਲੱਗੇ ਸਾਰੇ ਦੇਵੀ ਦੀ ਮੂਰਤੀ ਵਿਸਰਜਨ ਦਾ ਇੰਤਜ਼ਾਰ ਕਰ ਰਹੇ ਸਨ। ਇਸ ਦੌਰਾਨ ਕੁਝ ਪੁਲਿਸ ਵਾਲੇ ਪੰਡਿਤ ਦੀਨ ਦਿਆਲ ਚੌਕ ਕੋਲ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਮੂਰਤੀ ਵਿਸਰਜਨ ਕਮੇਟੀ ਦੇ ਲੋਕਾਂ 'ਤੇ ਦਬਾਅ ਪਾਉਣ ਲੱਗੇ।
ਇਸ ਨਾਲ ਮੂਰਤੀ ਵਿਸਰਜਨ ਕਮੇਟੀ ਤੇ ਪੁਲਿਸ ਵਿਚਾਲੇ ਨੋਕ ਝੋਕ ਹੋਈ ਤੇ ਪੁਲਿਸ ਨੇ ਗੋਲ਼ੀ ਚਲਾ ਦਿੱਤੀ।
ਕੇਂਦਰੀ ਰੇਲ ਮੰਤਰੀ ਦੀ ਕੈਪਟਨ ਨੂੰ ਦੋ ਟੁੱਕ, ਪੰਜਾਬ 'ਚ ਰੇਲ ਸੇਵਾਵਾਂ ਦੀ ਪੂਰਨ ਬਹਾਲੀ ਯਕੀਨੀ ਬਣਾਈ ਜਾਵੇ ਭਾਰਤ ਪਹੁੰਚੇ ਅਮਰੀਕਾ ਦੇ ਵਿਦੇਸ਼ ਤੇ ਰੱਖਿਆ ਮੰਤਰੀ, ਦੋ ਪੱਖੀ ਵਾਰਤਾ 'ਚ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ