ਪਾਕਿ ਦੇ ਡ੍ਰੋਨ 'ਤੇ ਸਬੂਤਾਂ ਨਾਲ ਵੱਡਾ ਖ਼ੁਲਾਸਾ ਕਰਨਗੇ ਮਜੀਠੀਆ
ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਡ੍ਰੋਨ ਰਾਹੀਂ ਪੰਜਾਬ ਵਿੱਚ ਹਥਿਆਰ ਭੇਜਣ ਦੇ ਮਸਲੇ 'ਤੇ ਮਜੀਠੀਆ ਨੇ ਕਿਹਾ ਕਿ ਇਕ ਦਿਨ ਇੰਤਜ਼ਾਰ ਕਰੋ, ਸਾਰੇ ਸਬੂਤਾਂ ਸਮੇਤ ਉਹ ਖ਼ੁਲਾਸਾ ਕਰਨਗੇ। ਮਜੀਠੀਆ ਭਲਕੇ ਦੁਬਾਰਾ ਪ੍ਰੈੱਸ ਕਾਨਫਰੰਸ ਕਰਨਗੇ।
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਵਾਅਦੇ ਪੂਰੇ ਕਰਨ ਵਾਲੇ ਪੋਸਟਰਾਂ ਦਾ ਜਵਾਬ ਦੇਣ ਲਈ ਅਕਾਲੀ ਦਲ ਲੀਡਰ ਬਿਕਰਮ ਮਜੀਠੀਆ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਕਿਸਾਨ ਕਰਜ਼ਾ ਮੁਆਫੀ ਦੇ ਮਸਲੇ 'ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ।
ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਡ੍ਰੋਨ ਰਾਹੀਂ ਪੰਜਾਬ ਵਿੱਚ ਹਥਿਆਰ ਭੇਜਣ ਦੇ ਮਸਲੇ 'ਤੇ ਮਜੀਠੀਆ ਨੇ ਕਿਹਾ ਕਿ ਇਕ ਦਿਨ ਇੰਤਜ਼ਾਰ ਕਰੋ, ਸਾਰੇ ਸਬੂਤਾਂ ਸਮੇਤ ਉਹ ਖ਼ੁਲਾਸਾ ਕਰਨਗੇ। ਮਜੀਠੀਆ ਭਲਕੇ ਦੁਬਾਰਾ ਪ੍ਰੈੱਸ ਕਾਨਫਰੰਸ ਕਰਨਗੇ।
ਉਨ੍ਹਾਂ ਦੱਸਿਆ ਕਿ ਕਾਂਗਰਸ ਪੱਖੀ ਰੱਜੇ-ਪੁੱਜੇ ਕਿਸਾਨਾਂ ਦਾ ਹੀ ਕਰਜ਼ਾ ਮੁਆਫ਼ ਕੀਤਾ ਗਿਆ ਹੈ। ਉਨ੍ਹਾਂ ਸਰਕਾਰ 'ਤੇ ਇਲਜ਼ਮ ਲਾਇਆ ਕਿ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਇਸ ਦੌਰਾਨ ਉਨ੍ਹਾਂ ਕੈਪਟਨ ਦੀ ਕਰਜ਼ਾ ਮੁਆਫ਼ੀ ਸਪੀਚ ਦੀਆਂ ਕੁਝ ਵੀਡੀਓ ਕਲਿੱਪਜ਼ ਵੀ ਚਲਾਈਆਂ।
ਮਜੀਠੀਆ ਨੇ ਖ਼ੁਲਾਸਾ ਕੀਤਾ ਕਿ ਇੱਕ ਕਾਂਗਰਸੀ ਲੀਡਰ ਤੇ ਉਸ ਦੀ ਮਾਤਾ ਦਾ 3.94 ਲੱਖ ਰੁਪਏ ਕਰਜ਼ਾ ਮੁਆਫ ਕੀਤਾ ਗਿਆ ਹੈ। ਉਨ੍ਹਾਂ ਇੱਕ ਆਮ ਕਿਸਾਨ ਗੁਰਸੇਵਕ ਸਿੰਘ ਨੂੰ ਪੇਸ਼ ਕੀਤਾ ਜਿਨ੍ਹਾਂ ਸਿਰ ਡੇਢ ਲੱਖ ਰੁਪਏ ਕਰਜ਼ਾ ਹੈ, ਪਰ ਸਰਕਾਰ ਨੇ ਉਨ੍ਹਾਂ ਦਾ ਸਿਰਫ ਇੱਕ ਰੁਪਏ ਚਾਰ ਪੈਸੇ ਕਰਜ਼ਾ ਮੁਆਫ ਕਰ ਕੇ ਖ਼ਾਨਾਪੂਰਤੀ ਕੀਤੀ ਹੈ।