Davos 'ਚ ਬਿੱਲ ਗੇਟਸ ਨੇ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨਾਲ ਕੀਤੀ ਮੁਲਾਕਾਤ, ਭਾਰਤ ਦੀ ਟੀਕਾਕਰਨ ਮੁਹਿੰਮ ਦੀ ਕੀਤੀ ਸ਼ਲਾਘਾ
Davos WEF 2022: ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵਿੱਟਰ 'ਤੇ ਬਿਲ ਗੇਟਸ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ ਤੇ ਲਿਖਿਆ, 'WEF22 'ਤੇ ਬਿਲ ਗੇਟਸ ਨਾਲ ਗੱਲਬਾਤ ਕਰਕੇ ਖੁਸ਼ੀ ਹੋਈ।
Davos WEF 2022: ਸਵਿਟਜ਼ਰਲੈਂਡ ਦੇ ਦਾਵੋਸ (Davos) 'ਚ ਪੰਜ ਦਿਨ ਚੱਲੀ ਵਿਸ਼ਵ ਆਰਥਿਕ ਫੋਰਮ (WEF) ਦੀ ਸਾਲਾਨਾ ਬੈਠਕ ਸਮਾਪਤ ਹੋ ਗਈ ਹੈ। ਕੋਵਿਡ-19 ਮਹਾਮਾਰੀ ਕਾਰਨ ਲਾਈਆਂ ਪਾਬੰਦੀਆਂ ਕਾਰਨ ਢਾਈ ਸਾਲਾਂ ਬਾਅਦ WEF ਦੀ ਸਾਲਾਨਾ ਮੀਟਿੰਗ ਹੋਈ। ਇਸ ਕਾਨਫਰੰਸ ਵਿੱਚ ਭਾਰਤ ਦੇ ਤਿੰਨ ਕੇਂਦਰੀ ਮੰਤਰੀ ਪਿਊਸ਼ ਗੋਇਲ, ਹਰਦੀਪ ਸਿੰਘ ਪੁਰੀ ਤੇ ਮਨਸੁਖ ਮੰਡਾਵੀਆ ਸ਼ਾਮਲ ਹੋਏ। ਇਸ ਦੌਰਾਨ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ ਸਿਹਤ ਮੰਤਰੀ ਮਨਸੁਖ ਮਾਂਡਵੀਆ ਨਾਲ ਮੁਲਾਕਾਤ ਵਿੱਚ ਭਾਰਤ ਦੀ ਟੀਕਾਕਰਨ ਮੁਹਿੰਮ ਦੀ ਸ਼ਲਾਘਾ ਕੀਤੀ।
ਬਿਲ ਗੇਟਸ ਨੇ ਭਾਰਤ ਦੀ ਵਿਸ਼ਾਲ ਟੀਕਾਕਰਨ ਮੁਹਿੰਮ ਦੀ ਕੀਤੀ ਸ਼ਲਾਘਾ- ਮਾਂਡਵੀਆ
ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵਿੱਟਰ 'ਤੇ ਬਿਲ ਗੇਟਸ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ ਤੇ ਲਿਖਿਆ, 'WEF22 'ਤੇ ਬਿਲ ਗੇਟਸ ਨਾਲ ਗੱਲਬਾਤ ਕਰਕੇ ਖੁਸ਼ੀ ਹੋਈ। ਉਹਨਾਂ ਨੇ ਕੋਵਿਡ 19 ਪ੍ਰਬੰਧਨ ਤੇ ਟੀਕਾਕਰਨ ਦੇ ਵੱਡੇ ਯਤਨਾਂ ਵਿੱਚ ਭਾਰਤ ਦੀ ਸਫਲਤਾ ਦੀ ਸ਼ਲਾਘਾ ਕੀਤੀ।
A pleasure to interact with @BillGates at #WEF22.
— Dr Mansukh Mandaviya (@mansukhmandviya) May 25, 2022
He appreciated India's success in #COVID19 management & mammoth vaccination efforts. pic.twitter.com/ZO2mxrvbK1
ਸਿਹਤ ਸੇਵਾਵਾਂ ਨਾਲ ਸਬੰਧਤ ਕਈ ਵਿਸ਼ਿਆਂ 'ਤੇ ਹੋਈ ਚਰਚਾ - ਮੰਡਵੀਆ
ਇੱਕ ਹੋਰ ਟਵੀਟ ਵਿੱਚ, ਮਨਸੁਖ ਮਾਂਡਵੀਆ ਨੇ ਲਿਖਿਆ, "ਅਸੀਂ ਸਿਹਤ ਸੰਭਾਲ ਨਾਲ ਸਬੰਧਤ ਵਿਸ਼ਿਆਂ ਦੀ ਇੱਕ ਵਿਆਪਕ ਲੜੀ 'ਤੇ ਚਰਚਾ ਕੀਤੀ, ਜਿਸ ਵਿੱਚ ਡਿਜੀਟਲ ਸਿਹਤ ਨੂੰ ਉਤਸ਼ਾਹਿਤ ਕਰਨਾ, ਰੋਗ ਨਿਯੰਤਰਣ ਪ੍ਰਬੰਧਨ ਤੇ ਕਫਾਇਤੀ ਅਤੇ ਗੁਣਵੱਤਾ ਵਾਲੇ ਮੈਡੀਕਲ ਉਪਕਰਨਾਂ ਦੇ ਵਿਕਾਸ ਨੂੰ ਮਜ਼ਬੂਤ ਕਰਨਾ ਆਦਿ ਸ਼ਾਮਲ ਹਨ।''
ਭਾਰਤ ਤੋਂ ਕੌਣ ਹੋਇਆ ਸ਼ਾਮਲ ?
ਦਾਵੋਸ ਵਿੱਚ WEF ਦੀ ਸਾਲਾਨਾ ਕਾਨਫਰੰਸ ਵਿੱਚ ਭਾਰਤ ਦੇ ਲਗਭਗ 100 ਵਪਾਰਕ ਪ੍ਰਤੀਨਿਧ ਅਤੇ 10 ਤੋਂ ਵੱਧ ਮੰਤਰੀਆਂ ਅਤੇ ਮੁੱਖ ਮੰਤਰੀਆਂ ਨੇ ਸ਼ਿਰਕਤ ਕੀਤੀ। ਭਾਰਤ ਤੋਂ ਅਧਿਕਾਰਤ ਵਫ਼ਦ ਦੀ ਅਗਵਾਈ ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕੀਤੀ। ਉਨ੍ਹਾਂ ਤੋਂ ਇਲਾਵਾ ਪੈਟਰੋਲੀਅਮ ਅਤੇ ਸ਼ਹਿਰੀ ਮਕਾਨ ਉਸਾਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਵੀ ਕਾਨਫਰੰਸ ਵਿੱਚ ਸ਼ਿਰਕਤ ਕੀਤੀ।
ਇਨ੍ਹਾਂ ਦੇ ਨਾਲ ਹੀ ਕਰਨਾਟਕ ਦੇ ਮੁੱਖ ਮੰਤਰੀ ਬੀਐਸ ਬੋਮਈ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨਮੋਹਨ ਰੈੱਡੀ ਦੇ ਨਾਲ-ਨਾਲ ਕਈ ਹੋਰ ਰਾਜਾਂ ਦੇ ਨੇਤਾਵਾਂ ਨੇ ਵੀ ਬੈਠਕ ਦੇ ਸੈਸ਼ਨਾਂ ਵਿੱਚ ਹਿੱਸਾ ਲਿਆ। ਕਾਨਫਰੰਸ ਵਿੱਚ ਭਾਰਤ ਦੇ 100 ਦੇ ਕਰੀਬ ਉਦਯੋਗਪਤੀਆਂ ਨੇ ਵੀ ਸ਼ਮੂਲੀਅਤ ਕੀਤੀ। ਹਾਲਾਂਕਿ ਇਸ ਵਾਰ ਕੁਝ ਵੱਡੇ ਚਿਹਰੇ ਕਾਨਫਰੰਸ ਵਿੱਚ ਸ਼ਾਮਲ ਨਹੀਂ ਹੋਏ, ਜੋ ਲਗਾਤਾਰ ਹਿੱਸਾ ਲੈਂਦੇ ਰਹੇ ਹਨ।