(Source: ECI/ABP News)
Bipin Rawat Funeral: ਸੀਡੀਐਸ ਬਿਪਿਨ ਰਾਵਤ ਪੰਚਤੱਤ 'ਚ ਵਿਲੀਨ, ਧੀਆਂ ਨੇ ਨਮ ਅੱਖਾਂ ਨਾਲ ਕੀਤਾ ਮਾਪਿਆਂ ਦਾ ਅੰਤਿਮ ਸੰਸਕਾਰ
ਜਨਰਲ ਬਿਪਿਨ ਰਾਵਤ ਜਦੋਂ ਆਪਣੀ ਅੰਤਿਮ ਯਾਤਰਾ 'ਤੇ ਗਏ ਤਾਂ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਲਈ ਸੜਕਾਂ 'ਤੇ ਖੜ੍ਹੇ ਹੋ ਗਏ। ਸੀਡੀਐਸ ਬਿਪਿਨ ਰਾਵਤ ਦੀ ਆਖਰੀ ਫੇਰੀ 'ਚ ਨਾਗਰਿਕਾਂ ਨੇ ਜਦੋਂ ਤਕ ਸੂਰਜ ਚੰਨ ਰਹੇਗਾ, ਬਿਪਿਨ ਜੀ ਨਾਮ ਰਹੇਗਾ'
![Bipin Rawat Funeral: ਸੀਡੀਐਸ ਬਿਪਿਨ ਰਾਵਤ ਪੰਚਤੱਤ 'ਚ ਵਿਲੀਨ, ਧੀਆਂ ਨੇ ਨਮ ਅੱਖਾਂ ਨਾਲ ਕੀਤਾ ਮਾਪਿਆਂ ਦਾ ਅੰਤਿਮ ਸੰਸਕਾਰ Bipin Rawat Funeral: CDS Bipin Rawat merged in Panchatat, daughters performed parents' funeral with tears in their eyes Bipin Rawat Funeral: ਸੀਡੀਐਸ ਬਿਪਿਨ ਰਾਵਤ ਪੰਚਤੱਤ 'ਚ ਵਿਲੀਨ, ਧੀਆਂ ਨੇ ਨਮ ਅੱਖਾਂ ਨਾਲ ਕੀਤਾ ਮਾਪਿਆਂ ਦਾ ਅੰਤਿਮ ਸੰਸਕਾਰ](https://feeds.abplive.com/onecms/images/uploaded-images/2021/12/10/f579b1b0aebb473eef8957fe981d39ca_original.webp?impolicy=abp_cdn&imwidth=1200&height=675)
Gen Bipin Rawat Last Rites : ਦੇਸ਼ ਦੇ ਪਹਿਲੇ ਸੀਡੀਐਸ ਜਨਰਲ ਬਿਪਿਨ ਰਾਵਤ ਦਾ ਪੰਚ ਤੱਤ 'ਚ ਵਿਲੀਨ ਹੋ ਗਏ ਹਨ। ਉਨ੍ਹਾਂ ਨੂੰ ਦਿੱਲੀ ਛਾਉਣੀ ਦੇ ਬੇਰਾਰ ਸਕੁਏਅਰ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਬਿਪਿਨ ਰਾਵਤ ਅਤੇ ਮਧੁਲਿਕਾ ਰਾਵਤ ਦੀਆਂ ਬੇਟੀਆਂ ਕ੍ਰਿਤਿਕਾ ਅਤੇ ਤਾਰਿਣੀ ਨੇ ਆਪਣੇ ਮਾਤਾ-ਪਿਤਾ ਦਾ ਅੰਤਿਮ ਸੰਸਕਾਰ ਕੀਤਾ। ਸੀਡੀਐਸ ਜਨਰਲ ਬਿਪਿਨ ਰਾਵਤ ਦੇ ਅੰਤਿਮ ਦਰਸ਼ਨਾਂ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਮਸ਼ਹੂਰ ਹਸਤੀਆਂ, ਹੋਰ ਦੇਸ਼ਾਂ ਦੇ ਅਧਿਕਾਰੀ ਸ਼ਮਸ਼ਾਨਘਾਟ ਪਹੁੰਚੇ।
ਜਨਰਲ ਬਿਪਿਨ ਰਾਵਤ ਜਦੋਂ ਆਪਣੀ ਅੰਤਿਮ ਯਾਤਰਾ 'ਤੇ ਗਏ ਤਾਂ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਲਈ ਸੜਕਾਂ 'ਤੇ ਖੜ੍ਹੇ ਹੋ ਗਏ। ਸੀਡੀਐਸ ਬਿਪਿਨ ਰਾਵਤ ਦੀ ਆਖਰੀ ਫੇਰੀ 'ਚ ਨਾਗਰਿਕਾਂ ਨੇ ਜਦੋਂ ਤਕ ਸੂਰਜ ਚੰਨ ਰਹੇਗਾ, ਬਿਪਿਨ ਜੀ ਨਾਮ ਰਹੇਗਾ' ਦੇ ਨਾਅਰੇ ਲਗਾਏ। ਇਸ ਤੋਂ ਪਹਿਲਾਂ ਜਦੋਂ ਸੀਡੀਐਸ ਬਿਪਿਨ ਰਾਵਤ ਦੀ ਦੇਹ ਤਿਰੰਗੇ 'ਚ ਲਪੇਟ ਕੇ ਰਾਜਧਾਨੀ ਦਿੱਲੀ ਪਹੁੰਚੀ ਤਾਂ ਮਾਹੌਲ ਗਮਗੀਨ ਹੋ ਗਿਆ।
ਹੈਲੀਕਾਪਟਰ 8 ਦਸੰਬਰ ਦੀ ਦੁਪਹਿਰ ਨੂੰ ਤਾਮਿਲਨਾਡੂ ਦੇ ਕੂਨੂਰ 'ਚ ਹਾਦਸਾਗ੍ਰਸਤ ਹੋ ਗਿਆ ਸੀ। ਉਸ ਸਮੇਂ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀਡੀਐਸ) ਬਿਪਿਨ ਰਾਵਤ ਆਪਣੀ ਪਤਨੀ ਮਧੁਲਿਕਾ ਦੇ ਨਾਲ ਇਸ ਹੈਲੀਕਾਪਟਰ 'ਚ ਮੌਜੂਦ ਸਨ। ਸੀਡੀਐਸ ਜਨਰਲ ਬਿਪਿਨ ਰਾਵਤ ਆਪਣੀ ਪਤਨੀ ਮਧੁਲਿਕਾ ਰਾਵਤ ਤੇ 11 ਹੋਰਾਂ ਨਾਲ ਵੈਲਿੰਗਟਨ, ਨੀਲਗਿਰੀ ਹਿਲਸ ਵਿਖੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਦੇ ਸਟਾਫ ਕੋਰਸ ਦੇ ਫੈਕਲਟੀ ਤੇ ਵਿਦਿਆਰਥੀ ਅਧਿਕਾਰੀਆਂ ਨੂੰ ਸੰਬੋਧਨ ਕਰਨ ਲਈ ਜਾ ਰਹੇ ਸਨ। ਇਸ ਦੌਰਾਨ ਤਾਮਿਲਨਾਡੂ ਦੇ ਕੂਨੂਰ ਨੇੜੇ ਫੌਜੀ ਹੈਲੀਕਾਪਟਰ ਕਰੈਸ਼ ਹੋ ਗਿਆ। ਜਿਸ ਕਾਰਨ ਉਸ ਵਿੱਚ ਮੌਜੂਦ 14 ਵਿਅਕਤੀਆਂ 'ਚੋਂ 13 ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Teacher Protest : ਮਾਨਸਾ ਰੈਲੀ ਦੌਰਾਨ ਸੀਐਮ ਚੰਨੀ ਦਾ ਵਿਰੋਧ ਕਰ ਰਹੇ ਅਧਿਆਪਕਾਂ ਨੂੰ ਬੁਰੀ ਤਰ੍ਹਾਂ ਕੁੱਟਿਆ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)