ਪੜਚੋਲ ਕਰੋ
Advertisement
ਰਾਂਚੀ ਏਅਰਪੋਰਟ 'ਤੇ ਏਅਰ ਏਸ਼ੀਆ ਦੇ ਜਹਾਜ਼ ਨਾਲ ਟਕਰਾਇਆ ਪੰਛੀ, ਰੋਕਣੀ ਪਈ ਫਲਾਈਟ, ਸਾਰੇ ਯਾਤਰੀ ਸੁਰੱਖਿਅਤ
ਏਅਰ ਏਸ਼ੀਆ ਦਾ ਜਹਾਜ਼ i5-632 ਰਾਂਚੀ ਤੋਂ ਮੁੰਬਈ ਲਈ ਰਵਾਨਾ ਹੋਇਆ ਸੀ। ਉਡਾਣ ਦੌਰਾਨ ਸਵੇਰੇ 11.50 ਵਜੇ ਉਸ ਨਾਲ ਇੱਕ ਪੰਛੀ ਟਕਰਾ ਗਿਆ।
ਨਵੀਂ ਦਿੱਲੀ: ਰਾਂਚੀ ਤੋਂ ਮੁੰਬਈ ਲਈ ਸ਼ਨੀਵਾਰ ਨੂੰ ਏਅਰ ਏਸ਼ੀਆ ਦੇ ਜਹਾਜ਼ ਦੇ ਉਡਾਣ ਭਰਨ ਸਮੇਂ ਇੱਕ ਪੰਛੀ ਉਸ ਨਾਲ ਟੱਕਰਾ ਗਿਆ ਜਿਸ ਤੋਂ ਬਾਅਦ ਫਲਾਈਟ ਨੂੰ ਰੋਕਣਾ ਪਿਆ। ਦੱਸ ਦਈਏ ਕਿ ਫਲਾਈਟ ਦੇ ਸਾਰੇ ਯਾਤਰੀ ਸੁਰੱਖਿਅਤ ਹਨ ਇਸ ਦੀ ਜਾਣਕਾਰੀ ਏਅਰ ਲਾਈਨ ਦੇ ਬੁਲਾਰੇ ਨੇ ਦਿੱਤੀ।
ਰਾਂਚੀ ਦੀ ਘਟਨਾ ਬਾਰੇ ਏਅਰ ਏਸ਼ੀਆ ਦੇ ਬੁਲਾਰੇ ਨੇ ਦੱਸਿਆ, "ਕੰਪਨੀ ਦੇ ਜਹਾਜ਼ ਵੀਟੀ-ਐਚਕੇਜੀ ਦਾ ਸੰਚਾਲਨ ਰਾਂਚੀ ਤੋਂ ਮੁੰਬਈ ਲਈ ਉਡਾਣ ਨੰਬਰ I5-632 ਵਜੋਂ ਕੀਤਾ ਜਾ ਰਿਹਾ ਸੀ। ਅੱਜ 8 ਅਗਸਤ, 2020 ਨੂੰ ਇੱਕ ਪੰਛੀ ਸਵੇਰੇ 11:50 ਵਜੇ ਨਿਰਧਾਰਤ ਉਡਾਣ ਸਮੇਂ ਜਹਾਜ਼ ਨਾਲ ਟਕਰਾ ਗਿਆ।"
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਾਈਲਟ ਨੇ ਉਡਾਨ ਭਰਣ ਦੀ ਪ੍ਰਕਿਰੀਆ ਰੋਕ ਦਿੱਤੀ ਤੇ ਮੌਜੂਦਾ ਸਮੇਂ 'ਚ ਜਹਾਜ਼ ਦੀ ਜਾਂਚ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਜਹਾਜ਼ ਨੂੰ ਉਡਾਉਣ ਦੀ ਇਜਾਜ਼ਤ ਮਿਲਦੇ ਹੀ ਇਸ ਦੇ ਮੰਜ਼ਿਲ ਵੱਲ ਵਧਣ ਦੀ ਯੋਜਨਾ ਹੈ।
ਬੁਲਾਰੇ ਨੇ ਅੱਗੇ ਕਿਹਾ, "ਏਅਰ ਏਸ਼ੀਆ ਇੰਡੀਆ ਆਪਣੇ ਮਹਿਮਾਨਾਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਨੂੰ ਪਹਿਲ ਦਿੰਦੀ ਹੈ ਅਤੇ ਦੇਰੀ ਨਾਲ ਉਡਣ ਕਰਕੇ ਹੋਈ ਪ੍ਰੇਸ਼ਾਨੀ ਦੀ ਮੁਆਫੀ ਮੰਗਦੀ ਹੈ।" ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Mumbai bound Air Asia flight (i5-632) aborted take-off at Ranchi Airport due to a bird-hit. All passengers are safe: Airport official pic.twitter.com/WmLhBBoMIj
— ANI (@ANI) August 8, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਜਲੰਧਰ
Advertisement