ਪੜਚੋਲ ਕਰੋ
Advertisement
ਦਲਿਤਾਂ ਨੂੰ ਭਰਮਾਉਣ ਲਈ ਬੀਜੇਪੀ ਨੇ ਰਿੰਨ੍ਹੀ 5000 ਕਿੱਲੋ ਖਿਚੜੀ, ਤਿੰਨ ਲੱਖ ਘਰਾਂ ਤੋਂ ਇਕੱਠਾ ਕੀਤਾ ਰਾਸ਼ਨ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀ ਐਤਵਾਰ ਵਾਲੀ ਰੈਲੀ ਦੌਰਾਨ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿੱਚ 5,000 ਕਿੱਲੋ ਖਿਚੜੀ ਰਿੰਨ੍ਹੀ ਜਾ ਰਹੀ ਹੈ। ਇਹ ਖਿਚੜੀ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਬੀਜੇਪੀ ਕਾਰਕੁਨਾਂ ਨੂੰ ਖਵਾਈ ਗਈ ਹੈ। ਪਾਰਟੀ ਦੁਨੀਆ ਵਿੱਚ ਸਭ ਤੋਂ ਵੱਧ ਮਾਤਰਾ ਵਿੱਚ ਇਸ 'ਸਮਰਸਤਾ ਖਿਚੜੀ' ਨੂੰ ਪਕਾ ਕੇ ਗਿੰਨੀਜ਼ ਬੁੱਕ ਵਿੱਚ ਰਿਕਾਰਡ ਦਰਜ ਕਰਵਾਉਣਾ ਚਾਹੁੰਦੀ ਹੈ।
ਇਸ ਖਿਚੜੀ ਲਈ ਰਾਸ਼ਨ ਇਕੱਠਾ ਕਰਨ ਲਈ ਭਾਜਪਾ ਨੇ ਲੱਖਾਂ ਦਲਿਤਾਂ ਦੇ ਤਕ ਪਹੁੰਚ ਕੀਤੀ। ਪਾਰਟੀ ਦਾ ਦਾਅਵਾ ਹੈ ਕਿ ਤਿੰਨ ਲੱਖ ਦਲਿਤ ਪਰਿਵਾਰਾਂ ਦੇ ਘਰੋਂ ਜਾ ਕੇ ਦਾਲ ਤੇ ਚੌਲ ਇਕੱਠੇ ਕੀਤੇ। 500 ਖਿਚੜੀ ਤਿਆਰ ਕਰਨ ਲਈ 200 ਲੀਟਰ ਘਿਉ, 100 ਲੀਟਰ ਤੇਲ, 300 ਤੋਂ 400 ਕਿੱਲੋ ਸਬਜ਼ੀਆਂ, 5,000 ਲੀਟਰ ਪਾਣੀ ਤੇ 70 ਕਿੱਲੋ ਲੂਣ ਸਮੇਤ ਇੱਕ ਹਜ਼ਾਰ ਕਿੱਲੋ ਦਾਲ-ਚੌਲ ਨੂੰ ਪਕਾਉਣ ਲਈ 261.799 ਘਣ ਫੁੱਟ ਦੀ ਸਮਰੱਥਾ ਵਾਲੀ 10 ਫੁੱਟ ਚੌੜੀ ਕੜਾਹੀ ਵਿੱਚ ਪਾਇਆ ਗਿਆ। ਇਸ ਭਾਂਡੇ ਦਾ ਵਜ਼ਨ 850 ਕਿੱਲੋ ਹੈ ਤੇ ਸਾਰੇ ਖਿਚੜੀ ਨੂੰ ਤਿਆਰ ਕਰਨ ਲਈ ਨਾਗਪੁਰ ਦੇ ਸ਼ੈਫ ਵਿਸ਼ਣੂੰ ਮਨੋਹਰ ਨੇ ਤਿਆਰ ਕੀਤਾ।
ਬੀਜੇਪੀ ਨੇ ਰੈਲੀ 'ਚ ਆਏ ਲੋਕਾਂ ਨੂੰ ਇਹ ਖਿਚੜੀ ਖਵਾਈ ਤੇ ਕੇਂਦਰੀ ਮੰਤਰੀ ਡਾ. ਹਰਸ਼ਰਵਰਧਨ ਨੇ ਲੋਕਾਂ ਨਾਲ ਬਹਿ ਕੇ ਇਸ ਖਿਚੜੀ ਦਾ ਸਵਾਦ ਚੱਖਿਆ। ਇਸ ਮਗਰੋਂ ਉਨ੍ਹਾਂ ਦੇਸ਼ ਤੇ ਧਰਮ ਦੀ ਗੱਲ ਵੀ ਕੀਤੀ। ਮਾਹਰਾਂ ਦੀ ਮੰਨੀਏ ਤਾਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਦੀ ਵੱਡੀ ਹਾਰ ਤੋਂ ਬਾਅਦ ਹੁਣ ਪਾਰਟੀ ਦਲਿਤ ਭਾਈਚਾਰੇ ਦੀ ਸ਼ਰਨ ਤਲਾਸ਼ ਰਹੀ ਹੈ। ਭਾਰਤ ਦੀ ਆਬਾਦੀ 'ਚ ਦਲਿਤਾਂ ਦੀ ਹਿੱਸੇਦਾਰੀ 16.63% ਹੈ। ਯਾਨੀ ਕਿ 20 ਕਰੋੜ 14 ਲੱਖ ਲੋਕ ਅਨੁਸੂਚਿਤ ਜਾਤੀ ਤੋਂ ਆਉਂਦੇ ਹਨ ਅਤੇ ਲੋਕ ਸਭਾ ਦੀਆਂ 84 ਸੀਟਾਂ ਐਸਸੀ ਭਾਈਚਾਰੇ ਲਈ ਰਾਖਵੀਂਆਂ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ 84 'ਚੋਂ 46 ਸੀਟਾਂ 'ਤੇ NDA ਨੇ ਕਬਜ਼ੀ ਕੀਤਾ ਸੀ। ਪਰ ਤਾਜ਼ਾ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਭਾਜਪਾ ਚੌਕਸ ਹੋ ਗਈ ਹੈ। ਹਾਲਾਂਕਿ, ਬੀਜੇਪੀ ਇਸ ਖਿਚੜੀ ਨੂੰ ਮੋਦੀ ਸਰਕਾਰ ਦੇ ਸਾਢੇ ਚਾਰ ਸਾਲਾਂ ਦੀ ਸਫ਼ਲਤਾ ਦੀ ਖਿਚੜੀ ਦੱਸ ਰਹੀ ਹੈ। ਪਰ ਭਾਜਪਾ ਦੀ ਸਿਆਸੀ ਰਸੋਈ 'ਚ ਬਣੀ ਇਸ ਖਿਚੜੀ ਦੇ ਕਈ ਮਾਇਨੇ ਹਨ।5000 kg 'Khichdi' being cooked for BJP's 'Bhim Mahasangam Vijay Sankalp' rally in Delhi's Ram Leela Maidan later today. The rice and lentils have been collected from Dalit households. pic.twitter.com/PQloYm9wAy
— ANI (@ANI) January 6, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਚੰਡੀਗੜ੍ਹ
Advertisement