(Source: ECI/ABP News/ABP Majha)
BJP in West Bengal: ਪੱਛਮੀ ਬੰਗਾਲ 'ਚ ਬੀਜੇਪੀ ਨੂੰ ਖਤਰਾ! 33 ਵਿਧਾਇਕ ‘ਤ੍ਰਿਣਮੂਲ ਕਾਂਗਰਸ’ ’ਚ ਪਰਤਣ ਤਿਆਰ?
ਭਾਜਪਾ ਦੇ ਬੁਲਾਰੇ ਸ਼ਮਿਕ ਭੱਟਾਚਾਰੀਆ ਨੇ ਅਜਿਹੀਆਂ ਖ਼ਬਰਾਂ ਨੂੰ ਅਫ਼ਵਾਹ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮੈਨੂੰ 33 ਦਾ ਅੰਕੜਾ ਦੇ ਰਹੇ ਹਨ, ਮੈਂ ਉਨ੍ਹਾਂ ਨੂੰ 72 ਦੀ ਸੰਖਿਆ ਦੱਸ ਰਿਹਾ ਹਾਂ ਕਿਉਂਕਿ ਇਹ ਦਾਅਵਾ ਝੂਠਾ ਹੈ।
ਕੋਲਕਾਤਾ: ਭਾਰਤੀ ਜਨਤਾ ਪਾਰਟੀ (BJP) ਦੇ ਇੱਕ-ਦੋ ਨਹੀਂ, ਸਗੋਂ 33 ਅਜਿਹੇ ਵਿਧਾਇਕ ਹਨ, ਜੋ ਦੋਬਾਰਾ ਪੱਛਮੀ ਬੰਗਾਲ ’ਚ ਸੱਤਾਧਾਰੀ ‘ਤ੍ਰਿਣਮੂਲ ਕਾਂਗਰਸ’ (TMC) ’ਚ ਪਰਤਣਾ ਚਾਹੁੰਦੇ ਹਨ। ਚੋਣਾਂ ਤੋਂ ਪਹਿਲਾਂ TMC ਨੂੰ ਛੱਡ ਕੇ 33 ਵਿਧਾਇਕ BJP ’ਚ ਸ਼ਾਮਲ ਹੋ ਗਏ ਸਨ। ਇਨ੍ਹਾਂ ਵਿੱਚੋਂ 13 ਨੂੰ ਪਾਰਟੀ ਨੇ ਟਿਕਟ ਦਿੱਤਾ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ 33 ਵਿਧਾਇਕ ਤਾਂ TMC ਦੇ ਸੰਪਰਕ ’ਚ ਹਨ; ਇਸ ਤੋਂ ਇਲਾਵਾ ਭਾਜਪਾ ਦੇ ਰਾਸ਼ਟਰੀ ਮੀਤ ਪ੍ਰਧਾਨ ਮੁਕੁਲ ਰਾਏ ਦੇ ਪੁੱਤਰ ਸੁਭਰਾਂਸ਼ੂ ਵੀ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ।
ਭਾਜਪਾ ਦੇ ਬੁਲਾਰੇ ਸ਼ਮਿਕ ਭੱਟਾਚਾਰੀਆ ਨੇ ਅਜਿਹੀਆਂ ਖ਼ਬਰਾਂ ਨੂੰ ਅਫ਼ਵਾਹ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮੈਨੂੰ 33 ਦਾ ਅੰਕੜਾ ਦੇ ਰਹੇ ਹਨ, ਮੈਂ ਉਨ੍ਹਾਂ ਨੂੰ 72 ਦੀ ਸੰਖਿਆ ਦੱਸ ਰਿਹਾ ਹਾਂ ਕਿਉਂਕਿ ਇਹ ਦਾਅਵਾ ਝੂਠਾ ਹੈ।
ਸੁਭਰਾਂਸ਼ੂ ਦੇ ਭਾਜਪਾ ’ਚ ਜਾਣ ਦੀ ਚਰਚਾ ਤਦ ਸ਼ੁਰੂ ਹੋਈ ਸੀ, ਜਦੋਂ ਉਨ੍ਹਾਂ ਨੇ ਆਪਣੀ ਇੱਕ ਪੋਸਟ ਰਾਹੀਂ ਕੇਂਦਰ ਸਰਕਾਰ ਨੂੰ ਹੀ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਸੀ। ਉਨ੍ਹਾਂ ਫ਼ੇਸਬੁੱਕ ਉੱਤੇ ਲਿਖਿਆ ਸੀ ਕਿ ਜਨਤਾ ਵੱਲੋਂ ਚੁਣੀ ਗਈ ਸਰਕਾਰ ਦੀ ਆਲੋਚਨਾ ਕਰਨ ਦੀ ਥਾਂ ਆਤਮ-ਮੰਥਨ ਕਰਨਾ ਬਿਹਤਰ ਹੇ। ਉਂਝ ਭੱਟਾਚਾਰੀਆ ਦਾ ਇਸ ਮਾਮਲੇ ’ਚ ਕਹਿਣਾ ਹੈ ਕਿ ਸੁਭਰਾਂਸ਼ੂ ਨੇ ਕਿਸੇ ਵੇਗ ਵਿੱਚ ਆ ਕੇ ਇਹ ਪੋਸਟ ਲਿਖ ਦਿੱਤੀ ਸੀ। ਸੁਭਰਾਂਸ਼ੂ ਰਾਏ ਨੂੰ ਭਾਜਪਾ ਨੇ ਬੀਜਪੁਰ ਤੋਂ ਟਿਕਟ ਦਿੱਤਾ ਸੀ ਪਰ ਉਹ ਜਿੱਤ ਨਹੀਂ ਸਕੇ ਸਨ।
ਅਜਿਹੀ ਚਰਚਾ ਹੈ ਕਿ ਤ੍ਰਿਣਮੂਲ ਕਾਂਗਰਸ ਹੁਣ ਭਾਜਪਾ ਵਿਧਾਇਕਾਂ ਨੂੰ ਦੁਬਾਰਾ ਪਾਰਟੀ ’ਚ ਸ਼ਾਮਲ ਕਰਨ ਦੇ ਮਾਮਲੇ ’ਚ ਕੋਈ ਕਾਹਲ਼ੀ ਨਹੀਂ ਕਰਨਾ ਚਾਹੁੰਦੀ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੁਖੇਂਦੂ ਸ਼ੇਖਰ ਰਾਏ ਨੇ ਕਿਹਾ ਕਿ ਸਨਿੱਚਰਵਾਰ ਨੂੰ ਦੁਪਹਿਰ 3 ਵਜੇ ਪਾਰਟੀ ਦਫ਼ਤਰ ਵਿੱਚ ਸਾਡੀ ਮੀਟਿੰਗ ਹੈ। ਉਸ ਵਿੱਚ ਇਸ ਮੁੱਦੇ ਉੱਤੇ ਵੀ ਗੱਲ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਹੁਣ ਕਿਸੇ ਨੂੰ ਵੀ ਸ਼ਾਮਲ ਕਰਨ ਤੋਂ ਪਹਿਲਾਂ ਬਹੁਤ ਸਾਰੇ ਸੁਆਲਾਂ ਦੇ ਜੁਆਬ ਲੱਭੇ ਜਾਣਗੇ। ਜਿਵੇਂ ਕਿ ਜੋ ਆਉਣਾ ਚਾਹੁੰਦਾ ਹੈ, ਉਹ ਪਾਰਟੀ ਛੱਡ ਕੇ ਕਿਉਂ ਗਿਆ ਸੀ। ਉਹ ਵਾਪਸੀ ਕਿਉਂ ਚਾਹੁੰਦਾ ਹੈ। ਇਹ ਵੀ ਵੇਖਾਂਗੇ ਕਿ ਕਿਤੇ ਇਹ ਭਾਜਪਾ ਦੀ ਕੋਈ ਸਾਜ਼ਿਸ਼ ਤਾਂ ਨਹੀਂ, ਘੁਸਪੈਠ ਦੀ ਕੋਈ ਕੋਸ਼ਿਸ਼ ਤਾਂ ਨਹੀਂ।
ਇਹ ਵੀ ਪੜ੍ਹੋ: Sputnik V Vaccine: ਰੂਸੀ ਵੈਕਸੀਨ ਸਪੁਤਨਿਕ-V ਭਾਰਤ 'ਚ ਬਣਾਉਣ ਦੀ ਤਿਆਰੀ, ਸੀਰਮ ਇੰਸਟੀਚਿਊਟ ਨੇ ਮੰਗੀ ਇਜਾਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin