ਨਵੀਂ ਦਿੱਲੀ: ਦੀਪਿਕਾ ਪਾਦੂਕੋਣ ਤੇ ਸੰਜੇ ਲੀਲਾ ਭੰਸਾਲੀ ਦਾ ਸਿਰ ਕਲਮ ਕਰਨ ਵਾਲੇ ਨੂੰ 10 ਕਰੋੜ ਦੇਣ ਦਾ ਐਲਾਨ ਕਰਨ ਵਾਲੇ ਹਰਿਆਣਾ ਦੇ ਬੀਜੇਪੀ ਆਗੂ ਸੂਰਜ ਪਾਲ ਅੰਮੂ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਅਸਤੀਫ਼ਾ ਪ੍ਰਦੇਸ਼ ਪ੍ਰਧਾਨ ਸੁਭਾਸ਼ ਬਰਾਲਾ ਨੂੰ ਭੇਜ ਦਿੱਤਾ ਹੈ।
ਕਿਉਂ ਦਿੱਤਾ ਅਸਤੀਫ਼ਾ?


ਸੂਰਜ ਪਾਲ ਅੰਮੂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਨਾਰਾਜ਼ ਸਨ। ਦਰਅਸਲ ਰਾਜਪੂਤ ਸਮਾਜ ਦੇ ਲੋਕ ਫ਼ਿਲਮ 'ਪਦਮਾਵਤੀ' ਨੂੰ ਲੈ ਕੇ ਮੁੱਖ ਮੰਤਰੀ ਖੱਟਰ ਨਾਲ ਮਿਲਣ ਗਏ ਸੀ ਪਰ ਮੁੱਖ ਮੰਤਰੀ ਨੇ ਰਾਜਪੂਤ ਸਮਾਜ ਦੇ ਆਗੂਆਂ ਨੂੰ ਨਹੀਂ ਮਿਲੇ। ਸੂਰਜਪਲ ਅੰਮੂ ਇਸ ਗੱਲ ਤੋਂ ਨਾਰਾਜ਼ ਸਨ।
ਅਸਤੀਫ਼ਾ ਦੇਣ ਤੋਂ ਬਾਅਦ ਕੀ ਬੋਲੇ?

ਅਸਤੀਫ਼ਾ ਦੇਣ ਦੇ ਬਾਅਦ ਸੂਰਜ ਪਾਲ ਨੇ ਕਿਹਾ ਮੈਂ ਮੁੱਖ ਮੰਤਰੀ ਦੇ ਕੱਲ੍ਹ ਦੇ ਵਿਵਹਾਰ ਤੋਂ ਦੁਖੀ ਹਾਂ, ਉਸ ਨੇ ਬੀਜੇਪੀ ਵਿੱਚ ਅੱਜ ਤੱਕ ਇਨ੍ਹਾਂ ਘਮੰਡੀ ਮੁੱਖ ਮੰਤਰੀ ਨਹੀਂ ਦੇਖਿਆ। ਉਹ ਕਾਰਕੁਨਾਂ ਦੀ ਆਵਾਜ਼ ਵੀ ਨਹੀਂ ਸੁਣਦੇ। ਉਹ ਪਾਰਟੀ ਵਿੱਚ ਉਨ੍ਹਾਂ ਤੋਂ ਵੀ ਪੁਰਾਣਾ ਹੈ। ਉਹ ਬੀਜੇਪੀ ਦੇ ਲੋਕਤੰਤਰ ਨੂੰ ਖ਼ਤਮ ਕਰਨਾ ਚਾਹੁੰਦੇ ਹਨ।
ਕੀ ਲਿਖਿਆ ਅਸਤੀਫ਼ੇ ਵਿੱਚ?

ਸੂਰਜ ਪਾਲ ਅੰਮੂ ਨੇ ਆਪਣੇ ਅਸਤੀਫ਼ੇ ਵਿੱਚ ਲਿਖਿਆ ਕਿ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਜੀ ਨੂੰ ਹੁਣ ਸਮਰਪਿਤ ਤੇ ਨਿਸ਼ਠਾਵਾਨ ਕਾਰਕੁਨਾਂ ਤੇ ਆਗੂਆਂ ਦੀ ਲੋੜ ਨਹੀਂ। ਭਗਵਾਨ ਉਨ੍ਹਾਂ ਨੂੰ ਸਮ੍ਰਿਧੀ ਬਖ਼ਸ਼ੇ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਇਸ ਸੰਦੇਸ਼ ਨੂੰ ਹੀ ਮੇਰਾ ਅਸਤੀਫ਼ਾ ਸਮਝੋਗੇ ਤੇ ਇਸ ਨੂੰ ਮਨਜ਼ੂਰ ਕਰੋਗੇ। ਭਾਜਪਾ ਵਿੱਚ ਸਾਧਾਰਨ ਕਾਰਕੁਨ ਦੇ ਰੂਪ ਵਿੱਚ ਕੰਮ ਕਰਦਾ ਰਹਾਂਗਾ।