ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਬਾਗ਼ੀ ਲੀਡਰ ਕਪਿਲ ਮਿਸ਼ਰਾ ਬੀਜੇਪੀ ’ਚ ਸ਼ਾਮਲ ਹੋ ਸਕਦੇ ਹਨ। ਬੀਤੇ ਕਲ੍ਹ ਕੇਂਦਰੀ ਮੰਤਰੀ ਤੇ ਸੀਨੀਅਰ ਬੀਜੇਪੀ ਲੀਡਰ ਵਿਜੈ ਗੋਇਲ ਤੇ ਮਿਸ਼ਰਾ ਦੀ ਮੁਲਾਕਾਤ ਬਾਅਦ ਉਨ੍ਹਾਂ ਦੀ ਬੀਜੇਪੀ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੋਰ ਵਧ ਗਈ ਹੈ। ਗੋਇਲ ਨੇ ਕਿਹਾ ਕਿ ਬੀਜੇਪੀ ਦੇ ਦਰਵਾਜ਼ੇ ਉਨ੍ਹਾਂ ਲਈ ਖੁੱਲ੍ਹੇ ਹਨ। ਯਾਦ ਰਹੇ ਕਿ ਕਪਿਲ ਮਿਸ਼ਰਾ ਦੇ ਆਮ ਆਦਮੀ ਪਾਰਟੀ ’ਚ ਰਹਿਣ ਦੌਰਾਨ ਵੀ ਉਨ੍ਹਾਂ ਦੀ ਮਾਂ ਕੋਲ ਬੀਜੇਪੀ ਦੀ ਟਿਕਟ ਸੀ।

 

ਇਹ ਦੌਰਾ ਗੋਇਲ ਲਈ 2019 ਦੀਆਂ ਲੋਕ ਸਭਾ ਚੋਣਾਂ ਲਈ ਬੀਜੇਪੀ ਦੀ ਕੌਮੀ ਮੁਹਿੰਮ ‘ਸਮਰਥਨ ਕੇ ਲੀਏ ਸੰਪਰਕ’ ਦਾ ਹਿੱਸਾ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਕਪਿਲ ਮਿਸ਼ਰਾ ਵਰਗੇ ਮਿੱਤਰ ਦੀ ਲੋੜ ਹੈ। ਵਿਜੈ ਗੋਇਲ ਦੇ ਬਿਆਨਾਂ ਨੂੰ ਕਪਿਲ ਮਿਸ਼ਰਾ ਨੇ ਆਪਣੇ ਟਵਿਟਰ ਹੈਂਡਲ ਤੋਂ ਟਵੀਟ ਵੀ ਕੀਤਾ ਹੈ।

https://twitter.com/ANI/status/1003451526591938560


‘ਆਪ’ ਤੋਂ ਕਿਉਂ ਬਾਗ਼ੀ ਹੋਏ ਕਪਿਲ ਮਿਸ਼ਰਾ


 

ਪਿਛਲੇ ਸਾਲ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਪਿਲ ਮਿਸ਼ਰਾ ਨੂੰ ਦਿੱਲੀ ਸਰਕਾਰ ਤੋਂ ਬਾਹਰ ਕੱਢ ਦਿੱਤਾ ਸੀ। ਇਸ ਦੇ ਬਾਅਦ ਮਿਸ਼ਰਾ ਨੇ ਦਿੱਲੀ ਦੇ ਮੰਤਰੀ ਸਤੇਂਦਰ ਜੈਨ ’ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਸੀ। ਉਸ ਤੋਂ ਬਾਅਦ ਉਹ ਲਗਾਤਾਰ ਆਮ ਆਦਮੀ ਪਾਰਟੀ ਤੇ ਖ਼ਾਸਕਰ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਮੁਹਿੰਮ ਚਲਾ ਰਹੇ ਹਨ।