(Source: ECI/ABP News)
ਕਿਸਾਨ ਅੰਦੋਲਨ ਦੇ ਰੰਗ-ਢੰਗ ਦੇਖ ਬੀਜੇਪੀ ਲੀਡਰ ਡਾਹਢੇ ਪ੍ਰੇਸ਼ਾਨ, ਸੰਸਦ ਮੈਂਬਰ ਨੇ ਛੇੜਿਆ ਨਵਾਂ ਵਿਵਾਦ
ਬੀਜੇਪੀ ਦੇ ਸੰਸਦ ਮੈਂਬਰ ਐਸ ਮੁਨੀਸਵਾਮੀ ਨੇ ਕਿਸਾਨ ਅੰਦੋਲਨ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਜੋ ਕਿਸਾਨ ਅੰਦੋਲਨ ਕੀਤੇ ਜਾ ਰਹੇ ਹਨ, ਉਨ੍ਹਾਂ ਲਈ ਕਿਸਾਨਾਂ ਨੂੰ ਪੈਸੇ ਦਿੱਤੇ ਜਾ ਰਹੇ ਹਨ।
![ਕਿਸਾਨ ਅੰਦੋਲਨ ਦੇ ਰੰਗ-ਢੰਗ ਦੇਖ ਬੀਜੇਪੀ ਲੀਡਰ ਡਾਹਢੇ ਪ੍ਰੇਸ਼ਾਨ, ਸੰਸਦ ਮੈਂਬਰ ਨੇ ਛੇੜਿਆ ਨਵਾਂ ਵਿਵਾਦ BJP MP S Muniswami objectionable statement about farmers protest ਕਿਸਾਨ ਅੰਦੋਲਨ ਦੇ ਰੰਗ-ਢੰਗ ਦੇਖ ਬੀਜੇਪੀ ਲੀਡਰ ਡਾਹਢੇ ਪ੍ਰੇਸ਼ਾਨ, ਸੰਸਦ ਮੈਂਬਰ ਨੇ ਛੇੜਿਆ ਨਵਾਂ ਵਿਵਾਦ](https://static.abplive.com/wp-content/uploads/sites/5/2021/01/12155242/S-MUNISWAMI.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਬੀਜੇਪੀ ਲੀਡਰ ਕਿਸਾਨ ਅੰਦੋਲਨ ਬਾਰੇ ਬੇਤੁਕੇ ਤੇ ਵਿਵਾਦਤ ਬਿਆਨ ਦੇ ਕੇ ਖੇਤੀ ਕਾਨੂੰਨਾਂ ਨੂੰ ਸਹੀ ਠਹਿਰਾ ਰਹੇ ਹਨ। ਹਾਲਾਂਕਿ ਕਿਸਾਨ ਅੰਦੋਲਨ ਨੂੰ ਲੈ ਕੇ ਦਾਇਰ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਝਾੜ ਵੀ ਪਾਈ ਤੇ ਮੰਗਲਵਾਰ ਇਸ ਤੇ ਹੁਕਮ ਜਾਰੀ ਕਰਨ ਦੀ ਗੱਲ ਆਖੀ ਸੀ ਪਰ ਬੀਜੇਪੀ ਦੇ ਸੰਸਦ ਮੈਂਬਰ ਕਿਸਾਨ ਅੰਦਲੋਨ ਬਾਰੇ ਲਗਾਤਾਰ ਵਿਵਾਦਤ ਬਿਆਨ ਦੇਣ ਤੋਂ ਗੁਰੇਜ਼ ਨਹੀਂ ਕਰ ਰਹੇ।
ਹੁਣ ਬੀਜੇਪੀ ਦੇ ਸੰਸਦ ਮੈਂਬਰ ਐਸ ਮੁਨੀਸਵਾਮੀ ਨੇ ਕਿਸਾਨ ਅੰਦੋਲਨ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਜੋ ਕਿਸਾਨ ਅੰਦੋਲਨ ਕੀਤੇ ਜਾ ਰਹੇ ਹਨ, ਉਨ੍ਹਾਂ ਲਈ ਕਿਸਾਨਾਂ ਨੂੰ ਪੈਸੇ ਦਿੱਤੇ ਜਾ ਰਹੇ ਹਨ।
ਕਰਨਾਟਕ ਦੇ ਕੋਲਾਰ ਤੋਂ ਬੀਜੇਪੀ ਸੰਸਦ ਮੈਂਬਰ ਮੁਨੀਸਵਾਮੀ ਨੇ ਕਿਸਾਨਾਂ ਬਾਰੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ ਇਹ ਵਿਚੋਲੀਏ ਹਨ ਜਾਂ ਫਰਜ਼ੀ ਕਿਸਾਨ। ਇਹ ਪਿਜ਼ਾ, ਬਰਗਰ ਤੇ ਕੇਐਫਸੀ ਦਾ ਖਾਣਾ ਖਾ ਰਹੇ ਹਨ। ਉੱਥੇ ਜਿਮ ਬਣਾਇਆ ਗਿਆ ਹੈ, ਹੁਣ ਇਹ ਡਰਾਮਾ ਬੰਦ ਹੋਣਾ ਚਾਹੀਦਾ ਹੈ।
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਰੰਗ-ਢੰਗ ਦੇਖ ਬੀਜੇਪੀ ਲੀਡਰਾਂ ਨੂੰ ਡਾਹਢਾ ਸੇਕ ਪਹੁੰਚ ਰਿਹਾ ਹੈ। ਇਸੇ ਲਈ ਉਹ ਆਏ ਦਿਨ ਵਿਵਾਦਤ ਟਿੱਪਣੀਆਂ ਕਰ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)