ਭਾਜਪਾ ਸਾਂਸਦ ਨੇ ਲੋਕ ਸਭਾ ਵਿੱਚ ਚੁੱਕੀ ਓਟੀਟੀ ਪਲੇਟਫਾਰਮ ‘ਤੇ ਸੈਂਸਰਸ਼ਿਪ ਦੀ ਮੰਗ
ਭਾਜਪਾ ਸੰਸਦ ਮੈਂਬਰ ਮਨੋਜ ਕੋਟਕ ਨੇ ਲੋਕ ਸਭਾ ਵਿੱਚ ਮੰਗ ਕੀਤੀ ਹੈ ਕਿ ਓਟੀਟੀ ‘ਤੇ ਸੈਂਸਰਸ਼ਿਪ ਲਾਈ ਜਾਵੇ। ਉਨ੍ਹਾਂ ਕਿਹਾ ਕਿ ਓਟੀਟੀ ਪਲੇਟਫਾਰਮ ‘ਤੇ ਸੈਂਸਰਸ਼ਿਪ ਦੀ ਘਾਟ ਕਾਰਨ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ‘ਤੇ ਨਾਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਹੈ।
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਸਾਂਸਦ ਮਨੋਜ ਕੋਟਕ ਨੇ ਲੋਕ ਸਭਾ ਵਿੱਚ ਓਟੀਟੀ ਪਲੇਟਫਾਰਮ ‘ਤੇ ਸੈਂਸਰਸ਼ਿਪ ਲਿਆਉਣ ਅਤੇ ਰੈਗੂਲੇਟਰੀ ਬਾਡੀ ਲਿਆ ਇਸ ਨੂੰ ਕੰਟਰੋਲ ਕਰਨ ਦੀ ਮੰਗ ਕੀਤੀ। ਸੰਸਦ ਮੈਂਬਰ ਮਨੋਜ ਕੋਟਕ ਨੇ ਪਹਿਲਾਂ ਵੀ ਦੇਸ਼ ਵਿੱਚ ਓਟੀਟੀ ਪਲੇਟਫਾਰਮ ‘ਤੇ ਰੈਗੂਲੇਟਰੀ ਬਾਡੀ ਲਿਆਉਣ ਦੀ ਮੰਗ ਕੀਤੀ ਸੀ ਅਤੇ ਹੁਣ ਉਨ੍ਹਾਂ ਨੇ ਇਸ ਮੁੱਦੇ ਨੂੰ ਲੋਕ ਸਭਾ ਵਿੱਚ ਵੀ ਉਠਾਇਆ।
ਸਾਂਸਦ ਮਨੋਜ ਕੋਟਕ ਨੇ ਲੋਕ ਸਭਾ ਵਿੱਚ ਕਿਹਾ ਹੈ ਕਿ ਓਟੀਟੀ ਪਲੇਟਫਾਰਮ ‘ਤੇ ਸੈਂਸਰਸ਼ਿਪ ਦੀ ਘਾਟ ਕਾਰਨ, ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ‘ਤੇ ਅਨੁਚਿਤ ਫਾਇਦਾ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਓਟੀਟੀ ਪਲੇਟਫਾਰਮ ‘ਤੇ ਪ੍ਰਸਾਰਿਤ ਕੀਤੇ ਗਏ ਪ੍ਰੋਗਰਾਮ ਸੈਕਸ, ਉਲੰਘਣਾ, ਨਸ਼ਿਆਂ, ਦੁਰਵਰਤੋਂ, ਨਫ਼ਰਤ ਅਤੇ ਅਸ਼ਲੀਲਤਾ ਨਾਲ ਭਰੇ ਹਨ। ਸਾਂਸਦ ਨੇ ਕਿਹਾ ਕਿ ਓਟੀਟੀ ਵਿਸ਼ੇਸ਼ ਤੌਰ 'ਤੇ ਹਿੰਦੂ ਭਾਵਨਾ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੈ।
ਅਹਿਮ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਭਾਜਪਾ ਸਾਂਸਦ ਮਨੋਜ ਕੋਟਕ ਨੇ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਇੱਕ ਪੱਤਰ ਲਿਖਿਆ ਸੀ। ਜਿਸ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤੋਂ ਮੰਗ ਕੀਤੀ ਗਈ ਸੀ ਕਿ ਓਟੀਟੀ ਪਲੇਟਫਾਰਮ ਲਈ ਇੱਕ ਰੈਗੂਲੇਟਰੀ ਅਥਾਰਟੀ ਬਣਾਈ ਜਾਣੀ ਚਾਹੀਦੀ ਹੈ ਅਤੇ ਨਾਲ ਹੀ ਵਿਵਾਦਪੂਰਨ ਵੈੱਬ ਸੀਰੀਜ਼ ਤਾਂਡਵ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।
ਚਿੱਠੀ ਵਿੱਚ ਸੰਸਦ ਮੈਂਬਰ ਮਨੋਜ ਕੋਟਕ ਨੇ ਲਿਖਿਆ ਕਿ ਓਟੀਟੀ ਪਲੇਟਫਾਰਮ ਨੌਜਵਾਨਾਂ ਵਿੱਚ ਕਾਫ਼ੀ ਫੇਮਸ ਹੈ। ਅਜੇ ਤੱਕ ਕੋਈ ਵੀ ਕਾਨੂੰਨ ਅਤੇ ਖੁਦਮੁਖਤਿਆਰੀ ਸੰਸਥਾ ਨਹੀਂ ਬਣਾਈ ਗਈ ਹੈ ਤਾਂ ਕਿ ਓਟੀਟੀ ਪਲੇਟਫਾਰਮ ਅਤੇ ਇਸਦੀ ਡਿਜੀਟਲ ਸਮੱਗਰੀ ਨੂੰ ਨਿਯੰਤਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਜ਼ਰੂਰਤ ਹੈ ਕਿ ਇਸ ਨੂੰ ਨਿਯਮਤ ਕੀਤਾ ਜਾਵੇ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin